
ਵਿੱਤੀ ਜਾਂਚ ਏਜੰਸੀ ਨੇ ਕਈ ਸੂਬਿਆਂ ਵਿਚ ਚਲਾਈ ਵਿਸ਼ੇਸ਼ ਤਲਾਸ਼ੀ ਮੁਹਿੰਮ
ਨਵੀਂ ਦਿੱਲੀ: ਵਿੱਤੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਿਹਾ ਕਿ ਉਸ ਨੇ ਵਿਦੇਸ਼ਾਂ ਵਿਚ ਰਜਿਸਟਰਡ ਅਤੇ ਭਾਰਤ ਵਿਚ ਸੰਚਾਲਤ ਆਨਲਾਈਨ ਗੇਮਿੰਗ ਕੰਪਨੀਆਂ ਵਿਰੁਧ ਚਲਾਈ ਗਈ ਦੇਸ਼ ਵਿਆਪੀ ਖੋਜ ਮੁਹਿੰਮ ਵਿਚ ਲਗਭਗ 4,000 ਕਰੋੜ ਰੁਪਏ ਦੇ ਗੈਰ-ਕਾਨੂੰਨੀ ਪੈਸੇ ਭੇਜਣ ਦਾ ਪਤਾ ਲਗਾਇਆ ਹੈ। ਈਡੀ ਨੇ ਇਕ ਬਿਆਨ ਵਿਚ ਕਿਹਾ ਕਿ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਈ ਸੂਬਿਆਂ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਆਨਲਾਈਨ ਗੇਮਿੰਗ ਕੰਪਨੀਆਂ ਨਾਲ ਜੁੜੇ 55 ਬੈਂਕ ਖਾਤੇ ਜ਼ਬਤ ਕੀਤੇ ਗਏ, ਜਿਨ੍ਹਾਂ 'ਚ 19.55 ਲੱਖ ਰੁਪਏ ਅਤੇ 22,600 ਡਾਲਰ ਨਕਦੀ ਜ਼ਬਤ ਕੀਤੀ ਗਈ।
ਇਹ ਵੀ ਪੜ੍ਹੋ: ਸਾਬਕਾ ਕਾਂਗਰਸੀ ਵਿਧਾਇਕਾ ਨੇ ਗ੍ਰਿਫ਼ਤਾਰੀ ਵਿਰੁੱਧ ਹਾਈਕੋਰਟ 'ਚ ਪਾਈ ਪਟੀਸ਼ਨ, 4 ਜੁਲਾਈ ਨੂੰ ਸੁਣਵਾਈ ਤੈਅ
ਜਾਂਚ ਏਜੰਸੀ ਨੇ 22-23 ਮਈ ਨੂੰ ਦਿੱਲੀ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਦੇ 25 ਟਿਕਾਣਿਆਂ 'ਤੇ ਤਲਾਸ਼ੀ ਲਈ ਸੀ। ਇਸ ਦੌਰਾਨ ਪਤਾ ਲਗਿਆ ਕਿ ਇਹ ਆਨਲਾਈਨ ਗੇਮਿੰਗ ਕੰਪਨੀਆਂ ਅਤੇ ਵੈੱਬਸਾਈਟਾਂ ਕੁਰਾਕਾਓ, ਮਾਲਟਾ ਅਤੇ ਸਾਈਪ੍ਰਸ ਵਰਗੇ ਛੋਟੇ ਟਾਪੂ ਦੇਸ਼ਾਂ 'ਚ ਰਜਿਸਟਰਡ ਸਨ। ਹਾਲਾਂਕਿ, ਇਹ ਸਾਰੀਆਂ ਕੰਪਨੀਆਂ ਫਰਜ਼ੀ ਨਾਵਾਂ 'ਤੇ ਭਾਰਤ ਵਿਚ ਖੋਲ੍ਹੇ ਗਏ ਅਜਿਹੇ ਖਾਤਿਆਂ ਨਾਲ ਸਬੰਧਤ ਸਨ ਜਿਨ੍ਹਾਂ ਦਾ ਆਨਲਾਈਨ ਗੇਮਿੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੀਖਿਆ ਹਾਲ 'ਚ ਲੱਗੀ ਅੱਗ, ਸਾਰਾ ਰਿਕਾਰਡ ਸੜ ਤੇ ਹੋਇਆ ਸੁਆਹ
ਈਡੀ ਨੇ ਕਿਹਾ, "ਆਨਲਾਈਨ ਗੇਮਿੰਗ ਜ਼ਰੀਏ ਆਮ ਲੋਕਾਂ ਤੋਂ ਇਕੱਠੀ ਕੀਤੀ ਗਈ ਰਕਮ ਨੂੰ ਵੱਖ-ਵੱਖ ਬੈਂਕ ਖਾਤਿਆਂ ਵਿਚ ਘੁਮਾ-ਫਿਰਾ ਕੇ ਅਖੀਰ ਵਿਦੇਸ਼ ਭੇਜਿਆ ਜਾ ਰਿਹਾ ਸੀ। ਸੇਵਾਵਾਂ ਅਤੇ ਉਤਪਾਦਾਂ ਦੇ ਦਰਾਮਦ ਨੂੰ ਇਹ ਪੈਸੇ ਭੇਜਣ ਦਾ ਉਦੇਸ਼ ਦਸਿਆ ਜਾਂਦਾ ਸੀ"। ਜਾਂਚ ਏਜੰਸੀ ਨੇ ਕਿਹਾ ਕਿ ਦਰਾਮਦ ਦੇ ਬਦਲੇ ਭੁਗਤਾਨ ਦੇ ਨਾਂ 'ਤੇ ਲਗਭਗ 4,000 ਕਰੋੜ ਰੁਪਏ ਵਿਦੇਸ਼ ਭੇਜੇ ਗਏ ਸਨ।
ਇਹ ਵੀ ਪੜ੍ਹੋ: SC ਪਹੁੰਚਿਆ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਮਾਮਲਾ, ਰਾਸ਼ਟਰਪਤੀ ਤੋਂ ਉਦਘਾਟਨ ਕਰਵਾਉਣ ਦੀ ਮੰਗ ਸਬੰਧੀ ਪਟੀਸ਼ਨ ਦਾਖ਼ਲ
ਇਸ ਦੇ ਨਾਲ ਹੀ ਇਹ ਸਪਸ਼ਟ ਕੀਤਾ ਕਿ ਫੇਮਾ ਐਕਟ 1999 ਦੇ ਤਹਿਤ ਰੇਸਿੰਗ, ਘੋੜ ਸਵਾਰੀ ਜਾਂ ਕਿਸੇ ਹੋਰ ਸ਼ੌਕ ਤੋਂ ਕਮਾਈ ਗਈ ਆਮਦਨ ਨੂੰ ਵਿਦੇਸ਼ ਨਹੀਂ ਭੇਜਿਆ ਜਾ ਸਕਦਾ। ਈਡੀ ਨੇ ਕਿਹਾ ਕਿ ਗੇਮਿੰਗ ਕੰਪਨੀਆਂ ਨਾਲ ਜੁੜੇ ਕੁੱਝ ਲੋਕਾਂ ਨੇ ਅਪਣੇ ਕਰਮਚਾਰੀਆਂ ਦੇ ਨਾਂ 'ਤੇ ਸੈਂਕੜੇ ਕੰਪਨੀਆਂ ਖੋਲ੍ਹੀਆਂ ਸਨ। ਇਨ੍ਹਾਂ ਦੀ ਆੜ ਵਿਚ ਆਨਲਾਈਨ ਗੇਮਿੰਗ ਤੋਂ ਹੋਣ ਵਾਲੀ ਕਮਾਈ ਵਿਦੇਸ਼ਾਂ ਵਿਚ ਭੇਜੀ ਜਾ ਰਹੀ ਸੀ।