
ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਹੋਈ ਤੇਜ਼ ਬਾਰਿਸ਼ ਨੇ ਜਨ ਜੀਵਨ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਕੇ ਰੱਖ ਦਿਤਾ ਹੈ। ਇਸ ਬਾਰਿਸ਼...
ਮੁੰਬਈ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਹੋਈ ਤੇਜ਼ ਬਾਰਿਸ਼ ਨੇ ਜਨ ਜੀਵਨ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਕੇ ਰੱਖ ਦਿਤਾ ਹੈ। ਇਸ ਬਾਰਿਸ਼ ਦੇ ਆਉਣ ਨਾਲ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈÍ ਬਾਰਿਸ਼ ਦੇ ਕਾਰਨ ਮੁੰਬਈ ਦੀਆਂ ਕਈ ਥਾਵਾਂ 'ਤੇ ਪਾਣੀ ਭਰ ਗਿਆ ਹੈ, ਜਿਸ ਕਾਰਨ ਕਾਫ਼ੀ ਹੱਦ ਤਕ ਜਾਮ ਦੀ ਸਥਿਤੀ ਬਣ ਗਈ। ਦਸ ਦੇਈਏ ਕਿ ਬਾਰਿਸ਼ ਦੇ ਕਾਰਨ ਮੁੰਬਈ ਦੀਆਂ ਲੋਕਲ ਟਰੇਨਾਂ 'ਤੇ ਕਾਫ਼ੀ ਅਸਰ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਲੋਕਲ ਟ੍ਰੇਨਾਂ 5 ਤੋਂ 7 ਮਿੰਟ ਦੀ ਦੇਰੀ ਨਾਲ ਚੱਲ ਰਹੀਆਂ ਹਨ।
Heavy rain in Mumbaiਇਹੀ ਨਹੀਂ, ਇਸ ਤੋਂ ਇਲਾਵਾ ਇਸ ਬਾਰਿਸ਼ ਦੇ ਕਾਰਨ ਹੀ ਮੁੰਬਈ ਦੇ ਮੈਟਰੋ ਸਿਨੇਮਾ ਦੇ ਕੋਲ ਦਰੱਖਤ ਡਿੱਗਣ ਦੇ ਕਾਰਨ ਦੋ ਲੋਕਾਂ ਦੀ ਮੌਤ ਹੋਣ ਦੀ ਵੀ ਖ਼ਬਰ ਵੀ ਮਿਲੀ ਹੈ। ਨਾਲ ਹੀ ਦਸ ਦੇਈਏ ਕਿ ਇਸ ਬਾਰਿਸ਼ ਦੇ ਆਉਣ ਨਾਲ ਦਿੱਲੀ ਦੇ ਲੋਕਾਂ ਨੂੰ ਕਾਫੀ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਵਿੱਚ 29 ਜੂਨ ਤਕ ਮਾਨਸੂਨ ਪੌਣਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਮਿਲੀ ਜਾਣਕਾਰੀ ਮੁਤਾਬਿਕ ਉਹਨਾਂ ਨੇ ਇਹ ਵੀ ਦਸਿਆ ਹੈ ਕਿ ਅਗਲੇ 24 ਘੰਟਿਆਂ ਤਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਦਰਸਾਈ ਜਾ ਰਹੀ ਹੈ।
Heavy rain in Mumbaiਸਕਾਈਮੈਟ ਦਾ ਮੰਨਣਾ ਹੈ ਕਿ ਦਿੱਲੀ ਵਿਚ ਮਾਨਸੂਨ 25 ਜੂਨ ਤਕ ਵੀ ਆ ਸਕਦੀ ਹੈ ਕਿÀੁਂਕਿ ਉਹਨਾਂ ਮੁਤਾਬਿਕ ਦੇ ਹੋਰ ਰਾਜਾਂ ਵਿਚ ਮਾਨਸੂਨ ਪੌਣਾਂ ਪਹੁੰਚ ਚੁੱਕੀਆਂ ਹਨ। ਉਹਨਾਂ ਨੇ ਇਹ ਵੀ ਉਮੀਦ ਜਤਾਈ ਹੈ ਕਿ ਅਗਲੇ 24 ਘੰਟਿਆਂ ਤੱਕ ਗੁਜਰਾਤ ਬਿਹਾਰ ਅਤੇ ਇਹਨਾਂ ਦੇ ਨਾਲ ਲੱਗਦੇ ਹੋਰ ਰਾਜਾਂ ਵਿਚ ਭਾਰੀ ਬਾਰਿਸ਼ ਆ ਸਕਦੀ ਹੈ ਅਤੇ ਕੁੱਝ ਇਲਾਕਿਆਂ ਜਿਵੇਂ ਕਿ ਜੰਮੂ-ਕਸ਼ਮੀਰ, ਤਾਮਿਲਨਾਡੂ, ਹਰਿਆਣਾ ਅਤੇ ਮੱਧ ਪ੍ਰਦੇਸ਼ ਵਿਚ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ।
Heavy rain in Mumbaiਸਕਾਈਮੈਟ ਦਾ ਇਹ ਵੀ ਮੰਨਣਾ ਹੈ ਕਿ ਜੰਮੂ ਕਸ਼ਮੀਰ ਅਤੇ ਉੱਤਰੀ ਪਾਕਿਸਤਾਨ ਵੱਲ ਇਕ ਪੱਛਮੀ ਦਬਾਅ ਬਣਿਆ ਹੋਇਆ ਹੈ ਅਤੇ ਉੱਤਰੀ ਬਿਹਾਰ ਵਿਚ ਤੇਜ਼ ਹਵਾਵਾਂ ਦਾ ਖੇਤਰ ਬਣਿਆ ਹੋਇਆ ਹੈ। ਜਿਸ ਨਾਲ ਕਾਫ਼ੀ ਹੱਦ ਤਕ ਤੇਜ਼ ਹਵਾਵਾਂ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ। ਇਹ ਵੀ ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਦੌਰਾਨ ਕੋਕੇਨ ਤੱਟ ਅਤੇ ਗੋਆ ਤੱਟ ਦੇ ਕੁਝ ਹਿੱਸਿਆਂ ਵਿਚ ਬਹੁਤ ਜਿਆਦਾ ਬਾਰਿਸ਼ ਦੇਖਣ ਨੂੰ ਮਿਲੀ ਹੈ।