ਐਂਬੁਲੈਂਸ ਨਾ ਮਿਲੀ ਤਾਂ 7 ਸਾਲਾ ਬੱਚੇ ਦੀ ਲਾਸ਼ ਮੋਢੇ 'ਤੇ ਰੱਖ ਘਰ ਪੁੱਜਾ ਪਿਓ

By : PANKAJ

Published : Jun 25, 2019, 5:45 pm IST
Updated : Jun 25, 2019, 5:45 pm IST
SHARE ARTICLE
Bihar : Man carries baby's body on shoulders as hospital denies ambulance
Bihar : Man carries baby's body on shoulders as hospital denies ambulance

ਪਿਓ ਨੇ ਹਸਪਤਾਲ ਪ੍ਰਸ਼ਾਸਨ ਨੂੰ ਬੱਚੇ ਦੀ ਲਾਸ਼ ਲਿਜਾਉਣ ਲਈ ਐਂਬੁਲੈਂਸ ਉਪਲੱਬਧ ਕਰਵਾਉਣ ਬਾਰੇ ਕਿਹਾ ਸੀ

ਨਾਲੰਦਾ : ਚਮਕੀ ਬੁਖ਼ਾਰ ਨੂੰ ਲੈ ਕੇ ਜਿੱਥੇ ਬਿਹਾਰ ਦੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਅਲਰਟ ਜਾਰੀ ਕਰ ਕੇ ਸਿਹਤ ਸੇਵਾਵਾਂ ਮੁਫ਼ਤ ਦਿੱਤੇ ਜਾਣ ਬਾਰੇ ਕਿਹਾ ਗਿਆ ਹੈ, ਉਥੇ ਹੀ ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਆਪਣੇ ਜ਼ਿਲ੍ਹੇ 'ਚ ਇਕ ਵਾਰ ਫਿਰ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 7 ਸਾਲਾ ਬੇਟੇ ਦੀ ਮੌਤ ਤੋਂ ਬਾਅਦ ਲਾਸ਼ ਨੂੰ ਘਰ ਪਹੁੰਚਾਉਣ ਲਈ ਜਦੋਂ ਐਂਬੁਲੈਂਸ ਨਾ ਮਿਲੀ ਤਾਂ ਪਿਓ ਆਪਣੇ ਮੋਢੇ 'ਤੇ ਰੱਖ ਕੇ ਪੈਦਲ ਘਰ ਲੈ ਗਿਆ।

3 years child deathChild death

ਜਾਣਕਾਰੀ ਮੁਤਾਬਕ ਨਾਲੰਦਾ ਜ਼ਿਲ੍ਹੇ ਦੇ ਸਾਗਰ ਸੀਤਾ ਬਿਗਹਾ ਦਾ ਰਹਿਣ ਵਾਲਾ ਬੱਚਾ ਪਿੰਡ 'ਚ ਹੀ ਅਚਾਨਕ ਬੇਹੋਸ਼ ਹੋ ਗਿਆ ਸੀ। ਮਾਪੇ ਉਸ ਨੂੰ ਪਹਿਲਾਂ ਪਿੰਡ ਦੇ ਸਿਹਤ ਕੇਂਦਰ 'ਚ ਲੈ ਗਏ, ਜਿਥੋਂ ਉਸ ਨੂੰ ਸਦਰ ਹਸਪਤਾਲ ਬਿਹਾਰ ਸ਼ਰੀਫ਼ ਰੈਫ਼ਰ ਕਰ ਦਿੱਤਾ ਗਿਆ। ਬੱਚੇ ਦਾ ਪਿਤਾ ਉਸ ਨੂੰ ਲੈ ਕੇ ਹਸਪਤਾਲ ਪੁੱਜਾ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। 

Bihar : Man carries baby's body on shoulders as hospital denies ambulanceBihar : Man carries baby's body on shoulders as hospital denies ambulance

ਬੱਚੇ ਦੇ ਪਿਤਾ ਨੇ ਹਸਪਤਾਲ ਪ੍ਰਸ਼ਾਸਨ ਤੋਂ ਮ੍ਰਿਤਕ ਬੱਚੇ ਦੀ ਲਾਸ਼ ਲਿਜਾਉਣ ਲਈ ਐਂਬੁਲੈਂਸ ਉਪਲੱਬਧ ਕਰਵਾਉਣ ਬਾਰੇ ਕਿਹਾ, ਪਰ ਹਸਪਤਾਲ ਵੱਲੋਂ ਕੋਈ ਮਦਦ ਨਾ ਕੀਤੀ ਗਈ। ਉਹ ਹਸਪਤਾਲ ਅੰਦਰ ਕਾਫ਼ੀ ਦੇਰ ਤਕ ਆਪਣੇ ਬੱਚੇ ਦੀ ਲਾਸ਼ ਲੈ ਕੇ ਇਧਰ-ਉਧਰ ਘੁੰਮਦਾ ਰਿਹਾ, ਪਰ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਨੇ ਉਸ ਦੀ ਗੱਲ ਨਾ ਸੁਣੀ। ਇਸ ਮਗਰੋਂ ਉਹ ਪੈਦਲ ਹੀ ਘਰ ਨੂੰ ਚੱਲ ਪਿਆ। 


ਉਧਰ ਨਾਲੰਦਾ ਦੇ ਜ਼ਿਲ੍ਹਾ ਅਧਿਕਾਰੀ ਯੋਗੇਂਦਰ ਸਿੰਘ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬੱਚੇ ਦੇ ਪਿਓ ਨੂੰ ਗੱਡੀ ਉਪਲੱਬਧ ਕਰਵਾਉਣ ਬਾਰੇ ਕਿਹਾ ਗਿਆ ਸੀ। ਉਸ ਸਮੇਂ ਹਸਪਤਾਲ 'ਚ ਕੋਈ ਐਂਬੁਲੈਂਸ ਮੌਜੂਦ ਨਹੀਂ ਸੀ। ਇਸ ਲਈ ਉਸ ਨੂੰ ਰੁਕਣ ਲਈ ਕਿਹਾ ਗਿਆ ਸੀ ਪਰ ਬੱਚੇ ਦਾ ਪਿਓ ਨਾ ਰੁਕਿਆ।

Location: India, Bihar, Bihar Sharif

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement