
ਟਿਕਟੌਕ ਵੀਡੀਓ ਦਾ ਖਾਸਾ ਅਸਰ ਲੋਕਾਂ 'ਤੇ ਹੈ ਅਤੇ ਇਸਦੀ ਦੀਵਾਨਗੀ ਲੋਕਾਂ ਦੇ ਸਿਰ ਚੜ੍ਹਕੇ ਬੋਲ ਰਹੀ ਹੈ
ਨਵੀਂ ਦਿੱਲੀ : ਟਿਕਟੌਕ ਵੀਡੀਓ ਦਾ ਖਾਸਾ ਅਸਰ ਲੋਕਾਂ 'ਤੇ ਹੈ ਅਤੇ ਇਸਦੀ ਦੀਵਾਨਗੀ ਲੋਕਾਂ ਦੇ ਸਿਰ ਚੜ੍ਹਕੇ ਬੋਲ ਰਹੀ ਹੈ, ਇਸ ਦੇ ਚਲਦੇ ਰਾਜਸਥਾਨ ਦੇ ਕੋਟਾ ਵਿਚ ਇਕ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਟਿਕਟੌਕ ਵੀਡੀਓ ਬਣਾਉਣ ਦੇ ਚੱਕਰ ਵਿਚ ਇਕ 12 ਸਾਲਾਂ ਦੇ ਬੱਚੇ ਨੇ ਕਥਿਤ ਤੌਰ 'ਤੇ ਫਾਹਾ ਲੈ ਲਿਆ। ਫਾਹਾ ਲੈਣ ਤੋਂ ਪਹਿਲਾਂ ਬੱਚੇ ਨੇ ਗਲ 'ਚ ਮੰਗਲਸੂਤਰ ਪਾਇਆ ਸੀ ਤੇ ਹੱਥਾਂ ਵਿਚ ਚੂੜੀਆਂ ਪਾਈਆਂ ਸੀ।
Tiktok video wearing bangles and neck mangalsutra kota
ਇਸ ਤੋਂ ਬਾਅਦ ਉਸ ਨੇ ਘਰ ਦੇ ਬਾਥਰੂਮ ਵਿਚ ਲੋਹੇ ਦੇ ਸੰਗਲ਼ ਨਾਲ ਗਲ਼ ਵਿਚ ਫਾਹਾ ਲਾ ਲਿਆ। ਪੁਲਿਸ ਨੂੰ ਸ਼ੱਕ ਹੈ ਕਿ ਉਸ ਨੇ ਅਜਿਹਾ ਟਿਕਟੌਕ ਵੀਡੀਓ ਬਣਾਉਣ ਜਾਂ ਕਿਸੇ ਗੇਮ ਟਾਸਕ ਨੂੰ ਪੂਰਾ ਕਰਨ ਲਈ ਕੀਤਾ ਹੈ। ਪਰਿਵਾਰ ਵਾਲਿਆਂ ਮੁਤਾਬਕ ਬੱਚਾ ਕਾਫ਼ੀ ਗੇਮਜ਼ ਖੇਡਦਾ ਸੀ। 12 ਸਾਲਾਂ ਦਾ ਬੱਚਾ ਰੋਜ਼ਾਨਾ ਵਾਂਗ ਆਪਣੇ ਕਮਰੇ ਵਿਚ ਗੇਮ ਖੇਡ ਰਿਹਾ ਸੀ। ਇਸ ਦੌਰਾਨ ਪਰਿਵਾਰ ਦੇ ਹੋਰ ਲੋਕ ਆਪਣੇ ਕੰਮ ਵਿਚ ਵਿਅਸਤ ਸਨ। ਦੇਰ ਰਾਤ ਬੱਚੇ ਨੇ ਇਕ ਵੀਡੀਓ ਦੀ ਨਕਲ ਕਰਦਿਆਂ ਗਲ਼ ਵਿਚ ਮੰਗਲ ਸੂਤਰ ਤੇ ਹੱਥਾਂ ਵਿਚ ਚੂੜੀਆਂ ਪਾ ਲਈਆਂ ਤੇ ਗਲ਼ ਵਿਚ ਲੋਹੇ ਦੀਆਂ ਮੋਟੀਆਂ ਬੇੜੀਆਂ ਲਪੇਟ ਲਈਆਂ।
Tiktok video wearing bangles and neck mangalsutra kota
ਇਸ ਤੋਂ ਬਾਅਦ ਉਸ ਨੇ ਬਾਥਰੂਮ ਵਿਚ ਜਾ ਕੇ ਫਾਂਸੀ ਲਾ ਲਈ। ਪਰਿਵਾਰ ਦੇ ਲੋਕ ਉਸ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਵੇਰੇ ਜਦੋਂ ਬੱਚਾ ਨਹੀਂ ਉੱਠਿਆ ਤਾਂ ਪਰਿਵਾਰ ਦੇ ਮੈਂਬਰ ਉਸ ਦੇ ਕਮਰੇ ਵਿਚ ਪਹੁੰਚੇ। ਉਹ ਕਮਰੇ ਵਿਚ ਨਹੀਂ ਸੀ। ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਬੱਚਾ ਫਾਹੇ ਨਾਲ ਲਟਕ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚਾ ਆਪਣੇ ਮਾਂ-ਬਾਪ ਦੀ ਇਕਲੌਤੀ ਸੰਤਾਨ ਸੀ।