
ਛੇ ਲੋਕਾਂ ਦੀ ਮੌਤ ਅਤੇ 39 ਲੋਕ ਜਖ਼ਮੀ ਹੋ ਗਏ
ਝਾਰਖੰਡ- ਝਾਰਖੰਡ ਦੇ ਗੜਵਾਂ ਵਿਚ ਮੰਗਲਵਾਰ ਸਵੇਰੇ ਇਕ ਵੱਡਾ ਹਾਦਸਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਗੜਵਾਂ ਵਿਚ ਇਕ ਬੱਸ ਖਾਈ ਵਿਚ ਜਾ ਡਿੱਗੀ ਜਿਸ ਨਾਲ ਛੇ ਲੋਕਾਂ ਦੀ ਮੌਤ ਅਤੇ 39 ਲੋਕ ਜਖ਼ਮੀ ਹੋ ਗਏ। ਬੱਸ ਵਿਚ ਕੁੱਲ 45 ਲੋਕ ਸਵਾਰ ਸਨ। ਖਾਈ ਵਿਚੋਂ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਜਖ਼ਮੀ ਲੋਕਾਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਜ਼ਿਕਰਯੋਗ ਹੈ ਕਿ 21 ਜੂਨ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿਚ ਇਕ ਬੱਸ ਦੇ ਡੂੰਘੇ ਨਾਲੇ ਵਿਚ ਡਿੱਗਣ ਨਾਲ 44 ਲੋਕਾਂ ਦੀ ਮੌਤ ਹੋ ਗਈ ਸੀ ਅਤੇ 30 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ ਸਨ।
Jharkhand: 6 dead and around 39 people injured after a bus fell into a gorge in Garhwa. Rescue operations underway. More details awaited. pic.twitter.com/eWEBezfduG
— ANI (@ANI) June 25, 2019
ਕੁੱਲੂ ਦੀ ਪੁਲਿਸ ਪ੍ਰਧਾਨ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਸੀ ਕਿ ਨਿਜੀ ਬਸ ਜਿਲ੍ਹੇ ਦੀ ਬੰਜਾਰ ਤਹਸੀਲ ਵਿਚ ਧੋਥ ਮੋੜ ਦੇ ਕੋਲ 300 ਮੀਟਰ ਡੂੰਘੇ ਨਾਲੇ ਵਿਚ ਡਿੱਗ ਗਈ ਸੀ। ਇਸ ਬਸ ਵਿਚ ਸਮਰੱਥਾ ਤੋਂ ਜਿਆਦਾ ਲੋਕ ਸਵਾਰ ਸਨ। ਬੰਜਾਰ ਪਟਵਾਰੀ ਸ਼ੀਤਲ ਕੁਮਾਰ ਨੇ ਦੱਸਿਆ ਕਿ ਸ਼ੁਰੁਆਤੀ ਜਾਂਚ ਵਿਚ ਪਤਾ ਚਲਿਆ ਹੈ ਕਿ ਇਹ ਬਸ ਆਪਣੀ ਸਮਰੱਥਾ ਤੋਂ ਜਿਆਦਾ ਮੁਸਾਫਰਾਂ ਨੂੰ ਢੋ ਰਹੀ ਸੀ ਅਤੇ ਉਸਦੇ ਚਾਲਕ ਨੇ ਧਿਆਨ ਨਾਲ ਗੱਡੀ ਨਹੀਂ ਚਲਾਈ। ਬਸ ਕੁੱਲੁ ਵਲੋਂ ਗੜ ਗੁਸ਼ਾਨੀ ਜਾ ਰਹੀ ਸੀ।