ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਸੱਦਾ ਦੇਣ ਲਈ ਅਮਰੀਕਾ ਪਹੁੰਚੇ ਪਾਕਿ ਦੇ ਗਵਰਨਰ 
Published : Apr 11, 2019, 1:25 am IST
Updated : Apr 11, 2019, 10:09 am IST
SHARE ARTICLE
Chaudhry Mohammad Sarwar
Chaudhry Mohammad Sarwar

ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ

ਅੰਮ੍ਰਿਤਸਰ : ਪਾਕਿਸਤਾਨ ਦੇ ਗਵਰਨਰ ਜਨਾਬ ਚੌਧਰੀ ਮੁਹਮੰਦ ਸਰਵਰ ਅਮਰੀਕਾ ਨਿਵਾਸੀ ਸਿੱਖ ਕੌਮ ਨੂੰ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਉਤਸਵ ਮਨਾਉਣ ਦਾ ਸੱਦਾ ਦੇਣ ਲਈ ਅਮਰੀਕਾ ਪਹੁੰਚ ਗਏ ਹਨ। ਨਿਊਯਾਰਕ ਵਿਚ ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ, ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਈਸਟ ਕੋਸਟ ਕਮੇਟੀ ਤੇ ਸਿੱਖ ਚੈਂਬਰਜ਼ ਆਫ਼ ਕਾਮਰਸ ਨੇ ਇਕ ਸਾਂਝੇ ਵਫ਼ਦ ਦੇ ਰੂਪ ਵਿਚ ਗਰਵਰਨ ਸਾਹਿਬ ਨਾਲ ਸ਼ਾਨਦਾਰ ਮਾਹੌਲ ਵਿਚ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਿਆ। 

Guru Nanak Jayanti or Guru Purab Guru Nanak Jayanti or Guru Purab

ਉਨ੍ਹਾਂ ਕਿਹਾ ਕਿ ਉਹ ਅਮਰੀਕਾ ਵਸਦੇ ਸਿੱਖਾਂ ਨੂੰ ਇਹ ਸੱਦਾ ਦੇਣ ਖ਼ਾਸ ਤੌਰ 'ਤੇ ਇਥੇ ਆਏ ਹਨ ਕਿ ਸਿੱਖ ਆਪ ਅਪਣੇ ਹੱਥੀਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਵੀ ਮਨਾਉਣ ਤੇ ਵੱਧ ਚੜ੍ਹ ਕੇ ਹਿੱਸਾ ਵੀ ਲੈਣ। ਉਹ ਨਨਕਾਣਾ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕਾਰਜ ਤੇ ਨਨਕਾਣਾ ਸਾਹਿਬ ਬਣਨ ਜਾ ਰਹੀ ਗੁਰੂ ਨਾਨਕ ਦੇਵ ਯੂਨੀਵਰਸਟੀ ਬਾਰੇ ਵੀ ਗੱਲਬਾਤ ਕਰਨ ਆਏ ਹਨ।

Guru Nanak Jayanti or Guru PurabGuru Nanak Jayanti or Guru Purab

ਇਨ੍ਹਾਂ ਤਿੰਨ ਵੱਡੇ ਕਾਰਜਾਂ ਬਾਰੇ ਸਿੱਖ ਆਪ ਜਾ ਕੇ ਪਾਕਿਸਤਾਨ ਸਰਕਾਰ ਦੇ ਨੇਕ ਇਰਾਦਿਆਂ 'ਤੇ ਹੋ ਰਹੇ ਕੰਮਾਂ ਨੂੰ ਵੇਖਣ ਤੇ ਮਹਿਸੂਸ ਕਰਨ ਕਿ ਪਾਕਿਸਤਾਨ ਸਰਕਾਰ ਸਿੱਖ ਕੌਮ ਦੀ ਰੂਹਾਨੀਅਤ ਤੇ ਚੜ੍ਹਦੀ ਕਲਾ ਲਈ ਸਿਰ ਤੋੜ ਯਤਨ ਕਰ ਰਹੀ ਹੈ ਤਾਕਿ ਸਿੱਖਾਂ ਨੂੰ ਪਾਕਿਸਤਾਨ ਅਪਣੇ ਘਰ ਵਾਂਗ ਲੱਗੇ। ਡਾਕਟਰ ਪ੍ਰਿਤਪਾਲ  ਸਿੰਘ ਹੁਰਾਂ ਤੇ ਯਾਦਵਿੰਦਰ ਸਿੰਘ ਨੇ ਗਵਰਨਰ ਚੌਧਰੀ ਮੁਹੰਮਦ ਨਾਲ ਮੁਲਾਕਾਤ ਨੂੰ ਬਹੁਤ ਕਾਮਯਾਬ ਦਸਦਿਆਂ ਪਾਕਿਸਤਾਨ ਸਰਕਾਰ ਤੇ ਉਥੋਂ ਦੇ ਲੋਕਾਂ ਦੀ ਪ੍ਰਸ਼ੰਸਾ ਕੀਤੀ ਤੇ ਸੱਦੇ ਲਈ ਧਨਵਾਦ ਕੀਤਾ। ਗਵਰਨਰ ਚੌਧਰੀ ਮੁਹੰਮਦ ਦੇ ਅਮਰੀਕੀ ਦੌਰੇ 'ਤੇ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਸ ਨੂੰ ਪਾਕਿਸਤਾਨ ਸਰਕਾਰ ਦਾ ਬਹੁਤ ਵਧੀਆ ਉਦਮ ਮੰਨਿਆ ਜਾ ਰਿਹਾ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement