
ਪਾਟੀਦਾਰ ਅਨਾਮਤ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਨੂੰ 2015 ਪਾਟੀਦਾਰ ਅੰਦੋਲਨ ਦੇ ਦੌਰਾਨ ਤੋੜਭੰਨ ਦਾ ਦੋਸ਼ੀ ਪਾਇਆ ਗਿਆ ਹੈ
ਮਹਿਸਾਨਾ, ਪਾਟੀਦਾਰ ਅਨਾਮਤ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਨੂੰ 2015 ਪਾਟੀਦਾਰ ਅੰਦੋਲਨ ਦੇ ਦੌਰਾਨ ਤੋੜਭੰਨ ਦਾ ਦੋਸ਼ੀ ਪਾਇਆ ਗਿਆ ਹੈ। ਵਿਸਨਗਰ ਕੋਰਟ ਨੇ ਹਾਰਦਿਕ, ਲਾਲਜੀ ਪਟੇਲ ਅਤੇ ਏ ਕੇ ਪਟੇਲ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਦੋ - ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਸਾਰਿਆਂ ਉੱਤੇ 50,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਫੈਸਲਾ ਆਉਂਦੇ ਹੀ ਪਟੇਲ ਦੇ ਵਕੀਲ ਨੇ ਅਦਾਲਤ ਦੇ ਸਾਹਮਣੇ ਜ਼ਮਾਨਤ ਦੀ ਅਰਜ਼ੀ ਪਾ ਦਿੱਤੀ ਹੈ। ਤਿੰਨ ਸਾਲ ਤੋਂ ਘੱਟ ਜੇਲ੍ਹ ਦੀ ਸਜ਼ਾ ਉੱਤੇ ਤੁਰਤ ਜ਼ਮਾਨਤ ਮਿਲ ਸਕਦੀ ਹੈ।
Hardik Patelਅਦਾਲਤ ਨੇ ਇਸ ਮਾਮਲੇ ਵਿਚ 14 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਹਾਰਦਿਕ ਨੂੰ ਵਿਸਨਗਰ ਵਿਚ ਭਾਜਪਾ ਵਿਧਾਇਕ ਰਿਸ਼ੀਕੇਸ਼ ਮੁਖੀਆ ਦੇ ਦਫ਼ਤਰ ਵਿਚ ਭੰਨਤੋੜ ਕਰਨ ਦਾ ਦੋਸ਼ੀ ਪਾਇਆ ਗਿਆ ਹੈ। 2015 ਪਾਟੀਦਾਰ ਅੰਦੋਲਨ ਦੀ ਅਗਵਾਈ ਕਰਨ ਵਾਲੇ ਹਾਰਦਿਕ ਦੇ ਖਿਲਾਫ 8 ਪੁਲਿਸ ਥਾਣਿਆਂ ਵਿਚ 9 ਮਾਮਲੇ ਦਰਜ ਕੀਤੇ ਗਏ ਸਨ। ਇਹ ਅੰਦੋਲਨ ਸੂਬੇ ਵਿਚ ਪਟੇਲ ਜਾਂ ਪਾਟੀਦਾਰਾਂ ਨੂੰ ‘ਕਈ ਪਛੜੇ ਵਰਗ’ ਦੇ ਤਹਿਤ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਸੀ।
Hardik Patelਫੈਸਲਾ ਆਉਣ ਤੋਂ ਬਾਅਦ ਹਾਰਦਿਕ ਨੇ ਟਵੀਟ ਕਰਕੇ ਕਿਹਾ ਕਿ ਉਹ ਜੇਲ੍ਹ ਜਾਣ ਤੋਂ ਨਹੀਂ ਡਰਦੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਮੁਸ਼ਕਲ ਨੂੰ ਹਲ ਕਰਨ ਲਈ ਉਸ ਮੁਸੀਬਤ ਤੋਂ ਉਚਾ ਉਠਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਮਾਜਕ ਨਿਆਂ ਅਤੇ ਸਮਾਜਕ ਅਧਿਕਾਰ ਲਈ ਲੜਨਾ ਜੇਕਰ ਗੁਨਾਹ ਹੈ ਤਾਂ ਹਾਂ ਮੈਂ ਗੁਨਹਗਾਰ ਹਾਂ' ਸੱਚ ਅਤੇ ਹੱਕ ਦੀ ਲੜਾਈ ਲੜਨ ਵਾਲਾ ਜੇਕਰ ਬਾਗ਼ੀ ਹੈ ਤਾਂ ਹਾਂ ਮੈਂ ਬਾਗ਼ੀ ਹਾਂ'।
Hardik Patelਉਨ੍ਹਾਂ ਨੇ ਕਿਹਾ ਕਿ ਸਲਾਖਾਂ ਦੇ ਪਿੱਛੇ ਸੱਚ, ਕਿਸਾਨ, ਜਵਾਨ ਅਤੇ ਗਰੀਬਾਂ ਲਈ ਲੜਨ ਵਾਲੀ ਉਨ੍ਹਾਂ ਦੀ ਅਵਾਜ਼ ਨੂੰ ਭਾਜਪਾ ਦੀ ਤਾਨਾਸ਼ਾਹੀ ਸੱਤਾ ਦਬਾ ਨਹੀਂ ਸਕਦੀ। ”ਮੁਖੀਆ ਨੇ ਇੱਕ ਹੋਰ ਟਵੀਟ ਵਿਚ ਕਿਹਾ, ”ਮੇਰੀ ਫਿਤਰਤ ਵਿਚ ਹੈ ਜ਼ਾਲਿਮਾਂ ਨਾਲ ਮੁਕਾਬਲਾ ਕਰਨਾ ਅਤੇ ਹੱਕ ਲਈ ਲੜਨਾ, ਹਾਰਦਿਕ ਪਟੇਲ ਨੂੰ ਅਕਤੂਬਰ 2015 ਵਿਚ ਗਿਰਫਤਾਰ ਕੀਤਾ ਗਿਆ ਸੀ। ਗੁਜਰਾਤ ਹਾਈ ਕੋਰਟ ਨੇ ਹਾਰਦਿਕ ਦੇ ਜਿਲ੍ਹੇ ਵਿਚ ਵੜਣ ਉੱਤੇ ਰੋਕ ਲਗਾ ਦਿੱਤੀ ਸੀ ਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਇਹ ਰੋਕ ਹਟਾ ਲਈ ਗਈ ਸੀ।