
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਦਰਦਨਾਕ ਹਾਦਸੇ ਵਿਚ ਇਕ 12 ਸਾਲਾ ਬੱਚੀ ਦੀ ਮੌਤ ਹੋ ਗਈ।
ਗਾਜ਼ੀਆਬਾਦ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਦਰਦਨਾਕ ਹਾਦਸੇ ਵਿਚ ਇਕ 12 ਸਾਲਾ ਬੱਚੀ ਦੀ ਮੌਤ (12 Years Old Falls From 9th Floor) ਹੋ ਗਈ। ਦਰਅਸਲ ਜਾਲ ਵਿਚ ਫਸੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਵਿਚ 12 ਸਾਲਾ ਬੱਚੀ 9ਵੀਂ ਮੰਜ਼ਿਲ ਤੋਂ ਡਿੱਗ ਗਈ। ਇਹ ਘਟਨਾ ਕਵਿਨਗਰ ਥਾਣਾ ਖੇਤਰ ਦੇ ਗੌੜ ਹੋਮਜ਼ ਸੁਸਾਇਟੀ ਦੀ ਹੈ।
Death
ਹੋਰ ਪੜ੍ਹੋ: ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਵਰਤੋਂ ਸਬੰਧੀ ਖੇਤੀਬਾੜੀ ਵਿਭਾਗ ਵੱਲੋਂ ਵੈਬੀਨਾਰ ਦਾ ਆਯੋਜਨ
ਪੁਲਿਸ ਅਨੁਸਾਰ 12 ਵਜੇ ਦੇ ਕਰੀਬ 12 ਸਾਲਾ ਬੱਚੀ ਘਰ ਵਿਚ ਕੁੱਤੇ ਦੇ ਬੱਚੇ ਨਾਲ ਖੇਡ ਰਹੀ ਸੀ। ਇਸ ਦੌਰਾਨ ਕੁੱਤੇ ਦਾ ਬੱਚਾ ਅਚਾਨਕ ਬਾਲਕਨੀ ਵਿਚ ਲੱਗੇ ਇਕ ਜਾਲ ਵਿਚ ਫਸ ਗਿਆ। ਜਦੋਂ ਬੱਚੀ ਨੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹੇਠਾਂ ਡਿੱਗ ਗਈ। ਜਯੋਤਸਨਾ ਨਾਂਅ ਦੀ ਬੱਚੀ ਦੀ ਮਾਂ ਨੂੰ ਜਦੋਂ ਉਸ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਹੇਠਾਂ ਪਹੁੰਚੀ।
12 Years Old Falls to Death From 9th Floor
ਹੋਰ ਪੜ੍ਹੋ: ਮੁਦਰੀਕਰਨ ਯੋਜਨਾ ਨੂੰ ਲੈ ਕੇ ਮਮਤਾ ਦਾ ਹਮਲਾ, ‘ਇਹ ਜਾਇਦਾਦ ਦੇਸ਼ ਦੀ ਹੈ, BJP ਜਾਂ ਮੋਦੀ ਦੀ ਨਹੀਂ’
ਉਹਨਾਂ ਦੇਖਿਆ ਕਿ ਬੱਚੀ ਖੂਨ ਨਾਲ ਲਥਪਥ ਸੀ। ਇਸ ਦੌਰਾਨ ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਜਯੋਤਸਨਾ 7ਵੀਂ ਕਲਾਸ ਦੀ ਵਿਦਿਆਰਥਣ ਸੀ। ਉਸ ਦੇ ਪਿਤਾ ਇਕ ਕੰਪਨੀ ਵਿਚ ਕੰਮ ਕਰਦੇ ਹਨ। ਹਾਦਸੇ ਸਮੇਂ ਘਰ ਵਿਚ ਬੱਚੀ ਤੇ ਉਸ ਦੀ ਮਾਂ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।