ਅਫ਼ਗਾਨਿਸਤਾਨ: ਯੂਕਰੇਨ ਦਾ ਜਹਾਜ਼ ਹਾਈਜੈਕ, ਨਾਗਰਿਕਾਂ ਨੂੰ ਕੱਢਣ ਲਈ ਪਹੁੰਚਿਆ ਸੀ ਕਾਬੁਲ
Published : Aug 24, 2021, 3:26 pm IST
Updated : Aug 24, 2021, 3:26 pm IST
SHARE ARTICLE
Ukrainian plane reportedly hijacked in Kabul flown to Iran
Ukrainian plane reportedly hijacked in Kabul flown to Iran

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਯੂਕਰੇਨ ਦੇ ਨਿਕਾਸੀ ਜਹਾਜ਼ ਨੂੰ ਹਾਈਜੈਕ ਕੀਤਾ ਗਿਆ ਹੈ।

ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਯੂਕਰੇਨ ਦੇ ਨਿਕਾਸੀ ਜਹਾਜ਼ ਨੂੰ ਹਾਈਜੈਕ (Ukrainian Evacuation Plane Hijacked) ਕੀਤਾ ਗਿਆ ਹੈ। ਰਿਪੋਰਟਾਂ ਅਨੁਸਾਰ ਜਹਾਜ਼ ਦਾ ਰੂਟ ਡਾਇਵਰਟ ਕਰਕੇ ਇਸ ਨੂੰ ਇਰਾਨ ਲਿਜਾਇਆ ਗਿਆ ਹੈ। ਯੂਕਰੇਨ ਦੇ ਮੰਤਰੀ ਦੇ ਹਵਾਲੇ ਤੋਂ ਆਈਆਂ ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

Ukrainian plane reportedly hijacked in Kabul flown to IranUkrainian plane reportedly hijacked in Kabul flown to Iran

ਹੋਰ ਪੜ੍ਹੋ: ਅਫ਼ਗਾਨ MP ਨੇ ਬਿਆਨਿਆ ਦਰਦ, ‘ਜਦੋਂ ਰਾਸ਼ਟਰਪਤੀ ਦੇਸ਼ ’ਚੋਂ ਭੱਜੇ ਤਾਂ ਸਾਡੀਆਂ ਉਮੀਦਾਂ ਟੁੱਟ ਗਈਆਂ’

ਜਾਣਕਾਰੀ ਅਨੁਸਾਰ ਇਹ ਜਹਾਜ਼ ਪਿਛਲੇ ਹਫ਼ਤੇ ਯੂਕਰੇਨ ਦੇ ਲੋਕਾਂ ਦੀ ‘ਨਿਕਾਸੀ’ ਲਈ ਅਫ਼ਗਾਨਿਸਤਾਨ ਆਇਆ ਸੀ। ਰੂਸ ਦੀ ਨਿਊਜ਼ ਏਜੰਸੀ ਨੇ ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਯੁਵਗੇਨੀ ਯੇਨਿਨ ਦੇ ਹਵਾਲੇ ਤੋਂ ਦੱਸਿਆ, ‘ਪਿਛਲੇ ਐਤਵਾਰ ਨੂੰ ਸਾਡੇ ਜਹਾਜ਼ ਨੂੰ ਹੋਰ ਲੋਕਾਂ ਨੇ ਹਾਈਜੈਕ ਕੀਤਾ ਹੈ। ਮੰਗਲਵਾਰ ਨੂੰ ਇਸ ਜਹਾਜ਼ ਨੂੰ ਵਿਹਾਰਿਕ ਰੂਪ ਤੋਂ ਸਾਡੇ ਕੋਲੋਂ ‘ਖੋਹ’ ਲਿਆ ਗਿਆ।

Air planeUkrainian plane reportedly hijacked in Kabul flown to Iran

ਹੋਰ ਪੜ੍ਹੋ: ਸੁਖਬੀਰ ਬਾਦਲ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ, ਕਿਸਾਨ ਲਾਉਂਦੇ ਰਹੇ ਨਾਅਰੇ

ਯੂਕਰੇਨ ਦੇ ਲੋਕਾਂ ਨੂੰ ਏਅਰਲਿਫਟ ਕਰਨ ਦੀ ਬਜਾਏ ਇਸ ਨੂੰ ਯਾਤਰੀਆਂ ਦੇ ਅਣਪਛਾਤੇ ਸਮੂਹ ਨਾਲ ਇਰਾਨ ਬੇਜਿਆ ਗਿਆ ਹੈ। ਨਿਕਾਸੀ ਦੀਆਂ ਸਾਡੀਆਂ ਅਗਲੀਆਂ ਤਿੰਨ ਯੋਜਨਾਵਾਂ ਸਫਲ ਨਹੀਂ ਹੋ ਸਕਦੀਆਂ ਹਨ ਕਿਉਂਕਿ ਸਾਡੇ ਲੋਕ ਏਅਰਪੋਰਟ ’ ਤੇ ਨਹੀਂ ਪਹੁੰਚ ਸਕੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement