
ਹਰੀਸ਼ ਰਾਵਤ ਨੇ ਕਿਹਾ ਕਿ ਉਹ ਇਸ ਦੇ ਪਿੱਛੇ ਦੇ ਕਾਰਨ ਅਤੇ ਇਸ ਮਸਲੇ ਦਾ ਹੱਲ ਕੱਢਣ ਦੀ ਪੂਰੀ ਕੋਸ਼ਿਸ਼ ਕਰਨਗੇ।
ਦੇਹਰਾਦੂਨ (ਅਮਨਪ੍ਰੀਤ ਕੌਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਪੰਜਾਬ ਕਾਂਗਰਸ 'ਚ ਹੋਈ ਬਗਾਵਤ ਦੇ ਚਲਦਿਆਂ ਅੱਜ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਲਈ ਰਵਾਨਾ ਹੋਏ ਹਨ।
Harish Rawat
ਹੋਰ ਪੜ੍ਹੋ: ਗੰਨੇ ਦੀ ਕੀਮਤ ਵਿਚ ਵਾਧੇ ਲਈ ਪ੍ਰਿਯੰਕਾ ਗਾਂਧੀ ਨੇ ਕੀਤੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼
ਇਸ ਦੌਰਾਨ ਹਰੀਸ਼ ਰਾਵਤ ਨੇ ਕਿਹਾ ਕਿ ਉਹ ਇਸ ਦੇ ਪਿੱਛੇ ਦੇ ਕਾਰਨ ਅਤੇ ਇਸ ਮਸਲੇ ਦਾ ਹੱਲ ਕੱਢਣ ਦੀ ਪੂਰੀ ਕੋਸ਼ਿਸ਼ ਕਰਨਗੇ। ਉਹਨਾਂ ਕਿਹਾ, ‘ਪੰਜਾਬ ਤੋਂ ਸਾਡੇ ਕੁਝ ਸਾਥੀ ਮੈਨੂੰ ਮਿਲਣ ਆ ਰਹੇ ਨੇ। ਸਾਢੇ 4 ਸਾਲ ਲੰਘ ਗਏ ਪਰ ਅਚਾਨਕ ਅਜਿਹੀ ਸਥਿਤੀ ਕਿਉਂ ਪੈਦਾ ਹੋਈ, ਜਿਸ ਨਾਲ ਵਿਧਾਇਕਾਂ ਦੇ ਇਕ ਵੱਡੇ ਹਿੱਸੇ ਵਿਚ ਨਰਾਜ਼ਗੀ ਹੈ, ਇਸ ਦਾ ਕਾਰਨ ਪਤਾ ਕਰਾਂਗੇ ਤੇ ਹੱਲ ਕੱਢਾਂਗੇ’।
Harish Rawat
ਹੋਰ ਪੜ੍ਹੋ: ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ BJP ਨੇਤਾ ਨੇ ਦਿੱਤਾ ਅਸਤੀਫ਼ਾ
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਪਾਰਟੀ ਦੇ ਹਿੱਤ ਅਤੇ ਪੰਜਾਬ ਦੇ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਹੱਲ ਕੱਢਿਆ ਜਾਵੇਗਾ। ਉਹਨਾਂ ਉਮੀਦ ਜਤਾਈ ਕੇ ਉਹਨਾਂ ਦੇ ਫੈਸਲੇ ਦਾ ਸਾਰੇ ਸਵਾਗਤ ਕਰਨਗੇ। ਉਹਨਾਂ ਕਿਹਾ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਜੋ ਵੀ ਫੈਸਲਾ ਹੋਵੇਗਾ, ਉਸ ਤੋਂ ਬਾਅਦ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਲਈ ਜਾਣਗੇ।
Harish Rawat
ਹੋਰ ਪੜ੍ਹੋ: ਹਮਲਾਵਰਾਂ ਨੇ ਡਾਕਟਰ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਨਰਸ ਦੀ ਹੋਈ ਮੌਤ
ਉਹਨਾਂ ਕਿਹਾ ਕਿ ਇਹ ਕੋਈ ਮੀਟਿੰਗ ਨਹੀਂ ਹੈ ਬਸ ਸਾਡੇ ਪੰਜਾਬ ਤੋਂ ਕੁਝ ਦੋਸਤ ਮੈਨੂੰ ਮਿਲਣ ਆਏ ਹਨ। ਜੋ ਵੀ ਗੱਲ ਹੈ ਉਸ ਦੀ ਤੈਅ ਤੱਕ ਜਾਵਾਂਗੇ ਅਤੇ ਮਸਲੇ ਨੂੰ ਸ਼ਾਂਤੀ ਨਾਲ ਪਰਿਵਾਰ ਵਿਚ ਹੀ ਹੱਲ ਕਰ ਲਿਆ ਜਾਵੇਗਾ। ਕੈਪਟਨ ਅਮਰਿੰਦਰ ਦੇ ਅਕਾਲੀਆਂ ਨਾਲ ਮਿਲੇ ਹੋਣ ਵਾਲੇ ਬਿਆਨ 'ਤੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਜਦੋਂ ਵੀ ਲੋੜ ਪਈ ਮੁੱਖ ਮੰਤਰੀ ਨੇ ਅਕਾਲੀਆਂ ਖਿਲਾਫ਼ ਸਖ਼ਤ ਕਦਮ ਚੁੱਕੇ ਹਨ।