ਸਵੱਛ ਹਵਾ ਸਰਵੇਖਣ : ਦੇਸ਼ ਦੇ 10 ਲੱਖ ਤੋਂ ਵਧੇਰੇ ਆਬਾਦੀ ਵਾਲੇ ਸ਼ਹਿਰਾਂ ਵਿਚੋਂ ਨੰਬਰ-1 ’ਤੇ ਇੰਦੌਰ
Published : Aug 25, 2023, 7:51 am IST
Updated : Aug 25, 2023, 7:51 am IST
SHARE ARTICLE
Indore is also First in the Country in clean Air Survey
Indore is also First in the Country in clean Air Survey

ਆਗਰਾ 186 ਅੰਕਾਂ ਨਾਲ ਦੂਜੇ ਅਤੇ ਠਾਣੇ 185.2 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ



ਇੰਦੌਰ: ਦੇਸ਼ ਦੇ ਸੱਭ ਤੋਂ ਸਾਫ਼-ਸੁਥਰੇ ਨਗਰ ਇੰਦੌਰ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਸਵੱਛ ਹਵਾ ਸਰਵੇਖਣ-2023 ਵਿਚ 10 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰਾਂ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਸੀ. ਪੀ. ਸੀ. ਬੀ. ਦੇ ਸਵੱਛ ਹਵਾ ਸਰਵੇਖਣ-2023 ਵਿਚ ਇੰਦੌਰ ਨੇ 10 ਲੱਖ ਤੋਂ ਵਧੇਰੇ ਆਬਾਦੀ ਵਾਲੇ ਸ਼ਹਿਰਾਂ ’ਚ 200 ਵਿਚੋਂ ਸੱਭ ਤੋਂ ਵੱਧ 187 ਅੰਕ ਹਾਸਲ ਕੀਤੇ।

ਇਹ ਵੀ ਪੜ੍ਹੋ: ਮਨੁੱਖਤਾ ਨੂੰ ਜ਼ਿੰਦਾ ਰੱਖਣ ਲਈ ਕਿਸਾਨ ਦੀ ਲੋੜ ਸੱਭ ਤੋਂ ਜ਼ਿਆਦਾ ਪਰ ਉਸ ਦੀ ਕੋਈ ਕੀਮਤ ਹੀ ਨਹੀਂ ਸਮਝੀ ਜਾਂਦੀ  

ਅਧਿਕਾਰੀਆਂ ਮੁਤਾਬਕ ਸਰਵੇਖਣ ’ਚ ਆਗਰਾ 186 ਅੰਕਾਂ ਨਾਲ ਦੂਜੇ ਅਤੇ ਠਾਣੇ 185.2 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ। ਅਧਿਕਾਰੀਆਂ ਨੇ ਦਸਿਆ ਕਿ ਸੀ. ਪੀ. ਸੀ. ਬੀ. ਨੇ ਆਬਾਦੀ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿਚ ਕੁੱਲ 130 ਸ਼ਹਿਰਾਂ ਵਲੋਂ ‘ਪ੍ਰਾਣਾ’ ਪੋਰਟਲ ’ਤੇ ਪੋਸਟ ਕੀਤੀਆਂ ਗਈਆਂ ਸਵੈ-ਮੁਲਾਂਕਣ ਰਿਪੋਰਟ ਅਤੇ ਸਬੰਧਤ ਦਸਤਾਵੇਜਾਂ ਨੂੰ ਪਰਖਣ ਮਗਰੋਂ ਸਵੱਛ ਹਵਾ ਸਰਵੇਖਣ-2023 ਦੀ ਰੈਂਕਿੰਗ ਤੈਅ ਕੀਤੀ। ਇੰਦੌਰ ਦੇ ਮੇਅਰ ਪੁਸ਼ਿਆਮਿਤਰ ਭਾਰਗਵ ਨੇ ਸਵੱਛ ਹਵਾ ਸਰਵੇਖਣ ’ਚ ਸ਼ਹਿਰ ਦੇ ਸਿਖਰ ’ਤੇ ਰਹਿਣ ’ਤੇ ਖ਼ੁਸ਼ੀ ਪ੍ਰਗਟਾਈ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ‘ਸਰਫੇਸ ਸੀਡਰ’ ’ਤੇ ਸੀ.ਆਰ.ਐਮ. ਸਕੀਮ ਤਹਿਤ ਸਬਸਿਡੀ ਦੇਣ ਨੂੰ ਹਰੀ ਝੰਡੀ  

ਇੰਦੌਰ ਵਿਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਚੁਕੇ ਗਏ ਉਪਰਾਲਿਆਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਰੁਝੇਵਿਆਂ ਭਰੀਆਂ ਸੜਕਾਂ ਨੂੰ ਝਾੜੂ ਵਾਲੀ ਮਸ਼ੀਨ ਨਾਲ ਇਕ ਵਿਸ਼ੇਸ਼ ਵਾਹਨ ਨਾਲ ਸਾਫ਼ ਕੀਤਾ ਜਾਂਦਾ ਹੈ, ਜੋ ਧੂੜ ਦੇ ਕਣਾਂ ਨੂੰ ਅਪਣੇ ਆਪ ਵਿਚ ਇਕੱਠਾ ਕਰਦਾ ਹੈ ਅਤੇ ਵਾਤਾਵਰਣ ’ਚ ਰਲਣ ਤੋਂ ਰੋਕਦਾ ਹੈ। ਮੇਅਰ ਨੇ ਦਸਿਆ ਕਿ ਸ਼ਹਿਰ ਵਿਚ ਕੋਲਾ ਅਤੇ ਲੱਕੜ ਸਾੜਨ ਵਾਲੇ ਤੰਦੂਰਾਂ ਦੀ ਗਿਣਤੀ ਨੂੰ ਸੀਮਤ ਕਰਦੇ ਹੋਏ ਹਰਿਤ ਬਾਲਣ ਵਾਲੇ ਤੰਦੂਰਾਂ ਨੂੰ ਉਤਸ਼ਾਹਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Chandrayaan-3: ਰੋਵਰ ਪ੍ਰਗਿਆਨ ਲੈਂਡਰ ਵਿਕਰਮ ਤੋਂ ਨਿਕਲਿਆ ਬਾਹਰ, ਚੰਨ ’ਤੇ ਕੀਤੀ ਸੈਰ

ਇੰਦੌਰ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦਸਿਆ ਕਿ ਸ਼ਹਿਰ ਵਿਚ ਹਰ ਰੋਜ਼ ਔਸਤਨ 1,162 ਟਨ ਠੋਸ ਕੂੜਾ ਪੈਦਾ ਹੁੰਦਾ ਹੈ, ਜਿਸ ਵਿਚ ਲਗਭਗ 164 ਟਨ ਪਲਾਸਟਿਕ ਕੂੜਾ ਸ਼ਾਮਲ ਹੈ। ਉਨ੍ਹਾਂ ਦਸਿਆ ਕਿ ਇਹ ਕੂੜਾ ਨਿਗਮ ਦੇ ਵਾਹਨਾਂ ਰਾਹੀਂ ਸ਼ਹਿਰ ਦੇ ਹਰ ਘਰ ਤੋਂ ਵੱਖ-ਵੱਖ ਸ਼੍ਰੇਣੀਆਂ ਵਿਚ ਇਕੱਠਾ ਕੀਤਾ ਜਾਂਦਾ ਹੈ ਅਤੇ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਮਾਡਲ ’ਤੇ ਚਲਾਏ ਜਾ ਰਹੇ ਪਲਾਂਟ ਵਿਚ ਉਸੇ ਦਿਨ ਹੀ ਸੁਰੱਖਿਅਤ ਢੰਗ ਨਾਲ ਨਿਪਟਾਇਆ ਜਾਂਦਾ ਹੈ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement