
ਇਨ੍ਹੀਂ ਦਿਨੀਂ ਪਾਕਿਸਤਾਨ 'ਚ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਭਾਰਤ ਮਕਬੂਜ਼ਾ ਕਸ਼ਮੀਰ...
ਨਵੀਂ ਦਿੱਲੀ: ਇਨ੍ਹੀਂ ਦਿਨੀਂ ਪਾਕਿਸਤਾਨ 'ਚ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਭਾਰਤ ਮਕਬੂਜ਼ਾ ਕਸ਼ਮੀਰ 'ਤੇ ਇਕ ਹਫ਼ਤੇ 'ਚ ਹਮਲਾ ਕਰ ਸਕਦਾ ਹੈ। ਹਾਲੇ ਤਕ ਪਾਕਿਸਤਾਨ ਵਾਰ-ਵਾਰ ਭਾਰਤ 'ਤੇ ਹਮਲਾ ਕਰਨ ਦੀ ਗੱਲ ਕਹਿ ਰਿਹਾ ਸੀ ਪਰ ਉੱਥੇ ਤਮਾਮ ਆਗੂ ਇਸ ਗੱਲ ਸਬੰਧੀ ਡਰੇ ਹੋਏ ਹਨ ਕਿ ਜਿਸ ਤਰ੍ਹਾਂ ਅਮਰੀਕਾ 'ਚ ਮੋਦੀ ਤੇ ਟਰੰਪ ਦੀ ਮੀਟਿੰਗ ਹੋਈ ਹੈ।
Indian Army
ਉਸ ਤੋਂ ਇਹ ਲੱਗ ਰਿਹਾ ਹੈ ਕਿ ਅਗਲੇ ਕੁਝ ਦਿਨਾਂ 'ਚ ਅੱਤਵਾਦ ਦੇ ਨਾਂ 'ਤੇ ਭਾਰਤ ਹੀ ਮਕਬੂਜ਼ਾ ਕਸ਼ਮੀਰ 'ਤੇ ਹਮਲਾ ਕਰ ਸਕਦਾ ਹੈ। ਮੰਗਲਵਾਰ ਨੂੰ ਪਾਕਿਸਤਾਨ ਦੇ ਜੀਓ ਟੀਵੀ ਦੇ ਕੈਪੀਟਲ ਟਾਕ ਪ੍ਰੋਗਰਾਮ 'ਚ ਸ਼ਾਮਲ ਸੁਪਰੀਮ ਕੋਰਟ ਦੇ ਵਕੀਲ ਅਕਰਮ ਸ਼ੇਖ਼ ਨੇ ਸਾਫ਼ ਤੌਰ 'ਤੇ ਕਿਹਾ ਕਿ ਭਾਰਤ ਇਕ ਹਫ਼ਤੇ ਜਾਂ 10 ਦਿਨਾਂ 'ਚ ਪੀਓਕੇ 'ਤੇ ਹਮਲਾ ਕਰ ਸਕਦਾ ਹੈ। ਭਾਰਤ ਦੇ ਹਮਲਾ ਕਰਨ ਮਗਰ ਤਰਕ ਬਾਰੇ ਪੁੱਛੇ ਜਾਣ 'ਤੇ ਅਕਰਮ ਸ਼ੇਖ਼ ਨੇ ਕਿਹਾ ਕਿ ਅਮਰੀਕਾ ਦੇ ਹਿਊਸਟਨ 'ਚ ਜਿਸ ਤਰ੍ਹਾਂ ਮੋਦੀ ਤੇ ਟਰੰਪ ਦੀ ਜੁਗਲਬੰਦੀ ਦੇਖਣ ਨੂੰ ਮਿਲੀ ਹੈ।
Indian Army
ਉਸ ਤੋਂ ਹੁਣ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਰਤ ਅਮਰੀਕਾ ਨੂੰ ਨਾਲ ਲੈ ਕੇ ਉੱਥੇ ਵੀ ਹਮਲਾ ਕਰ ਸਕਦਾ ਹੈ। ਹੁਣ ਭਾਰਤ ਬਚਾਅ ਦੀ ਜਗ੍ਹਾ 'ਤੇ ਹਮਲੇ ਦੇ ਰਣਨੀਤੀ 'ਤੇ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਹੁਣ ਭਾਰਤ ਲਈ ਅਗ੍ਰੇਸ਼ਨ ਹੀ ਬੈਸਟ ਡਿਫੈਂਸ ਹੈ। ਕੈਪੀਟਲ ਟਾਕ ਦੇ ਇਸ ਪ੍ਰੋਗਰਾਮ 'ਚ ਮੁਹੰਮਦ ਅਲੀ ਸ਼ੇਖ਼, ਖੁਰਸ਼ੀਦ ਮਹਿਮੂਦ ਕੁਰੈਸ਼ੀ ਵੀ ਮੌਜੂਦ ਸਨ, ਇਨ੍ਹਾਂ ਸਾਰਿਆਂ ਨੇ ਵੀ ਆਪਣੇ-ਆਪਣੇ ਵਿਚਾਰ ਰੱਖੇ।