
ਇਨਸਾਨ ਹੋਵੇ ਜਾਂ ਕੋਈ ਜਾਨਵਰ, ਜਦੋਂ ਵੀ ਰੋਂਦੇ ਹਨ ਤਾਂ ਉਨ੍ਹਾਂ ਦੀ ਅੱਖਾਂ ਤੋਂ ਪਾਣੀ ਵਾਲੇ ਹੰਝੂ ਨਿਕਲਦੇ ਹਨ ਪਰ ਇੱਕ ਮਹਿਲਾ ਅਜਿਹੀ ਹੈ..
ਨਵੀਂ ਦਿੱਲੀ : ਇਨਸਾਨ ਹੋਵੇ ਜਾਂ ਕੋਈ ਜਾਨਵਰ, ਜਦੋਂ ਵੀ ਰੋਂਦੇ ਹਨ ਤਾਂ ਉਨ੍ਹਾਂ ਦੀ ਅੱਖਾਂ ਤੋਂ ਪਾਣੀ ਵਾਲੇ ਹੰਝੂ ਨਿਕਲਦੇ ਹਨ ਪਰ ਇੱਕ ਮਹਿਲਾ ਅਜਿਹੀ ਹੈ ਜਿਸਦੀ ਅੱਖਾਂ ਤੋਂ ਕਰਿਸਟਲ ਦੇ ਹੰਝੂ ਨਿਕਲਦੇ ਹਨ। ਅਜਿਹਾ ਮਾਮਲਾ ਦੇਖਕੇ ਡਾਕਟਰ ਵੀ ਹੈਰਾਨ ਹਨ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖਿਰ ਮਹਿਲਾ ਦੀਆਂ ਅੱਖਾਂ ਤੋਂ ਹੰਝੂ ਦੀ ਜਗ੍ਹਾ ਕਰਿਸਟਲ ਕਿਉਂ ਨਿਕਲ ਰਹੇ ਹਨ ?
strange medical case
ਇਹ 22 ਸਾਲਾ ਮਹਿਲਾ ਅਰਮੇਨਿਆ ਦੇ ਇੱਕ ਪਿੰਡ ਸਪੇਂਡਰਿਅਨ ਦੀ ਰਹਿਣ ਵਾਲੀ ਹੈ, ਜਿਸ ਦਾ ਨਾਮ ਸੈਟੇਨਿਕ ਕਾਜੇਰਿਅਨ ਹੈ। ਕਾਜੇਰੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ, ਅਜਿਹੇ ਵਿੱਚ ਉਨ੍ਹਾਂ ਦੇ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਆਪਣੀ ਅਜੀਬੋ ਗਰੀਬ ਬਿਮਾਰੀ ਦਾ ਇਲਾਜ ਕਰਵਾ ਸਕਣ।
strange medical case
ਮੀਡੀਆ ਰਿਪੋਰਟਸ ਦੇ ਮੁਤਾਬਕ 22 ਸਾਲਾ ਕਾਜੇਰੀਅਨ ਦੀਆਂ ਅੱਖਾਂ ਤੋਂ ਹਰ ਰੋਜ਼ ਹੰਝੂ ਦੀ ਥਾਂ 50 ਕਰਿਸਟਲ ਨਿਕਲਦੇ ਹਨ। ਉਨ੍ਹਾਂ ਦਾ ਰੋਗ ਡਾਕਟਰਾਂ ਨੂੰ ਵੀ ਸਮਝ ਨਹੀਂ ਆਉਂਦਾ ਹੈ। ਅਜਿਹੇ ਵਿੱਚ ਉਹ ਨਾ ਤਾਂ ਇਸ ਦਾ ਇਲਾਜ ਕਰਵਾ ਪਾਉਂਦੇ ਹਨ ਤੇ ਨਾ ਹੀ ਆਪਰੇਸ਼ਨ ਕਰਵਾ ਪਾ ਰਹੇ ਹਨ।
strange medical case
ਕਾਜੇਰੀਅਨ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਉਨ੍ਹਾਂ ਨੇ ਅੱਖਾਂ ਦੇ ਮਾਹਿਰਾਂ ਤੋਂ ਸਲਾਹ ਲੈ ਕੇ ਅੱਖਾਂ 'ਚ ਪਾਉਣ ਵਾਲੀ ਦਵਾਈ ਦਾ ਇਸਤੇਮਾਲ ਕੀਤਾ। ਜਿਸਦੇ ਨਾਲ ਥੋੜ੍ਹੀ ਰਾਹਤ ਤਾਂ ਮਿਲੀ ਪਰ ਹੁਣ ਉਨ੍ਹਾਂ ਨੂੰ ਕਰਿਸਟਲ ਹੰਝੂਆਂ ਦੀ ਵਜ੍ਹਾ ਕਾਰਨ ਬਹੁਤ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
strange medical case
ਰੂਸ ਦੇ ਇੱਕ ਅੱਖਾਂ ਦੇ ਮਾਹਿਰ ਨੇ ਦੱਸਿਆ ਕਿ ਮਹਿਲਾ ਦਾ ਰੋਗ ਬਹੁਤ ਅਨੌਖਾ ਹੈ ਇਸ ਨੂੰ ਸਮਝਣਾ ਕਾਫ਼ੀ ਮੁਸ਼ਕਲ ਹੈ। ਹਾਲਾਂਕਿ ਉਨ੍ਹਾਂ ਨੇ ਖਦਸ਼ਾ ਜਤਾਇਆ ਹੈ ਕਿ ਹੰਝੂਆਂ 'ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਨਾਲ ਅਜਿਹਾ ਰੋਗ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਜੇਕਰ ਹੰਝੂਆਂ 'ਚ ਲੂਣ ਦੀ ਮਾਤਰਾ ਵੱਧਦੀ ਹੈ ਤਾਂ ਵੀ ਇਹ ਕਰਿਸਟਲ 'ਚ ਬਦਲ ਜਾਂਦੇ ਹਨ।
strange medical case
ਉਥੇ ਹੀ ਅਰਮੇਨਿਆ ਦੇ ਉਪ – ਸਿਹਤ ਮੰਤਰੀ ਓਗੇਂਸ ਦਾ ਕਹਿਣਾ ਹੈ ਕਿ ਮਹਿਲਾ ਦੀ ਇਸ ਅਜੀਬੋ ਗਰੀਬ ਬਿਮਾਰੀ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਉਸ ਮਹਿਲਾ ਨਾਲ ਕੀ ਹੋ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ