
ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਰਾਜਾਸਾਂਸੀ ਖੇਤਰ ਦੇ ਆਦਿਵਾਲ ਪਿੰਡ ਦੇ ਨਿਰੰਕਾਰੀ ਭਵਨ ਵਿਚ ਬੰਬ ਧਮਾਕੇ ਤੋਂ...
ਚੰਡੀਗੜ੍ਹ (ਪੀਟੀਆਈ) : ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਰਾਜਾਸਾਂਸੀ ਖੇਤਰ ਦੇ ਅਦਲੀਵਾਲ ਪਿੰਡ ਦੇ ਨਿਰੰਕਾਰੀ ਭਵਨ ਵਿਚ ਬੰਬ ਧਮਾਕੇ ਤੋਂ ਬਾਅਦ ਸੂਬੇ ‘ਚ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ। ਰਾਜ ਵਿਚ ਅਤਿਵਾਦੀਆਂ ਦੇ ਵੜਨ ਦੀ ਸੂਚਨਾ ਤੋਂ ਬਾਅਦ ਹੀ ਸੂਬੇ ‘ਚ ਅਲਰਟ ਕੀਤਾ ਗਿਆ ਸੀ ਪਰ ਐਤਵਾਰ ਦੁਪਹਿਰ ਹੋਈ ਇਸ ਘਟਨਾ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲ ਹੋਰ ਚੇਤੰਨ ਹੋ ਗਏ ਹਨ।
High alert in Punjabਧਾਰਮਿਕ ਸਥਾਨਾਂ ਅਤੇ ਸਰਵਜਨਿਕ ਸਥਾਨਾਂ ‘ਤੇ ਸੁਰੱਖਿਆ ਹੋਰ ਕਰੜੀ ਕਰ ਦਿਤੀ ਗਈ ਹੈ। ਨਿਰੰਕਾਰੀ ਭਵਨਾਂ ਵਿਚ ਹਫੜਾ ਦਫ਼ੜੀ ਦਾ ਮਾਹੌਲ ਹੈ ਫਿਰੋਜ਼ਪੁਰ-ਤਰਨਤਾਰਨ ਅਤੇ ਗੁਰਦਾਸਪੁਰ-ਬਟਾਲੇ ਦੇ ਜ਼ਰੀਏ ਗੁਰੂਨਗਰੀ ਤੱਕ ਪਹੁੰਚਣ ਵਾਲੇ ਸਾਰੇ ਰਸਤਿਆਂ ‘ਤੇ ਨਾਕਾਬੰਦੀ ਕਰ ਕੇ ਸੁਰੱਖਿਆ ਬਲ ਤੈਨਾਤ ਕਰ ਦਿਤੇ ਗਏ ਹਨ। ਖੰਨਾ ਵਿਚ ਸਤਸੰਗ ਤੋਂ ਬਾਅਦ ਵੀ ਸੰਗਤ ਅੰਦਰ ਹੀ ਮੌਜੂਦ ਹੈ। ਬਾਹਰ ਪੁਲਿਸ ਨੇ ਸੁਰੱਖਿਆ ਘੇਰਾ ਪਾ ਦਿਤਾ ਹੈ।
High alertਨਿਰੰਕਾਰੀ ਭਵਨ ਵਿਚ ਹੋਏ ਬੰਬ ਹਮਲੇ ਕਾਰਨ ਇਥੇ ਵੀ ਦਹਿਸ਼ਤ ਦਾ ਮਾਹੌਲ ਹੈ। ਪਠਾਨਕੋਟ ਜ਼ਿਲ੍ਹੇ ਦੇ ਸਾਰੇ ਨਿਰੰਕਾਰੀ ਕੇਂਦਰਾਂ ‘ਤੇ ਪੁਲਿਸ ਪਾਰਟੀ ਨੇ ਦੌਰਾ ਕੀਤਾ। ਪਠਾਨਕੋਟ ਵਿਚ ਕੁਲ ਬਾਰਾਂ ਨਿਰੰਕਾਰੀ ਕੇਂਦਰ ਹਨ। ਡੀਐਸਪੀ ਸੁਖਜਿੰਦਰ ਸਿੰਘ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈ ਕੇ ਨਿਰੰਕਾਰੀ ਸੰਗਤ ਨੂੰ ਅਪੀਲ ਕੀਤੀ ਉਹ ਸਾਰੇ ਕੇਂਦਰਾਂ ‘ਤੇ ਸੀਸੀਟੀਵੀ ਕੈਮਰੇ ਲਵਾ ਲੈਣ। ਪਠਾਨਕੋਟ ਦੇ ਨਿਰੰਕਾਰੀ ਪ੍ਰਮੁੱਖ ਨੂੰ ਪੁਲਿਸ ਨੇ ਬੈਠਕ ਲਈ ਬੁਲਾਇਆ ਹੈ, ਤਾਂਕਿ ਸੁਰੱਖਿਆ ਵਿਵਸਥਾ ਦੀ ਸਮੀਖਿਆ ਕੀਤੀ ਜਾ ਸਕੇ।
Amritsar Bomb Blastਉਥੇ ਹੀ, ਆਦਿਵਾਲ ਨਿਰੰਕਾਰੀ ਭਵਨ ਵਿਚ ਹੋਏ ਧਮਾਕੇ ਤੋਂ ਬਾਅਦ ਤਰਨਤਾਰਨ ਸਥਿਤ ਨਿਰੰਕਾਰੀ ਭਵਨ ਪੂਰੀ ਤਰ੍ਹਾਂ ਤੋਂ ਖਾਲੀ ਹੋ ਗਿਆ। ਹਾਲਾਂਕਿ ਭਵਨ ਦੇ ਬਾਹਰ ਪੁਲਿਸ ਜਵਾਨ ਅਤੇ ਕਿਊਆਰਟੀ ਦੀ ਟੀਮ ਤੈਨਾਤ ਕਰ ਦਿਤੀ ਗਈ ਹੈ। ਫਿਰੋਜ਼ਪੁਰ ਵਿਚ ਵੀ ਨਿਰੰਕਾਰੀ ਭਵਨ ਵਿਚ ਸਤਸੰਗ ਖ਼ਤਮ ਹੋ ਗਿਆ ਹੈ। ਹਾਲਾਤ ਇਕੋ ਜਿਹੇ ਹਨ, ਰੂਟੀਨ ਨਾਕੇ ਪੁਲਿਸ ਦੁਆਰਾ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ ਲਗਾਏ ਗਏ ਹਨ। ਐਤਵਾਰ ਦੀ ਛੁੱਟੀ ਹੋਣ ਕਾਰਨ ਸ਼ਹਿਰ ਵਿਚ ਭੀੜ ਘੱਟ ਹੈ। ਰੇਲਵੇ ਸਟੇਸ਼ਨ ‘ਤੇ ਜੀਆਰਪੀ ਅਤੇ ਆਰਪੀਐਫ ਤੋਂ ਇਲਾਵਾ ਜਵਾਨ ਤੈਨਾਤ ਹਨ।