
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਤਵਾਰ ਨੂੰ ਰਾਜਾਸਾਂਸੀ ਸਥਿਤ ਅਦਲੀਵਾਲ ਪਿੰਡ ਵਿਚ ਨਿਰੰਕਾਰੀ...
ਚੰਡੀਗੜ੍ਹ (ਪੀਟੀਆਈ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਤਵਾਰ ਨੂੰ ਰਾਜਾਸਾਂਸੀ ਸਥਿਤ ਅਦਲੀਵਾਲ ਪਿੰਡ ਵਿਚ ਨਿਰੰਕਾਰੀ ਭਵਨ ‘ਤੇ ਹੋਏ ਹਮਲੇ ਦੇ ਪਿੱਛੇ ਬਲਜੀਤ ਸਿੰਘ ਦਾਦੂਵਾਲ ਦਾ ਹੱਥ ਦੱਸਿਆ ਹੈ। ਇਥੇ ਮੀਡੀਆ ਵਲੋਂ ਗੱਲਬਾਤ ਕਰਦੇ ਹੋਏ ਸੁਖਬੀਰ ਨੇ ਕਿਹਾ ਕਿ ਕਾਂਗਰਸ ਦੇ ਐਮ.ਪੀ. ਰਵਨੀਤ ਬਿੱਟੂ ਵੀ ਅੰਮ੍ਰਿਤਸਰ ਬੰਬ ਧਮਾਕੇ ਵਿਚ ਬਰਗਾੜੀ ਵਿਚ ਧਰਨੇ ‘ਤੇ ਬੈਠੇ ਲੋਕਾਂ ਦਾ ਹੱਥ ਹੋਣ ਦੀ ਗੱਲ ਕਹਿ ਚੁੱਕੇ ਹਨ।
Jathedar Baljit Singh Daduwalਐਤਵਾਰ ਨੂੰ ਹੋਏ ਬੰਬ ਧਮਾਕੇ ਵਿਚ 3 ਲੋਕ ਮਾਰੇ ਗਏ ਜਦੋਂ ਕਿ ਜ਼ਖ਼ਮੀ ਹੋਏ 22 ਲੋਕਾਂ ਵਿਚੋਂ 13 ਨੂੰ ਗੁਰੂ ਨਾਨਕ ਦੇਵ (ਜੀ.ਐਨ.ਡੀ.ਐਚ.) ਅਤੇ 7 ਨੂੰ ਆਈ.ਵੀ.ਆਈ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
Sukhbir Badalਬੰਬ ਧਮਾਕੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ 6 ਮਰੀਜ਼ਾਂ ਦੀਆਂ ਬਾਹਾਂ ਅਤੇ ਲੱਤਾਂ ਵਿਚ ਛੱਰੇ ਲੱਗਣ ਦੇ ਕਾਰਨ ਉਨ੍ਹਾਂ ਦੇ ਆਪ੍ਰੇਸ਼ਨ ਕੀਤੇ ਜਾ ਰਹੇ ਹਨ। ਬਾਕੀ ਮਰੀਜਾਂ ਦੀ ਹਾਲਤ ਸਥਿਰ ਹੈ।