
ਛਾਪੇਮਾਰੀ ਦੌਰਾਨ ਫੜੇ 1 ਕਰੋੜ ਰੁਪਏ
ਗੁਜਰਾਤ: ਗੁਜਰਾਤ ਪੁਲਿਸ ਨੇ ਅਪਣੀ ਕਾਰਵਾਈ ਦੌਰਾਨ ਕਰੀਬ 1 ਕਰੋੜ ਕੀਮਤ ਵਾਲੇ 2 ਹਜ਼ਾਰ ਦੇ ਨਕਲੀ ਨੋਟ ਫੜੇ ਹਨ। ਇਹ ਕਾਰਵਾਈ ਪੁਲਿਸ ਨੇ ਐਤਵਾਰ ਨੂੰ ਕੀਤੀ ਹੈ। ਸੂਰਤ ਕ੍ਰਾਈਮ ਬ੍ਰਾਂਚ ਨੇ ਕਈ ਥਾਵਾਂ ਤੇ ਛਾਪੇਮਾਰੀ ਕਰ ਕੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਵਿਚ ਮੰਦਿਰ ਦਾ ਇਕ ਪੁਜਾਰੀ ਵੀ ਸ਼ਾਮਲ ਹੈ। ਪੁਲਿਸ ਨੇ ਇਕ ਮੁਖਬਿਰ ਦੀ ਸੂਚਨਾ ਤੇ ਇਹ ਛਾਪੇਮਾਰੀ ਕੀਤੀ ਹੈ ਜਿਸ ਵਿਚ 2 ਹਜ਼ਾਰ ਦੇ 5013 ਨਕਲੀ ਨੋਟ ਜ਼ਬਤ ਕੀਤੇ ਹਨ।
Photo ਇਹਨਾਂ ਨੋਟਾਂ ਦੀ ਕੀਮਤ ਕਰੀਬ 1,00,26,000 ਰੁਪਏ ਦੱਸੀ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇਕ ਸਾਧੂ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਵੱਖ-ਵੱਖ ਥਾਵਾਂ ਤੇ ਨਕਲੀ ਨੋਟ ਨੂੰ ਛੁਪਾਉਣ ਦਾ ਕੰਮ ਕਰ ਰਹੇ ਸਨ। ਖੇੜਾ ਜ਼ਿਲ੍ਹੇ ਦੇ ਆਮਬਾਵ ਪਿੰਡ ਵਿਚ ਸਵਾਮੀ ਨਾਰਾਇਣ ਮੰਦਰ ਦਾ ਨਿਰਮਾਣ ਕਾਰਜ 4 ਸਾਲ ਤੋਂ ਚਲ ਰਿਹਾ ਹੈ। ਇਸ ਮੰਦਰ ਦੇ ਇਕ ਕਮਰੇ ਤੋਂ 50 ਲੱਖ ਰੁਪਏ ਦੇ ਨਕਲੀ 2 ਹਜ਼ਾਰ ਦੇ ਨੋਟ ਬਰਾਮਦ ਹੋਏ ਹਨ।
Photoਪੁਲਿਸ ਨੇ ਮੰਦਿਰ ਦੇ ਪੁਜਾਰੀ ਰਾਧਾ ਰਮਨ ਸਵਾਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੰਦਿਰ ਵਿਚ ਦਿਨ ਦੇ ਸਮੇਂ ਲੋਕਾਂ ਦਾ ਆਉਣਾ-ਜਾਣਾ ਹੋਣ ਕਰ ਕੇ ਰਾਤ ਦੇ ਸਮੇਂ ਇਹ ਨੋਟਾਂ ਦੀ ਛਪਾਈ ਦਾ ਕੰਮ ਹੁੰਦਾ ਸੀ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮਿਲੀ ਸੂਚਨਾ ਦੇ ਆਧਾਰ ਤੇ ਸੂਰਤ ਵਿਚ ਕਾਮਰੇਜ ਸਥਿਤ ਇਕ ਫਾਰਮ ਹਾਉਸ ਤੇ ਛਾਪਾ ਮਾਰਿਆ।
ਇਸ ਜਗ੍ਹਾ ਤੋਂ ਪ੍ਰਤੀਕ ਚੋਡਵਾਡਿਆ ਨੂੰ 2000 ਰੁਪਏ ਦੇ ਨਕਲੀ 203 ਨੋਟਾਂ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਜਦ ਪ੍ਰਤੀਕ ਤੋਂ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਪੁਜਾਰੀ ਤੋਂ ਇਲਾਵਾ 3 ਹੋਰ ਲੋਕਾਂ ਦੇ ਨਾਮ ਦੱਸੇ ਪ੍ਰਵੀਣ ਚੋਪੜਾ, ਕਾਲੂ ਚੋਪੜਾ ਅਤੇ ਮੋਹਨ ਵਧੂਰਾੜੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।