
ਭਾਜਪਾ ਰਾਜ ਸਭਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕੇਂਦਰ ਦੀ ਮੋਦੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਰਦੇ ਹੋਏ ਸਰਕਾਰ ਨੂੰ ਹਰ ਮੋਰਚੇ 'ਤੇ ਫੇਲ ਦੱਸਿਆ ਹੈ।
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕੇਂਦਰ ਦੀ ਮੋਦੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਰਦੇ ਹੋਏ ਸਰਕਾਰ ਨੂੰ ਹਰ ਮੋਰਚੇ 'ਤੇ ਫੇਲ ਦੱਸਿਆ ਹੈ। ਉਹਨਾਂ ਨੇ ਦੇਸ਼ ਦੀ ਅੰਦਰੂਨੀ ਸੁਰੱਖਿਆ, ਅਰਥਵਿਵਸਥਾ, ਸਰਹੱਦੀ ਸੁਰੱਖਿਆ, ਵਿਦੇਸ਼ ਨੀਤੀ ਵਰਗੇ ਮੁੱਦਿਆਂ 'ਤੇ ਕੇਂਦਰ ਸਰਕਾਰ ਨੂੰ ਨਾਕਾਮ ਕਰਾਰ ਦਿੱਤਾ ਹੈ।
Subramanian Swamy
ਹੋਰ ਪੜ੍ਹੋ: ਟਿੱਕਰੀ ਬਾਰਡਰ 'ਤੇ ਜਾ ਰਹੇ ਕਿਸਾਨਾਂ ਨੂੰ ਟਰੱਕ ਨੇ ਮਾਰੀ ਟੱਕਰ, 20 ਫੁੱਟ ਤੱਕ ਘਸੀਟਿਆ, ਇਕ ਦੀ ਮੌਤ
ਇਸ ਦੇ ਨਾਲ ਹੀ ਉਹਨਾਂ ਨੇ ਤੰਜ਼ ਕੱਸਦਿਆਂ ਲਿਖਿਆ ਕਿ ਇਸ ਸਭ ਲਈ ਸੁਬਰਾਮਨੀਅਮ ਸਵਾਮੀ ਜ਼ਿੰਮੇਵਾਰ ਹਨ। ਜ਼ਿਕਰਯੋਗ ਹੈ ਕਿ ਭਾਜਪਾ ਸੰਸਦ ਮੈਂਬਰ ਅਕਸਰ ਆਪਣੇ ਟਵੀਟ 'ਚ ਮੋਦੀ ਸਰਕਾਰ ਦੀਆਂ ਨੀਤੀਆਂ 'ਤੇ ਸਵਾਲ ਚੁੱਕਦੇ ਰਹਿੰਦੇ ਹਨ। ਅਜਿਹੇ 'ਚ ਮੋਦੀ ਸਰਕਾਰ ਦੇ ਸਮਰਥਕ ਉਹਨਾਂ 'ਤੇ ਨਿਸ਼ਾਨਾ ਸਾਧਦੇ ਰਹਿੰਦੇ ਹਨ।
Tweet
ਹੋਰ ਪੜ੍ਹੋ: UK ਦੀ ਰਿਪੋਰਟ 'ਚ ਖੁਲਾਸਾ, ਫਰਜ਼ੀ ਅਕਾਊਂਟ ਬਣਾ ਕੇ ਕੀਤੀ ਗਈ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼
ਤਾਜ਼ਾ ਟਵੀਟ ਵਿਚ ਉਹਨਾਂ ਲਿਖਿਆ, "ਅਰਥਵਿਵਸਥਾ-ਫੇਲ੍ਹ, ਸੀਮਾ ਸੁਰੱਖਿਆ-ਫੇਲ੍ਹ, ਵਿਦੇਸ਼ ਨੀਤੀ -ਅਫਗਾਨਿਸਤਾਨ ਦੀ ਅਸਫਲਤਾ, ਰਾਸ਼ਟਰੀ ਸੁਰੱਖਿਆ -ਪੇਗਾਸਸ ਐਨਐਸਓ, ਅੰਦਰੂਨੀ ਸੁਰੱਖਿਆ-ਕਸ਼ਮੀਰ ਵਿਚ ਛਾਈ ਨਿਰਾਸ਼ਾ, ਇਸ ਦੇ ਲਈ ਜ਼ਿੰਮੇਵਾਰ ਕੌਣ ?- ਸੁਬਰਾਮਨੀਅਮ ਸਵਾਮੀ"।
Subramanian Swamy
ਹੋਰ ਪੜ੍ਹੋ: ਸਰਕਾਰੀ ਅਫਸਰ ਦੇ ਘਰ ਛਾਪੇਮਾਰੀ ਦੌਰਾਨ ਪਾਈਪਲਾਈਨ ਚੋਂ ਪਾਣੀ ਦੀ ਥਾਂ ਨਿਕਲੇ ਪੈਸੇ ਹੀ ਪੈਸੇ
ਦੱਸ ਦੇਈਏ ਕਿ ਕਈ ਮੁੱਦਿਆਂ 'ਤੇ ਆਪਣੀ ਹੀ ਸਰਕਾਰ ਨੂੰ ਘੇਰਨ ਵਾਲੇ ਸੁਬਰਾਮਨੀਅਮ ਸਵਾਮੀ ਨੇ ਬੀਤੇ ਦਿਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਸੀ। ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ 'ਚ ਕਿਆਸਰਾਈਆਂ ਦਾ ਦੌਰ ਸ਼ੁਰੂ ਹੋ ਗਿਆ। ਮਮਤਾ ਬੈਨਰਜੀ ਨਾਲ ਮੁਲਾਕਾਤ ਤੋਂ ਬਾਅਦ ਜਦੋਂ ਭਾਜਪਾ ਸੰਸਦ ਮੈਂਬਰ ਨੂੰ ਟੀਐਮਸੀ 'ਚ ਸ਼ਾਮਲ ਹੋਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਤਾਂ ਹਰ ਸਮੇਂ ਇਕੱਠੇ ਹਨ।