
ਕੰਪਿਊਟਰ ਬਾਬਾ ਨੇ ਕਿਹਾ ਕਿ ਜੇਕਰ ਯੋਗੀ ਨੇ ਮਾਫੀ ਨਾ ਮੰਗੀ ਤਾਂ ਸੰਤ ਸਮਾਜ ਦੇਸ਼ ਭਰ ਵਿਚ ਉਹਨਾਂ ਦੇ ਵਿਰੋਧ ਵਿਚ ਅੰਦੋਲਨ ਕਰੇਗਾ।
ਭੋਪਾਲ, ( ਭਾਸ਼ਾ ) : ਹਨੂਮਾਨ ਜੀ ਨੂੰ ਦਲਿਤ ਦੱਸਣ ਵਾਲੇ ਬਿਆਨ 'ਤੇ ਕੰਪਿਊਟਰ ਬਾਬਾ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਯੋਗੀ ਅਦਿੱਤਿਆਨਾਥ ਵਿਰੁਧ ਕਿਹਾ ਕਿ ਹਨੂਮਾਨ ਜੀ ਦੀ ਅਸੀਂ ਪੂਜਾ ਕਰਦੇ ਹਾਂ। ਉਹ ਕਿਸੇ ਜਾਤੀ,ਧਰਮ ਜਾਂ ਪੰਥ ਦੇ ਨਹੀਂ ਸਗੋਂ ਸਾਰਿਆਂ ਦੇ ਹਨ। ਮੁੱਖ ਮੰਤਰੀ ਯੋਗੀ ਨੂੰ ਹਨੂਮਾਨ ਜੀ ਸਬੰਧੀ ਦਿਤੇ ਗਏ ਅਪਣੇ ਬਿਆਨ 'ਤੇ ਮਾਫੀ ਮੰਗਣੀ ਚਾਹੀਦੀ ਹੈ। ਸਨਾਤਨ ਧਰਮ ਦੇ ਦੇਵੀ-ਦੇਵਤਾਵਾਂ ਦਾ ਅਪਮਾਨ ਕਿਸੇ ਵੀ ਹਾਲ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੱਸ ਦਈਏ ਕਿ ਮੱਧ ਪ੍ਰਦੇਸ਼ ਵਿਚ ਸਾਬਕਾ ਸ਼ਿਵਰਾਜ ਸਰਕਾਰ
Yogi Adityanath
ਨੇ ਕੰਪਿਊਟਰ ਬਾਬਾ ਉਰਫ ਨਾਮਦੇਵ ਦਾਸ ਤਿਆਗੀ ਨੂੰ ਰਾਜ ਮੰਤਰੀ ਦਾ ਦਰਜਾ ਦਿਤਾ ਸੀ ਪਰ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਅਸਤੀਫਾ ਦੇ ਕੇ ਭਾਜਪਾ ਸਰਕਾਰ ਨੂੰ ਹਟਾਉਣ ਦੀ ਮੁਹਿੰਮ ਚਲਾਈ ਸੀ। ਕਮਲਨਾਥ ਦੇ ਮੁੱਖ ਮੰਤਰੀ ਅਹੁਦੇ ਪ੍ਰਤੀ ਸਹੁੰ ਚੁੱਕ ਸਮਾਗਮ ਦੌਰਾਨ ਉਹ ਮੰਚ 'ਤੇ ਦੇਖੇ ਗਏ ਸਨ। ਇੰਦੌਰ ਵਿਖੇ ਉਹਨਾਂ ਦੇ ਆਸ਼ਰਮ 'ਤੇ ਮੁੱਖ ਮੰਤਰੀ ਦਿਗਵਿਜੇ ਸਿੰਘ ਵੀ ਉਹਨਾਂ ਨੂੰ ਮਿਲਣ ਪੁੱਜੇ ਸਨ। ਕੰਪਿਊਟਰ ਬਾਬਾ ਨੇ ਕਿਹਾ ਕਿ ਜੇਕਰ ਯੋਗੀ ਨੇ ਮਾਫੀ ਨਾ ਮੰਗੀ ਤਾਂ ਸੰਤ ਸਮਾਜ ਦੇਸ਼ ਭਰ ਵਿਚ ਉਹਨਾਂ ਦੇ ਵਿਰੋਧ ਵਿਚ ਅੰਦੋਲਨ ਕਰੇਗਾ।
Former MP minister Computer Baba
ਯੋਗੀ ਨੇ ਹੋਰਨਾਂ ਮੰਤਰੀਆਂ ਨੂੰ ਵੀ ਅਜਿਹੀਆਂ ਟਿੱਪਣੀਆਂ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਹਨੂਮਾਨ ਜੀ ਨੂੰ ਦਲਿਤ, ਜਾਟ ਅਤੇ ਮੁਸਲਮਾਨ ਦੱਸਿਆ ਗਿਆ, ਇਸ ਤੋਂ ਮੈਂ ਬਹੁਤ ਦੁਖੀ ਹਾਂ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਕੋਰਟ ਵੀ ਜਾਣਗੇ। ਦੱਸ ਦਈਏ ਕਿ ਬਾਬਾ ਨੂੰ ਰਾਜਨੀਤੀ ਵਿਚ ਕਿਰਿਆਸੀਲ ਹੁੰਦੇ ਦੇਖ ਦਿੰਗਬਰ ਅਖਾੜੇ ਤੋਂ ਬਾਹਰ ਕੱਢ ਦਿਤਾ ਗਿਆ ਸੀ। ਹੁਣ ਉਹ ਨਵਾਂ ਅਖਾੜਾ ਬਣਾਉਣਗੇ। ਉਹਨਾਂ ਕਿਹਾ ਕਿ ਮੈਂ ਪੰਜ ਤੋਂ 10 ਤਰੀਕ ਵਿਚਕਾਰ ਪ੍ਰਯਾਗਰਾਜ ਵਿਚ ਰਹਿ ਕੇ ਮੈਂ ਅਪਣੇ ਅਖਾੜੇ ਦਾ ਕੰਮ ਕਰਾਂਗਾ।