
ਦਿੱਲੀ 'ਚ ਵੱਧ ਦੇ ਪ੍ਰਦੂਸ਼ਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਜ਼ਿੰਮੇਦਾਰ ਦੱਸਿਆ ਹੈ। ਨਾਲ ਹੀ ਉਨ੍ਹਾਂ ਨੇ ਇਸ ਗੱਲ ਦੇ ਇਸ਼ਾਰਾ ਵੀ ਦਿਤਾ ਕਿ...
ਨਵੀਂ ਦਿੱਲੀ (ਭਾਸ਼ਾ): ਦਿੱਲੀ 'ਚ ਵੱਧ ਦੇ ਪ੍ਰਦੂਸ਼ਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਜ਼ਿੰਮੇਦਾਰ ਦੱਸਿਆ ਹੈ। ਨਾਲ ਹੀ ਉਨ੍ਹਾਂ ਨੇ ਇਸ ਗੱਲ ਦੇ ਇਸ਼ਾਰਾ ਵੀ ਦਿਤਾ ਕਿ ਦਿੱਲੀ 'ਚ ਛੇਤੀ ਹੀ ਉਨ੍ਹਾਂ ਦੀ ਸਰਕਾਰ ਆਡ ਇਵਨ ਫਾਰਮੂਲਾ ਲਾਗੂ ਕਰ ਸਕਦੀ ਹੈ। ਦੱਸ ਦਈਏ ਕਿ ਦਿੱਲੀ 'ਚ ਹਵਾ ਦੀ ਗੁਣਵੱਤਾ ਇਨ੍ਹਾਂ ਦਿਨਾਂ ਬੇਹੱਦ ਖ਼ਰਾਬ ਹੋ ਗਈ ਹੈ।
Arvind Kejriwal
ਦਿੱਲੀ 'ਚ ਵੱਧਦੇ ਪ੍ਰਦੂਸ਼ਣ ਦੀ ਰੋਕਥਾਮ 'ਤੇ ਕੇਜਰੀਵਾਲ ਨੇ ਕਿਹਾ ਕਿ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਅਸੀ ਪਿਛਲੇ ਇਕ ਸਾਲ ਤੋਂ ਕੇਂਦਰ ਸਰਕਾਰ ਨਾਲ ਗੱਲ ਕਰ ਰਹੇ ਹਾਂ। ਜੇਕਰ ਸੱਚ 'ਚ ਪ੍ਰਦੂਸ਼ਣ 'ਤੇ ਕਾਬੂ ਪਾਉਣਾ ਹੈ ਤਾਂ ਸਾਨੂੰ ਗੁਆਂਢੀ ਸੂਬਿਆਂ ਤੋਂ ਗੱਲਬਾਤ ਕਰਨੀ ਹੋਵੇਗੀ। ਕੇਂਦਰ ਨੂੰ ਇਹ ਕੰਮ ਕਰਨਾ ਚਾਹੀਦਾ ਹੈ, ਜਦੋਂ ਵੀ ਜ਼ਰੂਰਤ ਪਵੇਗੀ ਅਸੀ ਆਡ ਇਵਨ ਫਾਰਮੂਲਾ ਲਾਗੂ ਸਕਾਂਗੇ।
Arvind Kejriwal
ਦੱਸ ਦਈਏ ਕਿ ਦਿੱਲੀ 'ਚ ਕੇਜਰੀਵਾਲ ਸਰਕਾਰ ਹੁਣ ਤੱਕ ਤਿੰਨ ਵਾਰ ਆਡ ਇਵਨ ਫਾਰਮੂਲਾ ਲਾਗੂ ਕਰ ਚੁੱਕੀ ਹੈ। ਆਖਰੀ ਵਾਰ ਇਸ ਨੂੰ 13 ਤੋਂ 17 ਨਵੰਬਰ 'ਚ ਸਾਲ 2017 'ਚ ਲਗਾਇਆ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਦਿੱਲੀ 'ਚ ਹਵਾ ਦੀ ਗੁਣਵੱਤਾ ਫਿਰ ਖ਼ਰਾਬ ਹੋ ਗਈ ਹੈ। ਹਵਾ ਗੁਣਵੱਤਾ ‘ਗੰਭੀਰ’ ਸ਼੍ਰੇਣੀ ਬਾਅਦ ਕੇਂਦਰੀ ਪ੍ਰਦੂਸ਼ਣ ਕਾਬੂ ਬੋਰਡ ਨੀਤ ਕਾਰਜ ਬਲ ਨੇ ਲੋਕਾਂ ਨੂੰ ਸਲਾਹ ਦਿਤੀ ਹੈ ਕਿ ਉਹ ਅਗਲੇ ਤਿੰਨ ਤੋਂ ਪੰਜ ਦਿਨ ਤੱਕ ਘਰ ਤੋਂ ਬਾਹਰ ਨਿਕਲਣ ਤੋਂ ਬਚਾਅ ਅਤੇ ਨਿਜੀ ਗੱਡੀਆਂ ਦੀ ਵਰਤੋਂ ਘੱਟ ਤੋਂ ਘੱਟ ਕਰਨ।
Arvind Kejriwal
ਦਿੱਲੀ 'ਚ ਐਤਵਾਰ ਨੂੰ ਸਾਲ 'ਚ ਦੂਜੀ ਵਾਰ ਪ੍ਰਦੂਸ਼ਣ ਦਾ ਪੱਧਰ ਸਭ ਤੋਂ ਜ਼ਿਆਦਾ ਰਿਹਾ, ਮੌਸਮ ਸਬੰਧੀ ਹਲਾਤਾਂ ਦੀ ਕਰਕੇ ਅਗਲੀ ਕੁੱਝ ਦਿਨਾਂ ਤੱਕ ਦਿੱਲੀ ਦੀ ਹਵਾ ਗੁਣਵੱਤਾ ‘ਗੰਭੀਰ ਸ਼੍ਰੇਣੀ 'ਚ ਬਣੀ ਰਹਿ ਸਕਦੀ ਹੈ।