
ਇੰਟਰਪੋਲ (Interpol) ਦੁਆਰਾ ਰੇਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ.....
ਨਵੀਂ ਦਿੱਲੀ (ਭਾਸ਼ਾ): ਇੰਟਰਪੋਲ (Interpol) ਦੁਆਰਾ ਰੇਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ (PNB) ਘੋਟਾਲੇ ਦੇ ਆਰੋਪੀ ਮੇਹੁਲ ਚੋਕਸੀ (Mehul Choksi) ਨੇ ਬੰਬੇ ਹਾਈਕੋਰਟ ਵਿਚ ਅਪਣਾ ਜਵਾਬ ਦਾਖਲ ਕੀਤਾ ਹੈ। ਚੋਕਸੀ ਨੇ ਕੋਰਟ ਵਿਚ ਦਿਤੇ ਗਏ ਅਪਣੇ ਜਵਾਬ ਵਿਚ ਦੱਸਿਆ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਜਿਸ ਦੇ ਚਲਦੇ ਉਹ ਭਾਰਤ ਆਉਣ ਲਈ 41 ਘੰਟੇ ਦੀ ਯਾਤਰਾ ਨਹੀਂ ਕਰ ਸਕਦਾ ਹੈ। ਮੇਹੁਲ ਚੋਕਸੀ ਦਾ ਇਹ ਜਵਾਬ ਹਾਲ ਹੀ ਵਿਚ ਸੀਬੀਆਈ ਦੀ ਮੰਗ ਉਤੇ ਇੰਟਰਪੋਲ ਵਲੋਂ ਰੇਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਆਇਆ ਹੈ।
Mehul Choksi
ਪੀਐਨਬੀ ਦਾ 13 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਲੈ ਕੇ ਫ਼ਰਾਰ ਹੋਣ ਵਾਲੇ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੋਕਸੀ ਦੇ ਵਿਰੁਧ ਕੇਂਦਰੀ ਜਾਂਚ ਬਿਊਰੋ (CBI) ਅਤੇ ਪਰਿਵਰਤਨ ਨਿਰਦੇਸ਼ (ED) ਦੀ ਜਾਂਚ ਚੱਲ ਰਹੀ ਹੈ। ਈਡੀ ਨੂੰ ਭੇਜੇ ਗਏ ਜਵਾਬ ਵਿਚ ਮੇਹੁਲ ਚੋਕਸੀ ਨੇ ਦੱਸਿਆ ਕਿ ਉਸ ਦੀ ਸਿਹਤ ਖ਼ਰਾਬ ਹੈ। ਮੇਹੁਲ ਚੋਕਸੀ ਨੇ ਈਡੀ ਉਤੇ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਨਹੀਂ ਦੇਣ ਅਤੇ ਭੱਜਣ ਦਾ ਇਲਜ਼ਾਮ ਲਗਾਇਆ ਹੈ। ਇਸ ਤੋਂ ਇਲਾਵਾ ਮੇਹੁਲ ਚੋਕਸੀ ਨੇ ਇਹ ਵੀ ਕਿਹਾ ਹੈ ਕਿ ਉਹ ਲਗਾਤਾਰ ਬੈਂਕ ਦੇ ਸੰਪਰਕ ਵਿਚ ਹੈ ਅਤੇ ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
Mehul Choksi
ਦੱਸ ਦਈਏ ਕਿ ਇੰਟਰਪੋਲ ਨੇ ਭਗੋੜੇ ਹੀਰੀਆਂ ਦੇ ਕਾਰੋਬਾਰੀ ਮੇਹੁਲ ਚੋਕਸੀ ਦੇ ਵਿਰੁਧ ਦਸੰਬਰ ਦੇ ਦੂਜੇ ਹਫ਼ਤੇ ਵਿਚ ਰੇਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਇਹ ਨੋਟਿਸ ਸੀਬੀਆਈ ਦੀ ਅਪੀਲ ਤੋਂ ਬਾਅਦ ਜਾਰੀ ਕੀਤਾ ਗਿਆ। ਇਹ ਨੋਟਿਸ ਜਾਰੀ ਹੋਣ ਤੋਂ ਬਾਅਦ ਮੇਹੁਲ ਚੋਕਸੀ ਉਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ। ਹੁਣ ਉਸ ਨੂੰ ਇੰਟਰਪੋਲ ਦੇ 192 ਮੈਂਬਰ ਦੇਸ਼ਾਂ ਵਿਚੋਂ ਕੋਈ ਵੀ ਦੇਸ਼ ਗ੍ਰਿਫ਼ਤਾਰ ਕਰ ਸਕਦਾ ਹੈ।