
ਇਹਨਾਂ ਠੱਗਾਂ ਨੇ ਇਕ ਕਾਰੋਬਾਰੀ ਨੂੰ ਇਸ ਗੱਲ ਦਾ ਝਾਂਸਾ ਦਿੱਤਾ ਸੀ ਕਿ ਜਾਦੁਈ ਲੋਟੇ...
ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਅਤੇ ਦੇਸ਼ ਦੀ ਆਰਥਿਕ ਕੇਂਦਰ ਮੁੰਬਈ ਵਿਚ ਠੱਗੀ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ ‘ਰਾਈਸ ਪੁਲਸ ਜਾਦੁਈ ਲੋਟੇ’ ਦੇ ਚਮਤਕਾਰ ਦੇ ਨਾਮ ਤੇ ਇਕ ਕਾਰੋਬਾਰੀ ਤੋਂ 1.5 ਕਰੋੜ ਰੁਪਏ ਠੱਗ ਲਏ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਠੱਗੀ ਦੇ ਇਸ ਅਨੋਖੇ ਮਾਮਲੇ ਦਾ ਭਾਂਡਾ ਫੋੜ ਕਰਦੇ ਹੋਏ ਤਿੰਨਾਂ ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
Riceਇਹਨਾਂ ਠੱਗਾਂ ਨੇ ਇਕ ਕਾਰੋਬਾਰੀ ਨੂੰ ਇਸ ਗੱਲ ਦਾ ਝਾਂਸਾ ਦਿੱਤਾ ਸੀ ਕਿ ਜਾਦੁਈ ਲੋਟੇ ਨਾਲ ਚਾਵਲਾਂ ਨੂੰ ਇਕ ਮੀਟਰ ਤਕ ਖਿੱਚਣ ਤੇ 500 ਕਰੋੜ ਅਤੇ 2 ਮੀਟਰ ਤਕ ਖਿੱਚਣ ਤੇ 1000 ਕਰੋੜ ਰੁਪਏ ਮਿਲਣਗੇ। ਦਰਅਸਲ ਠੱਗਾਂ ਨੇ ਪੀੜਤ ਕਾਰੋਬਾਰੀ ਨੂੰ ਦਸਿਆ ਕਿ ਜਾਦੁਈ ਲੋਟੇ ਨਾਲ ਚਾਵਲਾਂ ਨੂੰ ਇਕ ਮੀਟਰ ਤਕ ਖਿੱਚਣ ਤੇ 500 ਕਰੋੜ ਅਤੇ ਦੋ ਮੀਟਰ ਤਕ ਖਿੱਚਣ ਤੇ 1000 ਰੁਪਏ ਮਿਲਣਗੇ।
Riceਆਰੋਪੀ ਤਿੰਨਾਂ ਠੱਗਾਂ ਨੇ ਪੀੜਤ ਨੂੰ ਦਸਿਆ ਕਿ ਇਸ ਤੋਂ ਪਹਿਲਾਂ ਰਾਈਸ ਪੁਲਰ ਜਾਦੁਈ ਲੋਟੇ ਦਾ DRDO ਦੇ ਵਿਗਿਆਨਿਕ ਤੋਂ ਲੈਬ ਟੈਸਟਿੰਗ ਕਰਵਾਉਣੀ ਪਵੇਗੀ। ਜਿਸ ਵਿਚ ਲੱਖਾਂ ਰੁਪਏ ਦਾ ਖਰਚ ਆਵੇਗਾ। ਪੁਲਿਸ ਮੁਤਾਬਕ ਵੱਡੇ ਮੁਨਾਫ਼ੇ ਦਾ ਲਾਲਚ ਦੇ ਕੇ ਲੈਬ ਟੈਸਟਿੰਗ ਦੇ ਨਾਮ ਤੇ ਤਿੰਨਾਂ ਠੱਗਾਂ ਨੇ ਕਾਰੋਬਾਰੀ ਨਾਲ ਸਮੇਂ-ਸਮੇਂ ’ਤੇ ਪੈਸੇ ਲੈਣੇ ਸ਼ੁਰੂ ਕਰ ਦਿੱਤੇ। ਇਹ ਪੈਸੇ DRDO ਵਿਗਿਆਨਿਕ ਨੂੰ ਫੀਸ ਦੇਣ ਦੇ ਨਾਮ ’ਤੇ ਵਸੂਲੇ ਗਏ ਹਨ।
Arrested ਇਸ ਤਰ੍ਹਾਂ ਠੱਗਾਂ ਨੇ ਕਾਰੋਬਾਰੀ ਤੋਂ 1.5 ਕਰੋੜ ਰੁਪਏ ਠੱਗ ਲਿਆ। ਜਾਣਕਾਰੀ ਮੁਤਾਬਕ ਤਿੰਨੇ ਠੱਗ ਕੋਈ ਨਾ ਕੋਈ ਬਹਾਨਾ ਬਣਾ ਕੇ ਲੈਬ ਟੈਸਟ ਦੀ ਗੱਲ ਨੂੰ ਟਾਲ ਦਿੰਦੇ ਸਨ। ਲੱਖਾਂ ਰੁਪਏ ਦਾ ਚੂਨਾ ਲਗਾਉਣ ਤੋਂ ਬਾਅਦ ਕਾਰੋਬਾਰੀ ਨੂੰ ਠੱਗੀ ਦਾ ਪੂਰਾ ਖੇਡ ਸਮਝ ਵਿਚ ਆ ਗਿਆ। ਇਸ ਤੋਂ ਬਾਅਦ ਪੀੜਤ ਨੇ ਮੁੰਬਈ ਪੁਲਿਸ ਦੇ ਕ੍ਰਾਈਮ ਬ੍ਰਾਂਚ ਵਿਚ ਮਾਮਲੇ ਦੀ ਸ਼ਿਕਾਇਤ ਕੀਤੀ।
Arrested ਹਾਲਾਂਕਿ ਉਦੋਂ ਤਕ ਠੱਗ ਕਾਰੋਬਾਰੀ ਤੋਂ ਤਕਰੀਬਨ 1.5 ਕਰੋੜ ਰੁਪਏ ਦਾ ਚੂਨਾ ਲਗਾ ਚੁੱਕੇ ਸਨ। ਪੁਲਿਸ ਨੇ ਠੱਗੀ ਦੇ ਤਿੰਨਾਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਦਸਿਆ ਕਿ ਆਰੋਪੀਆਂ ਕੋਲ ਫਰਜ਼ੀ ਦਸਤਾਵੇਜ਼, ਕੰਪਨੀ ਦਾ ਲੈਟਰ ਹੈਡ, ਚੈੱਕ ਬੁੱਕ, ਫਰਜ਼ੀ ਪਹਿਚਾਣ ਪੱਤਰ, ਕੈਮੀਕਲ, BARC ਦਾ ਨਕਲੀ ਸਰਟੀਫਿਕੇਟ ਅਤੇ ਲੈਪਟਾਪ ਬਰਾਮਦ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।