
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ ਚਲਣ ਦੀ ਭਾਵਨਾ ਹੀ ਭਾਰਤ ਦੇ ਵਿਕਾਸ ਦਾ ਮੂਲ ਮੰਤਰ ਹੈ।
ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 70ਵੇਂ ਗਣਤੰਤਰ ਦਿਵਸ ਮੌਕੇ ਕਿਹਾ ਕਿ ਗਣਤੰਤਰ ਦਿਵਸ ਭਾਰਤੀ ਹੋਣ ਦਾ ਮਾਣ ਮਹਿਸੂਸ ਕਰਨ ਅਤੇ ਲੋਕਤੰਤਰ 'ਤੇ ਆਧਾਰਤ ਸਾਡੇ ਗਣਰਾਜ ਦੇ ਉੱਚ ਆਦਰਸ਼ਾਂ ਨੂੰ ਯਾਦ ਕਰਨ ਦਾ ਮੌਕਾ ਹੁੰਦਾ ਹੈ। ਸਾਰਿਆਂ ਨੂੰ ਨਾਲ ਲੈ ਕੇ ਚਲਣ ਦੀ ਭਾਵਨਾ ਹੀ ਭਾਰਤ ਦੇ ਵਿਕਾਸ ਦਾ ਮੂਲ ਮੰਤਰ ਹੈ। ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਕੁਦਰਤੀ ਸਰੋਤਾਂ 'ਤੇ ਸਾਰਿਆਂ ਦਾ ਬਰਾਬਰ ਹੱਕ ਹੈ।
Natural Resources of India
ਚਾਹੇ ਅਸੀਂ ਕਿਸੇ ਵੀ ਸਮੂਹ, ਭਾਈਚਾਰੇ ਜਾਂ ਕਿਸੇ ਵੀ ਖੇਤਰ ਦੇ ਹੋਈਏ। ਭਾਰਤ ਦੀ ਵਿਭਿੰਨਤਾ, ਲੋਕਤੰਤਰ ਅਤੇ ਵਿਕਾਸ ਦੁਨੀਆਂ ਲਈ ਮਿਸਾਲ ਹੈ। ਇਸ ਸਾਲ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਈ ਜਾਵੇਗੀ। ਬਾਪੂ ਅੱਜ ਵੀ ਸਾਡੇ ਗਣਤੰਤਰ ਲਈ ਨੈਤਿਕਤਾ ਦੇ ਚਾਨਣ ਮੁਨਾਰੇ ਹਨ। 26 ਨਵੰਬਰ ਨੂੰ ਸਵਿੰਧਾਨ ਦਿਵਸ ਦੀ 70ਵੀਂ ਵਰੇਗੰਢ ਮਨਾਈ ਜਾਵੇਗੀ।
Mahatma Gandhi
ਇਸ ਇਤਿਹਾਸਕ ਦਿਨ ਨੂੰ ਸਵਿੰਧਾਨ ਸਭਾ ਰਾਹੀਂ ਅਸੀਂ ਭਾਰਤੀਆਂ ਨੇ ਸਵਿੰਧਾਨ ਨੂੰ ਆਪਣੇ ਆਪ ਨੂੰ ਸਮਰਪਿਤ ਕੀਤਾ। ਅਜ਼ਾਦੀ ਘੁਲਾਟੀਆਂ ਦੇ ਆਦਰਸ਼ਾਂ 'ਤੇ ਚਲਦੇ ਹੋਏ ਅਸੀਂ ਅਜ਼ਾਦੀ ਹਾਸਲ ਕੀਤੀ। ਅੱਜ ਦਾ ਸਮਾਂ ਉਨਾਂ ਮਹੱਤਵਪੂਰਨ ਹੈ ਜਿੰਨਾ ਅਜ਼ਾਦ ਭਾਰਤ ਦਾ ਸ਼ੁਰੂਆਤੀ ਸਮਾਂ ਸੀ। ਉਹਨਾਂ ਕਿਹਾ ਕਿ ਲੋਕਤੰਤਰ ਦੀ ਕਾਮਯਾਬੀ ਲਈ ਲੋਕਤੰਤਰੀ ਮੁੱਲਾਂ ਨੂੰ ਮੁੱਖ ਰੱਖਦੇ ਹੋਏ ਸਾਰੇ ਭਾਰਤੀ ਆਉਣ ਵਾਲੀਆਂ ਚੋਣਾਂ ਵਿਚ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ।
Voting
ਭਾਰਤ ਅਪਣੀਆਂ ਅਣਥਕ ਕੋਸ਼ਿਸ਼ਾਂ ਨਾਲ ਗਰੀਬੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਅਹਿਮ ਦੌਰ ਵਿਚ ਹੈ। ਇਹਨਾਂ ਕੋਸ਼ਿਸ਼ਾਂ ਦੇ ਆਧਾਰ 'ਤੇ ਗਰੀਬ ਲੋਕਾਂ ਨੂੰ ਜ਼ਮੀਨੀ ਪੱਧਰ ਤੱਕ ਸਿਹਤ ਸਹੂਲਤਾਂ, ਮਕਾਨ, ਪਾਣੀ, ਬਿਜਲੀ ਅਤੇ ਪਖਾਨਿਆਂ ਦੀ ਸਹੂਲਤ ਦਿਤੀ ਜਾ ਰਹੀ ਹੈ। ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਸੜਕਾਂ ਅਤੇ ਪੁੱਲ ਬਣਾਏ ਜਾ ਰਹੇ ਹਨ।
Diversity in India
ਕੌਮੀ ਪੱਧਰ 'ਤੇ ਮੋਬਾਈਲ ਅਤੇ ਇੰਟਰਨੈਟ ਦੀ ਸਹੂਲਤ ਹੋਣ ਨਾਲ ਕ੍ਰਾਂਤੀਕਾਰੀ ਬਦਲਾਅ ਆਇਆ ਹੈ। ਓਹਨਾ ਕਿਹਾ ਕਿ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਵਿਚ, ਵਾਤਾਵਰਣ ਬਦਲਾਅ ਵਿਚ, ਮਨੁੱਖੀ ਮਦਦ ਮੁੱਹਈਆ ਕਰਵਾਉਣ ਅਤੇ ਕੁਦਰਤੀ ਆਫ਼ਤ ਦੌਰਾਨ ਰਾਹਤ ਪਹੁੰਚਾਉਣ ਵਿਚ ਭਾਰਤ ਨੂੰ ਵਿਸ਼ੇਸ਼ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।