
ਸਰਕਾਰ ਨਹੀਂ ਸੀ ਚਾਹੁੰਦੀ ਕਿ ਅਸੀਂ ਰਿੰਗ ਰੋਡ ‘ਤੇ ਪਰੇਡ ਕਰੀਏ ਇਸੇ ਲਈ ਸਾਨੂੰ ਮਜਬੂਰ ਹੋ ਕਿ ਬੈਰੀਗੇਟਾਂ ਨੂੰ ਤੋੜਨਾ ਪਿਆ
ਨਵੀਂ ਦਿੱਲੀ,(ਗੁਰਪ੍ਰੀਤ ਸਿੰਘ) : ਸਰਕਾਰ ਨਹੀਂ ਸੀ ਚਾਹੁੰਦੀ ਕਿ ਅਸੀਂ ਰਿੰਗ ਰੋਡ ‘ਤੇ ਪਰੇਡ ਕਰੀਏ ਇਸੇ ਲਈ ਸਾਨੂੰ ਮਜਬੂਰ ਹੋ ਕਿ ਬੈਰੀਗੇਟਾਂ ਨੂੰ ਤੋੜਨਾ ਪਿਆ , ਅਸੀਂ ਕਦੇ ਵੀ ਨਹੀਂ ਸੀ ਤੋੜਨਾ ਚਾਹੁੰਦੇ ਸੀ ਬੈਰੀਗੇਟ ਪਰ ਪੁਲਸ ਨੇ ਸਾਨੂੰ ਬੈਰੀਗੇਟਾਂ ਤੋੜਨ ਲਈ ਮਜ਼ਬੂਰ ਕੀਤਾ ਸੀ ਕਿਉਂਕਿ ਅਸੀਂ ਰਿੰਗ ਰੋਡ ਉੱਤੇ ਪਰੇਡ ਕਰਨਾ ਚਾਹੁੰਦੇ ਸੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੰਘੂੰ ਬਾਰਡਰ ‘ਤੇ ਨੌਜਵਾਨਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ ।
photoਸਿੰਘੂੰ ਬਾਰਡਰ ਪਹੁੰਚੇ ਨੌਜਵਾਨਾਂ ਨੇ ਕਿਹਾ ਕਿ ਪੁਲਿਸ ਨੇ ਕਿਸਾਨਾਂ ਨੂੰ ਬੈਰੀਕੇਡ ਤੋੜਨ ਲਈ ਮਜਬੂਰ ਕੀਤਾ ਸੀ ਇਸੇ ਲਈ ਕਿਸਾਨਾਂ ਨੇ ਬੈਰੀਕੇਟਾਂ ਨੂੰ ਤੋੜਿਆ ਹੈ, ਉਨ੍ਹਾਂ ਕਿਹਾ ਕਿ ਸਰਕਾਰ ਜਾਣ ਬੁੱਝ ਕਿ ਕਿਸਾਨਾ ਰਿੰਗ ਰੋਡ ‘ਤੇ ਪਰੇਡ ਕਰਨ ਤੋਂ ਰੋਕ ਰਹੀ ਸੀ । ਕੇਂਦਰ ਸਰਕਾਰ ਨਹੀਂ ਸੀ ਚਾਹੁੰਦੀ ਕਿ ਕਿਸਾਨ ਸ਼ਾਂਤਮਈ ਢੰਗ ਦਿੱਲੀ ਵਿੱਚ ਪਰੇਡ ਕਰ ਸਕਣ ।
photoਉਨ੍ਹਾਂ ਕਿਹਾ ਕਿ ਰਿੰਗ ਰੋਡ ‘ਤੇ ਪਰੇਡ ਕਰਨਾ ਸਰਕਾਰ ਨਾਲ ਸਮਝੌਤੇ ਦਾ ਇਕ ਹਿੱਸਾ ਸੀ ਪਰ ਫਿਰ ਵੀ ਸਰਕਾਰ ਪਰੇਡ ਕਰਨ ਤੋਂ ਕਿਸਾਨਾਂ ਨੂੰ ਰੋਕ ਰਹੀ ਸੀ। ਨੌਜਵਾਨਾਂ ਨੇ ਕਿਹਾ ਕਿ ਪਰੇਡ ਦੌਰਾਨ ਹੋਈ ਹਿੰਸਾ ਵਿਚ ਕੇਂਦਰ ਸਰਕਾਰ ਤੇ ਪੁਲਸ ਜ਼ਿੰਮੇਵਾਰ ਹੈ ਜੇਕਰ ਪੁਲਿਸ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਪਰੇਡ ਵਿਚ ਜਾਣ ਦਿੰਦੀ ਤਾਂ ਅਜਿਹਾ ਕੁਝ ਨਹੀਂ ਸੀ ਵਾਪਰਨਾ , ਜਦ ਕਿ ਕੇਂਦਰ ਸਰਕਾਰ ਦਾ ਤਾਂ ਫਰਜ਼ ਬਣਦਾ ਸੀ ਕਿ ਉਹ ਕਿਸਾਨਾਂ ਨਾਲ ਕੀਤੇ ਹੋਏ ਸਮਝੌਤੇ ਅਨੁਸਾਰ ਪਰੇਡ ਕਰਨ ਦੀ ਆਗਿਆ ਦਿੰਦੇ ।
photoਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਪੂਰੀ ਦੁਨੀਆਂ ਵਿੱਚ ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ, ਹਰ ਸਾਲ ਗਣਤੰਤਰ ਦਿਵਸ ‘ਤੇ ਪਰੇਡ ਦੌਰਾਨ ਵਿਦੇਸ਼ਾਂ ਵਿਚੋਂ ਨੁਮਾਇੰਦੇ ਗਣਤੰਤਰ ਦਿਵਸ ਦੇ ਪ੍ਰੋਗਰਾਮ ‘ਚ ਹੋਣ ਆਉਂਦੇ ਸਨ ਪਰ ਇਸ ਵਾਰ ਕਿਸੇ ਵੀ ਦੇਸ਼ ਵਿੱਚੋਂ ਕੋਈ ਵੀ ਮੁੱਖ ਮਹਿਮਾਨ ਵੱਜੋਂ ਨੁਮਾਇੰਦਾ ਨਹੀਂ ਪਹੁੰਚਿਆ । ਉਨ੍ਹਾਂ ਕਿਹਾ ਕਿ ਸਰਕਾਰ ਨੇ ਅੱਜ ਵੀ ਹਿੰਸਾ ਕੀਤੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਕਰਕੇ ਵੇਖ ਲਵੇ ਪਰ ਸਾਡੇ ਹੌਂਸਲੇ ਅਟੱਲ ਰਹਿਣਗੇ ਅਤੇ ਅਸੀ ਕਾਨੂੰਨਾਂ ਨੂੰ ਰੱਦ ਕਰਾ ਕੇ ਹੀ ਵਾਪਸ ਮੁੜਾਂਗੇ ।