‘1984 ਸਿੱਖ ਕਤਲੇਆਮ ਅਤੇ ਡਰਾਵਣੀ ਫਿਲਮ ਵਾਂਗ ਹੈ ਦਿੱਲੀ ਦਾ ਦ੍ਰਿਸ਼’
Published : Feb 26, 2020, 12:25 pm IST
Updated : Feb 26, 2020, 12:37 pm IST
SHARE ARTICLE
Photo
Photo

ਸ਼ਿਵਸੈਨਾ ਨੇ ਦਿੱਲੀ ਹਿੰਸਾ ‘ਤੇ ਭਾਜਪਾ ਨੂੰ ਘੇਰਿਆ

ਨਵੀਂ ਦਿੱਲੀ: ਸ਼ਿਵਸੈਨਾ ਨੇ ਦਿੱਲੀ ਹਿੰਸਾ ‘ਤੇ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ‘ਪਿਆਰ ਦੇ ਸੰਦੇਸ਼’ ਦੇ ਨਾਲ ਭਾਰਤ ਵਿਚ ਸੀ, ਉਸ ਸਮੇਂ ਜਿਸ ਤਰ੍ਹਾਂ ਦੀ ਹਿੰਸਾ ਦਿੱਲੀ ਵਿਚ ਹੋਈ ਉਹ ਇਕ ਹਾਰਰ ਫਿਲਮ ਦੀ ਤਰ੍ਹਾਂ ਹੈ, ਜੋ 1984 ਦੇ ਸਿੱਖ ਕਤਲੇਆਮ ਦੀ ਯਾਦ ਦਿਵਾਉਂਦੀ ਹੈ।

PhotoPhoto

ਸ਼ਿਵਸੈਨਾ ਨੇ ਅਪਣੇ ਅਖ਼ਬਾਰ ‘ਸਾਮਨਾ’ ਵਿਚ ਕਿਹਾ ਕਿ ਇਕ ਪਾਸੇ ਦਿੱਲੀ ਵਿਚ ਟਰੰਪ ਦਾ ਸਵਾਗਤ ਕੀਤਾ ਗਿਆ ਤਾਂ ਉੱਥੇ ਹੀ ਦੂਜੇ ਪਾਸੇ ਦਿੱਲੀ ਦੀਆਂ ਸੜਕਾਂ ਖੂਨ ਨਾਲ ਲਥਪਥ ਹੋ ਰਹੀਆਂ ਸੀ। ਇਸ ਵਿਚ ਅੱਗੇ ਕਿਹਾ ਗਿਆ ਕਿ ਇਸ਼ ਹਿੰਸਾ ਨਾਲ ਇਹ ਸੰਦੇਸ਼ ਜਾ ਸਕਦਾ ਹੈ ਕਿ ਦਿੱਲੀ ਵਿਚ ਕਾਨੂੰਨ ਵਿਵਸਥਾ ਨੂੰ ਸੰਭਾਲਣ ਵਿਚ ਕੇਂਦਰ ਸਰਕਾਰ ਅਸਫ਼ਲ ਰਹੀ ਹੈ।

shiv senaPhoto

ਸ਼ਿਵਸੈਨਾ ਨੇ ਕਿਹਾ, ‘ਦਿੱਲੀ ਵਿਚ ਹਿੰਸਾ ਭੜਕ ਉੱਠੀ। ਲੋਕ ਸੜਕਾਂ ‘ਤੇ ਤਲਵਾਰਾਂ, ਬੰਦੂਕਾਂ ਅਤੇ ਡੰਡਿਆਂ ਨਾਲ ਸੀ ਅਤੇ ਸੜਕਾਂ ‘ਤੇ ਖੂਨ ਬਹਿ ਰਿਹਾ ਸੀ। ਹਾਰਰ ਫ਼ਿਲਮ ਦੀ ਤਰ੍ਹਾਂ ਦਿੱਲੀ ਵਿਚ ਇਹ ਦ੍ਰਿਸ਼ ਦਿਖਾਈ ਦਿੱਤਾ, ਜੋ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਯਾਦ ਦਿਵਾਉਂਦੇ ਰਿਹਾ ਹੈ’।

Indra Gandhi Photo

ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਭਾਜਪਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆਂ ਤੋਂ ਬਾਅਦ ਸੈਂਕੜੇ ਸਿੱਖਾਂ ਦੀ ਮੌਤ ਨੂੰ ਲੈ ਕੇ ਕਾਂਗਰਸ ‘ਤੇ ਇਲਜ਼ਾਮ ਲਗਾਉਂਦੀ ਰਹੀ। ਸ਼ਿਵਸੈਨਾ ਨੇ ਭਾਜਪਾ ਦੇ ਕੁਝ ਆਗੂਆਂ ਵੱਲੋਂ ਧਮਕੀ ਅਤੇ ਚੇਤਾਵਨੀ ਦੇ ਹਵਾਲੇ ਦਿੰਦੇ ਹੋਏ ਕਿਹਾ ਕਿ ਇਸ ਗੱਲ ਨੂੰ ਦੱਸਣ ਦੀ ਲੋੜ ਹੈ ਕਿ ਹੁਣ ਦਿੱਲੀ ਵਿਚ ਹੋ ਰਹੀ ਹਿੰਸਾ ਲਈ ਕੌਣ ਜ਼ਿੰਮੇਵਾਰ ਹੈ।

BJPPhoto

ਜ਼ਿਕਰਯੋਗ ਹੈ ਕਿ ਰਾਸ਼ਟਰੀ ਰਾਜਧਾਨੀ ਵਿਚ ਸੋਮਵਾਰ ਤੋਂ ਸ਼ੁਰੂ ਹੋਈ ਹਿੰਸਾ ਬੁੱਧਵਾਰ ਨੂੰ ਵੀ ਜਾਰੀ ਰਹੀ। ਉੱਤਰ ਪੂਰਬੀ ਦਿੱਲੀ ਦੇ ਗੋਕਲਪੁਰ ਟਾਇਰ ਮਾਰਕਿਟ ਵਿਚ ਗੁੰਡਿਆਂ ਨੇ ਅੱਗ ਲਗਾ ਦਿੱਤੀ। ਉੱਥੇ ਹੀ ਦਿੱਲੀ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

PhotoPhoto

ਦਿੱਲੀ ਦੇ ਜੀਟੀਬੀ ਹਸਪਤਾਲ ਵਿਚ ਬੁੱਧਵਾਰ ਨੂੰ 5 ਹੋਰ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਦਿੱਲੀ ਦੀ ਮੌਜੂਦਾ ਸਥਿਤੀ 'ਤੇ ਕਾਬੂ ਪਾਉਣ ਦੀ ਆਜ਼ਾਦੀ ਦਿੱਤੀ ਗਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਸਥਿਤੀ ਖਤਰਨਾਕ ਅਤੇ ਚੇਤਾਵਨੀ ਭਰਪੂਰ ਹੈ।

KejriwalPhoto

ਪੁਲਿਸ ਸਾਰੇ ਯਤਨਾਂ ਦੇ ਬਾਅਦ ਵੀ ਸਥਿਤੀ 'ਤੇ ਕਾਬੂ ਨਹੀਂ ਪਾ ਸਕੀ। ਅਜਿਹੀ ਸਥਿਤੀ ਵਿਚ ਸਥਿਤੀ ਨੂੰ ਕੰਟਰੋਲ ਕਰਨ ਲਈ ਸੈਨਾ ਨੂੰ ਬੁਲਾਇਆ ਜਾਣਾ ਚਾਹੀਦਾ ਹੈ ਅਤੇ ਪ੍ਰਭਾਵਿਤ ਇਲਾਕਿਆਂ ਵਿਚ ਕਰਫਿਊ ਲਗਾਇਆ ਜਾਣਾ ਚਾਹੀਦਾ ਹੈ।

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement