
ਦਿੱਲੀ ਸ਼ਹਿਰ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚੋਂ ਬਹੁਤ ਸਾਰੇ ਮਜ਼ਦੂਰ ਆ ਕੇ ਇਥੇ ਮਜ਼ਦੂਰੀ ਕਰਕੇ ਆਪਣਾ ਢਿੱਡ ਭਰਦੇ ਹਨ
ਨਵੀਂ ਦਿੱਲੀ : ਜਨਤਾ ਕਰਫਿਊ ਲਗਾਉਣ ਤੋਂ ਬਾਅਦ ਭਾਰਤ ਵਿਚ ਵਧ ਰਹੇ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਹੁਣ ਭਾਰਤ ਸਰਕਾਰ ਦੇ ਵੱਲੋਂ 24 ਮਾਰਚ ਤੋਂ ਲੈ ਕੇ ਅਗਲੇ 21 ਦਿਨਾਂ ਦੇ ਲਈ ਪੂਰੇ ਦੇਸ਼ ਵਿਚ ਲੌਕਡਾਊਨ ਕੀਤਾ ਗਿਆ ਹੈ। ਜਿਸ ਕਰਕੇ ਹੁਣ ਕੁਝ ਦਿਨ ਦੇ ਲਈ ਜਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।
photo
ਅਜਿਹੇ ਸਮੇਂ ਵੀ ਕੁਝ ਅਜਿਹੇ ਵੀ ਲੋਕ ਹਨ ਜਿਹੜੇ ਆਪਣੇ ਘਰਾਂ ਨੂੰ ਜਾਣ ਦੇ ਲਈ ਤੁਰ ਪਏ ਹਨ। ਪਰ ਲੌਕਡਾਊਨ ਦੇ ਕਾਰਨ ਅਵਾਜਾਈ ਦੇ ਸਾਰੇ ਸਾਧਨਾਂ ਨੂੰ ਬੰਦ ਕੀਤਾ ਗਿਆ ਹੈ ਇਸ ਲਈ ਨਾ ਤਾਂ ਹੁਣ ਕੋਈ ਟ੍ਰੇਨ ਚੱਲ ਰਹੀ ਹੈ ਅਤੇ ਨਾ ਹੀ ਕੋਈ ਬੱਸ। ਦਿੱਲੀ ਵਿਚ ਰਹਿਣ ਵਾਲੇ ਦਿਹਾੜੀਦਾਰ ਮਜ਼ਦੂਰ ਹੁਣ ਪੈਦਲ ਹੀ ਆਪਣੇ ਘਰਾਂ ਨੂੰ ਤੁਰ ਪਏ ਹਨ।
photo
ਦੱਸ ਦੱਈਏ ਕਿ ਦਿੱਲੀ ਵਿਚ ਕੰਮ ਕਰਦੇ ਕੁਝ ਦਿਹਾੜੀਦਾਰ ਮਜ਼ਦੂਰ ਦਿੱਲੀ ਗਾਜੀਪੁਰ ਸਰਹੱਦ ਤੋਂ ਪੈਦਲ ਹੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆ ਵਿਚ ਆਪਣੇ ਘਰਾਂ ਨੂੰ ਜਾ ਰਹੇ ਹਨ। ਇਨ੍ਹਾਂ ਮਜਦੂਰਾਂ ਵਿਚੋਂ ਇਕ ਔਰਤ ਨੇ ਆਪਣੀ ਸਥਿਤੀ ਬਿਆਨ ਕਰਦੇ ਹੋਏ ਕਿਹਾ ਕਿ ਹੁਣ ਸਾਡੇ ਕੋਲ ਪੈਸੇ ਵੀ ਨਹੀਂ ਬਚੇ ਕਿਉਕਿ ਲੌਕਡਾਊਨ ਦੇ ਕਾਰਨ ਇਥੇ ਸਾਨੂੰ ਕੰਮ ਨਹੀਂ ਮਿਲ ਰਿਹਾ।
photo
ਇਸ ਲਈ ਅਸੀਂ ਹੁਣ ਇੱਥੇ ਰਹਿ ਕੇ ਕਿਵੇਂ ਆਪਣਾਂ ਗੁਜਾਰਾ ਕਰਾਂਗੇ ਜੇਕਰ ਅਸੀਂ ਸ਼ਹਿਰ ਨਾਂ ਛੱਡਿਆ ਤਾਂ ਅਸੀਂ ਇਥੇ ਭੁੱਖੇ ਮਰ ਜਾਵਾਂਗੇ। ਜ਼ਿਕਰਯੋਗ ਹੈ ਕਿ ਦਿੱਲੀ ਸ਼ਹਿਰ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚੋਂ ਬਹੁਤ ਸਾਰੇ ਮਜ਼ਦੂਰ ਆ ਕੇ ਇਥੇ ਮਜ਼ਦੂਰੀ ਕਰਕੇ ਆਪਣਾ ਢਿੱਡ ਭਰਦੇ ਹਨ ਪਰ ਹੁਣ ਇਸ ਮੰਦੀ ਦੀ ਸਥਿਤੀ ਵਿਚ ਉਹ ਆਪਣੇ ਪਿੰਡਾਂ ਨੂੰ ਪੈਦਲ ਹੀ ਤੁਰ ਪਏ ਹਨ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।