
ਆਪਣੇ ਮੇਜਰ ਸਾਥੀ ਦੀ ਪਤਨੀ ਦੀ ਹੱਤਿਆ ਦੇ ਇਲਜ਼ਾਮ ਵਿਚ ਐਤਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਫੌਜ ਦੇ ਮੇਜਰ ਨਿਖਿਲ ਰਾਏ ਹਾਂਡਾ ਦੀ ਆਤਮ ਸਮਰਪਣ ਕਰਨ ਦੀ ਯੋਜਨਾ ...
ਨਵੀਂ ਦਿੱਲੀ: ਆਪਣੇ ਮੇਜਰ ਸਾਥੀ ਦੀ ਪਤਨੀ ਦੀ ਹੱਤਿਆ ਦੇ ਇਲਜ਼ਾਮ ਵਿਚ ਐਤਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਫੌਜ ਦੇ ਮੇਜਰ ਨਿਖਿਲ ਰਾਏ ਹਾਂਡਾ ਦੀ ਆਤਮ ਸਮਰਪਣ ਕਰਨ ਦੀ ਯੋਜਨਾ ਸੀ। ਇਸਲਈ, ਉਹ ਦਿੱਲੀ ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਚਣ ਲਈ ਮੇਰਟ ਕੈਂਟ ਭੱਜਿਆ ਸੀ ਤਾਂ ਕਿ ਉਹ ਫੌਜ ਦੇ ਅਧਿਕਾਰੀਆਂ ਦੇ ਸਾਹਮਣੇ ਆਤਮ ਸਮਰਪਣ ਕਰ ਸਕੇ। ਪੁਲਿਸ ਸੂਤਰਾਂ ਨੇ ਦੱਸਿਆ ਕਿ ਮੇਜਰ ਨਿਖਿਲ ਨੇ ਦਿੱਲੀ ਦੇ ਇਕ ਵਕੀਲ ਦੇ ਇਸ਼ਾਰੇ ਉਤੇ ਆਤਮ ਸਮਰਪਣ ਦੀ ਯੋਜਨਾ ਤਿਆਰ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਵਕੀਲ ਦੀ ਪਹਿਚਾਣ ਨਹੀਂ ਦੱਸੀ।
Major Nikhil
ਹਾਂਡਾ ਨੇ ਕਥਿਤੀ ਤੌਰ ਉਤੇ ਸ਼ੈਲਜਾ ਦਿਵੇਦੀ ਦਾ ਚਾਕੂ ਨਾਲ ਗਲਾ ਵੱਢਣ ਤੋਂ ਬਾਅਦ ਆਪਣੇ ਚਾਚਾ ਅਤੇ ਭਰਾ ਤੋਂ ਇਲਾਵਾ ਵਕੀਲ ਨਾਲ ਵੀ ਕਰੀਬ ਪੰਜ ਘੰਟੇ ਤੱਕ ਗੱਲ ਕੀਤੀ । ਸੋਮਵਾਰ ਨੂੰ ਹਾਂਡਾ ਨੂੰ ਦਿੱਲੀ ਦੇ ਪਟਿਆਲੇ ਹਾਊਸ ਕੋਰਟ ਵਿਚ ਪੇਸ਼ ਕੀਤਾ ਗਿਆ ਜਿੱਥੋਂ ਉਸਨੂੰ ਚਾਰ ਦਿਨਾਂ ਦੀ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ।ਇਸ ਜਾਂਚ ਨਾਲ ਜੁੜ੍ਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਤਮ ਸਮਰਪਣ ਕਰਨ ਦੀ ਹਾਂਡਾ ਦੀਆਂ ਕੋਸ਼ਿਸ਼ਾਂ ਦੇ ਪਿੱਛੇ ਦਲੀਲ਼ ਇਹ ਸੀ ਕਿ ਉਸਨੂੰ ਅਜਿਹੀ ਉਂਮੀਦ ਸੀ ਕਿ ਇਸ ਤਰ੍ਹਾਂ ਨਾਲ ਪੁਲਿਸ ਨੂੰ ਫੜਾਉਣ ਤੋਂ ਪਹਿਲਾਂ ਫੌਜ ਉਸਨੂੰ ਆਪਣਾ ਸਮਝਕੇ ਨਰਮਾਈ ਨਾਲ ਸਵਾਲ ਜਵਾਬ ਕਰੇਗੀ।
Major Nikhil
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਕਰਨ ਨਾਲ ਪੁਲਿਸ ਜਾਂਚ ਵਿਚ ਦੇਰੀ ਹੋਣ ਨਾਲ ਉਹਨੂੰ ਮਦਦ ਮਿਲਦੀ। ਸਬੂਤਾਂ ਨੂੰ ਮਿਟਾਉਣ ਲਈ ਹਾਂਡਾ ਦੀ ਯੋਜਨਾ ਇਹ ਵੀ ਸੀ ਕਿ ਉਹ ਇਸ ਕਤਲ ਵਿਚ ਇਸਤੇਮਾਲ ਕੀਤੀ ਗਈ ਆਪਣੀ ਹੋਂਡਾ ਸਿਟੀ ਕਾਰ ਕਟਵਾ ਕੇ ਮੇਰਠ ਦੇ ਸੋਤੀ ਗੰਜ ਆਟੋਮੋਬਾਇਲ ਸਕਰੇਪ ਮਾਰਕੇਟ ਵਿਚ ਗੱਡੀ ਦੇ ਹਿੱਸਿਆਂ ਨੂੰ ਵੇਚ ਦੇਵੇਗਾ।ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਮੇਰਠ ਲਈ ਡਰਾਈਵ ਕਰਦੇ ਸਮੇਂ ਹਾਂਡਾ ਨੇ ਇਕ ਆਟੋਮੋਬਾਈਲ ਮੁਰੰਮਤ ਦੀ ਦੁਕਾਨ ਉੱਤੇ ਗੱਡੀ ਧਵਾਂਈ। ਹਾਲਾਂਕਿ, ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਕਾਰ ਬਰਾਮਦ ਕਰ ਲਈ ਅਤੇ ਫੋਰੈਂਸਿਕ ਮਾਹਰ ਨੂੰ ਉਸਦੇ ਉੱਤੇ ਸ਼ੈਲਜਾ ਦੇ ਖੂਨ ਦੇ ਧੱਬੇ ਮਿਲੇ ਹਨ।
murder
ਡੀਸੀਪੀ ( ਵੇਸਟ ) ਵਿਜੈ ਕੁਮਾਰ ਨੇ ਦੱਸਿਆ ਕਿ ਹਾਂਡਾ ਨੇ ਆਪਣੇ ਵਕੀਲ ਦੇ ਨਿਰਦੇਸ਼ ਉੱਤੇ ਸ਼ੈਲਜਾ ਦੇ ਮੋਬਾਇਲ ਫੋਨ ਨੂੰ ਆਪਣੇ ਘਰ ਦੇ ਕੋਲ ਨਾਲੇ ਵਿਚ ਸੁੱਟਣ ਤੋਂ ਪਹਿਲਾਂ ਉਸਨੂੰ ਪੱਥਰ ਮਾਰ ਕੇ ਤੋੜ੍ਹ ਦਿੱਤਾ ਸੀ। ਕੁਮਾਰ ਨੇ ਕਿਹਾ ਕਿ ਨਿਖਿਲ ਹਾਂਡਾ ਨੇ ਸਿਮ ਨੂੰ ਕਈ ਹਿੱਸਿਆਂ ਵਿਚ ਤੋੜ ਕਿ ਉਸਨੂੰ ਨਸ਼ਟ ਕਰ ਦਿੱਤਾ ਸੀ। ਡੀਸੀਪੀ ਨੇ ਦੱਸਿਆ - “ਅਸੀਂ ਹੋਰ ਡੰਪਿੰਗ ਸਾਇਟ ਉੱਤੇ ਵੀ ਤਲਾਸ਼ੀ ਲਈ, ਪਰ ਹਾਂਡੇ ਦੇ ਕੱਪੜੇ ਅਤੇ ਤੌਲੀਏ ਨਹੀਂ ਬਰਾਮਦ ਹੋਏ। ਸਫਾਈ ਕਰਮੀਆਂ ਨੇ ਇਸ ਗੱਲ ਦੀ ਪੁਸ਼ਟੀ ਦੀ ਕਿ ਪਿਛਲੇ ਦੋ ਦਿਨਾਂ ਵਿਚ ਮੌਕੇ ਉੱਤੇ ਕੁਝ ਵੀ ਨਹੀਂ ਛੱਡਿਆ ਗਿਆ।”