
ਇਹ ਧਮਕੀ ਇਸ ਲਈ ਦਿਤੀ ਕਿਉਂਕਿ ਉਹ ਏਅਰ ਇੰਡੀਆ ਦੀ ਫਲਾਈਟ ਰਾਹੀਂ ਇਥੇ ਪਹੁੰਚਣ 'ਤੇ ਉਸ ਨੂੰ ਮੁਹੱਈਆ ਕਰਵਾਈ ਗਈ 'ਮਾੜੀ ਸੇਵਾ' ਤੋਂ ਨਾਖੁਸ਼ ਸੀ।
Fake Bomb Threat: ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਬੰਬ ਹੋਣ ਦੀ ਖ਼ਬਰ ਝੂਠੀ ਨਿਕਲੀ ਪਰ ਫੋਨ ਕਾਲ ਕਰਨ ਵਾਲੇ 30 ਸਾਲਾ ਸ਼ੱਕੀ ਯਾਤਰੀ ਨੂੰ ਅਧਿਕਾਰੀਆਂ ਨੇ ਉਦੋਂ ਫੜ ਲਿਆ ਜਦੋਂ ਉਹ ਜਹਾਜ਼ 'ਚ ਸਵਾਰ ਹੋਣ ਵਾਲਾ ਸੀ। ਉਹ ਅਪਣੇ ਪਰਿਵਾਰ ਨਾਲ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ ਸੀ।
ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਪੁਲਿਸ ਨੇ ਕਿਹਾ ਕਿ ਮੁਲਜ਼ਮ ਨੇ ਇਹ ਧਮਕੀ ਇਸ ਲਈ ਦਿਤੀ ਕਿਉਂਕਿ ਉਹ ਏਅਰ ਇੰਡੀਆ ਦੀ ਫਲਾਈਟ ਰਾਹੀਂ ਇਥੇ ਪਹੁੰਚਣ 'ਤੇ ਉਸ ਨੂੰ ਮੁਹੱਈਆ ਕਰਵਾਈ ਗਈ 'ਮਾੜੀ ਸੇਵਾ' ਤੋਂ ਨਾਖੁਸ਼ ਸੀ।
ਪੁਲਿਸ ਨੇ ਦਸਿਆ ਕਿ ਮੁਲਜ਼ਮ ਸੁਹੇਬ ਲੰਡਨ 'ਚ 'ਮਾਰਕੀਟਿੰਗ ਐਗਜ਼ੀਕਿਊਟਿਵ' ਹੈ ਅਤੇ ਉਥੇ ਅਪਣੇ ਪਰਿਵਾਰ ਨਾਲ ਰਹਿੰਦਾ ਹੈ। ਉਸ ਨੇ ਦਸਿਆ ਕਿ ਉਹ ਛੁੱਟੀ 'ਤੇ ਕੇਰਲ ਆਇਆ ਸੀ। ਦਰਜ ਕਰਵਾਈ ਗਈ ਐਫਆਈਆਰ ਦੇ ਅਨੁਸਾਰ, ਸੁਹੇਬ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 506 (ਅਪਰਾਧਿਕ ਧਮਕੀ) ਅਤੇ ਧਾਰਾ 118 (ਬੀ) (ਜਾਣ ਬੁਝ ਕੇ ਅਫਵਾਹ ਫੈਲਾਉਣ ਜਾਂ ਪੁਲਿਸ, ਫਾਇਰ ਬ੍ਰਿਗੇਡ ਜਾਂ ਕਿਸੇ ਹੋਰ ਜ਼ਰੂਰੀ ਸੇਵਾ ਨੂੰ ਗੁੰਮਰਾਹ ਕਰਨ ਲਈ ਗਲਤ ਅਲਾਰਮ ਦੇਣ) ਅਤੇ ਕੇਰਲ ਪੁਲਿਸ ਦੀ ਧਾਰਾ 120 (ਓ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬੁਲਾਰੇ ਨੇ ਦਸਿਆ ਕਿ ਦਿਨ ਪਹਿਲਾਂ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਜਹਾਜ਼ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਅਤੇ ਕੋਈ ਖਤਰਾ ਨਹੀਂ ਮਿਲਿਆ, ਜਿਸ ਤੋਂ ਬਾਅਦ ਜਹਾਜ਼ ਨੂੰ ਉਡਾਣ ਭਰਨ ਦੀ ਇਜਾਜ਼ਤ ਦਿਤੀ ਗਈ। ਉਨ੍ਹਾਂ ਦਸਿਆ ਕਿ ਮੰਗਲਵਾਰ ਤੜਕੇ ਮੁੰਬਈ ਸਥਿਤ ਏਅਰ ਇੰਡੀਆ ਦੇ ਕਾਲ ਸੈਂਟਰ 'ਤੇ ਫਲਾਈਟ AI 149 'ਤੇ ਬੰਬ ਹੋਣ ਦੀ ਧਮਕੀ ਸਬੰਧੀ ਇਕ ਫ਼ੋਨ ਕਾਲ ਆਇਆ ਸੀ।
(For more Punjabi news apart from Mandhana, Harmanpreet in top-10 of ICC Women's ODI batting rankings, stay tuned to Rozana Spokesman)