Moody’s Survey: ਪਾਣੀ ਦੀ ਕਮੀ ਭਾਰਤ ਦੀ ਸਾਖ ਲਈ ਨੁਕਸਾਨਦੇਹ, ਸਮਾਜਕ ਅਸ਼ਾਂਤੀ ਪੈਦਾ ਹੋਣ ਦਾ ਖ਼ਦਸ਼ਾ
Published : Jun 26, 2024, 7:52 am IST
Updated : Jun 26, 2024, 7:52 am IST
SHARE ARTICLE
Water shortage detrimental to India’s credit health; may spark social unrest:
Water shortage detrimental to India’s credit health; may spark social unrest:

ਰੇਟਿੰਗ ਏਜੰਸੀ ਮੂਡੀਜ਼ ਨੇ ਮੰਗਲਵਾਰ ਨੂੰ ਇਕ ਰੀਪੋਰਟ ’ਚ ਕਿਹਾ ਕਿ ਪਾਣੀ ਦੀ ਸਪਲਾਈ ’ਚ ਕਮੀ ਨਾਲ ਖੇਤੀਬਾੜੀ ਉਤਪਾਦਨ ਅਤੇ ਉਦਯੋਗਿਕ ਕੰਮ ਪ੍ਰਭਾਵਤ ਹੋ ਸਕਦੇ ਹਨ

Moody’s Survey: ਇਕ ਅਧਿਐਨ ’ਚ ਚੇਤਾਵਨੀ ਦਿਤੀ ਗਈ ਹੈ ਕਿ ਭਾਰਤ ’ਚ ਪਾਣੀ ਦੀ ਗੰਭੀਰ ਹੁੰਦੀ ਜਾ ਰਹੀ ਕਮੀ ਖੇਤੀਬਾੜੀ ਅਤੇ ਉਦਯੋਗ ਖੇਤਰਾਂ ਨੂੰ ਪ੍ਰਭਾਵਤ ਕਰ ਸਕਦੀ ਹੈ, ਜੋ ਦੇਸ਼ ਦੀ ਕਰਜ਼ਾ ਸਮਰੱਥਾ ਲਈ ਨੁਕਸਾਨਦੇਹ ਹੋ ਸਕਦੀ ਹੈ ਕਿਉਂਕਿ ਵਧਦੀ ਖੁਰਾਕ ਮਹਿੰਗਾਈ ਅਤੇ ਆਮਦਨ ’ਚ ਗਿਰਾਵਟ ਸਮਾਜਕ ਅਸ਼ਾਂਤੀ ਦਾ ਕਾਰਨ ਬਣ ਸਕਦੀ ਹੈ।

ਰੇਟਿੰਗ ਏਜੰਸੀ ਮੂਡੀਜ਼ ਨੇ ਮੰਗਲਵਾਰ ਨੂੰ ਇਕ ਰੀਪੋਰਟ ’ਚ ਕਿਹਾ ਕਿ ਪਾਣੀ ਦੀ ਸਪਲਾਈ ’ਚ ਕਮੀ ਨਾਲ ਖੇਤੀਬਾੜੀ ਉਤਪਾਦਨ ਅਤੇ ਉਦਯੋਗਿਕ ਕੰਮ ਪ੍ਰਭਾਵਤ ਹੋ ਸਕਦੇ ਹਨ, ਜਿਸ ਦੇ ਨਤੀਜੇ ਵਜੋਂ ਭੋਜਨ ਦੀਆਂ ਕੀਮਤਾਂ ’ਚ ਵਾਧਾ ਹੋ ਸਕਦਾ ਹੈ। ਇਹ ਉਨ੍ਹਾਂ ਖੇਤਰਾਂ ਦੀ ਕਰਜ਼ਾ ਸਮਰੱਥਾ ਲਈ ਨੁਕਸਾਨਦੇਹ ਹੋ ਸਕਦਾ ਹੈ ਜੋ ਵੱਡੀ ਮਾਤਰਾ ’ਚ ਪਾਣੀ ਦੀ ਖਪਤ ਕਰਦੇ ਹਨ, ਜਿਵੇਂ ਕਿ ਕੋਲਾ, ਬਿਜਲੀ ਉਤਪਾਦਕ, ਸਟੀਲ ਉਤਪਾਦਕ, ਆਦਿ। ਰੀਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਤੇਜ਼ ਆਰਥਕ ਵਿਕਾਸ ਦੇ ਨਾਲ-ਨਾਲ ਤੇਜ਼ੀ ਨਾਲ ਉਦਯੋਗੀਕਰਨ ਅਤੇ ਸ਼ਹਿਰੀਕਰਨ ਨਾਲ ਦੁਨੀਆਂ ਦੇ ਸੱਭ ਤੋਂ ਵੱਧ ਆਬਾਦੀ ਵਾਲੇ ਦੇਸ਼ ’ਚ ਪਾਣੀ ਦੀ ਉਪਲਬਧਤਾ ’ਚ ਕਮੀ ਆਵੇਗੀ।

ਇਸ ਤੋਂ ਇਲਾਵਾ, ਜਲਵਾਯੂ ਪਰਿਵਰਤਨ ਦੇ ਮਾੜੇ ਅਸਰਾਂ ’ਚ ਤੇਜ਼ੀ ਨਾਲ ਵਾਧੇ ਕਾਰਨ ਪਾਣੀ ਦਾ ਸੰਕਟ ਵਿਗੜ ਰਿਹਾ ਹੈ, ਜਿਸ ਕਾਰਨ ਸੋਕੇ, ਗਰਮੀ ਦੀ ਲਹਿਰ ਅਤੇ ਹੜ੍ਹਾਂ ਵਰਗੀਆਂ ਜਲਵਾਯੂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਮੂਡੀਜ਼ ਨੇ ਭਾਰਤ ਨੂੰ ਦਰਪੇਸ਼ ਵਾਤਾਵਰਣ ਖਤਰਿਆਂ ’ਤੇ ਇਕ ਰੀਪੋਰਟ ’ਚ ਕਿਹਾ ਕਿ ਜਲਵਾਯੂ ਪਰਿਵਰਤਨ ਦੇ ਮਾੜੇ ਅਸਰਾਂ ਕਾਰਨ ਵਧਦੀਆਂ ਕੁਦਰਤੀ ਆਫਤਾਂ ਦੇ ਵਿਚਕਾਰ ਤੇਜ਼ੀ ਨਾਲ ਆਰਥਕ ਵਿਕਾਸ ਅਤੇ ਪਾਣੀ ਦੀ ਖਪਤ ਵਧਣ ਨਾਲ ਭਾਰਤ ’ਚ ਪਾਣੀ ਦੀ ਕਮੀ ਵਧ ਰਹੀ ਹੈ।

ਮੂਡੀਜ਼ ਰੇਟਿੰਗਜ਼ ਨੇ ਰੀਪੋਰਟ ’ਚ ਕਿਹਾ, ‘‘ਇਹ ਕਰਜ਼ਾ ਸਮਰੱਥਾ ਦੇ ਨਾਲ-ਨਾਲ ਕੋਲਾ, ਬਿਜਲੀ ਉਤਪਾਦਕ ਅਤੇ ਸਟੀਲ ਨਿਰਮਾਤਾਵਾਂ ਵਰਗੇ ਖੇਤਰਾਂ ਲਈ ਨੁਕਸਾਨਦੇਹ ਹੈ ਜੋ ਪਾਣੀ ਦੀ ਜ਼ਿਆਦਾ ਖਪਤ ਕਰਦੇ ਹਨ। ਲੰਮੇ ਸਮੇਂ ’ਚ, ਜਲ ਪ੍ਰਬੰਧਨ ’ਚ ਨਿਵੇਸ਼ ਕਰਨ ਨਾਲ ਪਾਣੀ ਦੀ ਸੰਭਾਵਤ ਘਾਟ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ।’’ ਇਹ ਰੀਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਕੌਮੀ ਰਾਜਧਾਨੀ ਦੇ ਕੁੱਝ ਹਿੱਸਿਆਂ ’ਚ ਪਾਣੀ ਦਾ ਸੰਕਟ ਇਕ ਸਿਆਸੀ ਮੁੱਦਾ ਬਣ ਗਿਆ ਹੈ। ਇਸ ਮੁੱਦੇ ’ਤੇ 21 ਜੂਨ ਨੂੰ ਭੁੱਖ ਹੜਤਾਲ ਸ਼ੁਰੂ ਕਰਨ ਵਾਲੀ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਦੀ ਸਿਹਤ ਵਿਗੜਨ ਤੋਂ ਬਾਅਦ ਮੰਗਲਵਾਰ ਸਵੇਰੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ।

ਜਲ ਸਰੋਤ ਮੰਤਰਾਲੇ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਮੂਡੀਜ਼ ਨੇ ਕਿਹਾ ਕਿ ਭਾਰਤ ਦੀ ਔਸਤ ਸਾਲਾਨਾ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ 2031 ਤਕ ਘਟ ਕੇ 1,367 ਕਿਊਬਿਕ ਮੀਟਰ ਰਹਿ ਸਕਦੀ ਹੈ। ਇਹ ਪਹਿਲਾਂ ਹੀ 2021 ’ਚ 1486 ਘਣ ਮੀਟਰ ਦਾ ਹੇਠਲਾ ਪੱਧਰ ਹੈ। ਮੰਤਰਾਲੇ ਮੁਤਾਬਕ 1,700 ਕਿਊਬਿਕ ਮੀਟਰ ਤੋਂ ਹੇਠਾਂ ਦਾ ਪੱਧਰ ਪਾਣੀ ਦੇ ਤਣਾਅ ਦਾ ਸੰਕੇਤ ਦਿੰਦਾ ਹੈ।

ਫ਼ਰਵਰੀ 2023 ਦੀ ਵਿਸ਼ਵ ਬੈਂਕ ਦੀ ਰੀਪੋਰਟ ਅਨੁਸਾਰ, ਪਿਛਲੇ ਦਹਾਕੇ ’ਚ, ਬਹੁਪੱਖੀ ਕਰਜ਼ਦਾਤਾਵਾਂ ਨੇ ਪੇਂਡੂ ਭਾਈਚਾਰਿਆਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕੀਤਾ ਹੈ। 1.2 ਬਿਲੀਅਨ ਅਮਰੀਕੀ ਡਾਲਰ ਦੇ ਕੁਲ ਵਿੱਤ ਵਾਲੇ ਕਈ ਪ੍ਰਾਜੈਕਟਾਂ ਨੇ 20 ਮਿਲੀਅਨ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚਾਇਆ ਹੈ।

(For more Punjabi news apart from Water shortage detrimental to India’s credit health; may spark social unrest: , stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement