ਅੰਬ ਦੀ ਬਾਗਬਾਨੀ ਦਾ ਰਵਾਇਤੀ ਤਰੀਕਾ ਛੱਡ ਸ਼ੁਰੂ ਕੀਤੀ ਪ੍ਰੋਸੈਸਿੰਗ, ਸਲਾਨਾ ਹੋ ਰਹੀ 12 ਲੱਖ ਦੀ ਕਮਾਈ

By : AMAN PANNU

Published : Jul 20, 2021, 10:23 am IST
Updated : Jul 20, 2021, 10:23 am IST
SHARE ARTICLE
Hari Singh started Mango cultivation and Processing
Hari Singh started Mango cultivation and Processing

ਹਰੀਸਿੰਘ ਜਡੇਜਾ ਦੇ ਅੰਬਾਂ ਤੋਂ ਤਿਆਰ ਕੀਤੇ ਉਤਪਾਦਾਂ ਦੀ ਭਾਰਤ ਦੇ ਨਾਲ-ਨਾਲ ਜਰਮਨੀ ਅਤੇ ਹੋਰ ਦੇਸ਼ਾਂ ਵਿਚ ਵੀ ਬਹੁਤ ਮੰਗ ਹੈ।

ਕੱਛ: ਅੰਬ ਦੇ ਮੌਸਮ (Mango Season) ਦੌਰਾਨ ਤਾਂ ਅਸੀਂ ਅੰਬਾਂ ਦੀਆਂ ਵੱਖ ਵੱਖ ਕਿਸਮਾਂ ਦਾ ਸੁਆਦ ਲੈਂਦੇ ਹਾਂ, ਪਰ ਮੌਸਮ ਖਤਮ ਹੋਣ ਤੋਂ ਬਾਅਦ ਅੰਬਾਂ ਦਾ ਉਤਪਾਦ (Mango Products) ਪ੍ਰਾਪਤ ਕਰਨਾ ਮੁਸ਼ਕਲ ਹੈ। ਪਰ ਗੁਜਰਾਤ ਦੇ ਕੱਛ (Kutch, Gujarat) ਜ਼ਿਲ੍ਹੇ ਦੇ ਵਸਨੀਕ ਹਰੀਸਿੰਘ ਜਡੇਜਾ (Hari Singh Jadeja) ਨੇ ਇਹ ਪਹਿਲ ਕੀਤੀ ਹੈ। ਉਹ ਗੁਜਰਾਤ ਦੇ ਮਸ਼ਹੂਰ ਕੇਸਰ ਅੰਬ ਦੀ ਖੇਤੀ (Mango Cultivation) ਕਰਦਾ ਹੈ। ਇਸ ‘ਚੋਂ ਰਸ (Remove Pulp) ਕੱਢ ਕੇ ਪ੍ਰੋਸੈਸ ਕੀਤਾ ਜਾਂਦਾ ਹੈ ਅਤੇ ਦੋ ਦਰਜਨ ਤੋਂ ਵੱਧ ਉਤਪਾਦ ਤਿਆਰ ਕੀਤੇ ਜਾਂਦੇ ਹਨ। ਭਾਰਤ ਦੇ ਨਾਲ-ਨਾਲ ਜਰਮਨੀ ਅਤੇ ਹੋਰ ਦੇਸ਼ਾਂ ਵਿਚ ਵੀ ਉਨ੍ਹਾਂ ਦੇ ਉਤਪਾਦਾਂ ਦੀ ਬਹੁਤ ਮੰਗ ਹੈ। ਇਸ ਨਾਲ ਉਹ ਸਾਲਾਨਾ 12 ਲੱਖ ਰੁਪਏ ਕਮਾਈ (Annual earning Rs. 12 lakh ) ਕਰ ਰਿਹਾ ਹੈ।

ਹੋਰ ਪੜ੍ਹੋ: ਦੋ ਮਹਿਲਾ ਪੱਤਰਕਾਰਾਂ ਨੇ ਦਿੱਤੀ ਦੇਸ਼ ਧ੍ਰੋਹ ਕਾਨੂੰਨ ਨੂੰ ਚੁਣੌਤੀ, ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ

PHOTOPHOTO

46 ਸਾਲ ਦਾ ਹਰੀਸਿੰਘ ਬੀ.ਕਾਮ ਗ੍ਰੈਜੂਏਟ ਹੈ। ਇਸ ਕੰਮ ਵਿਚ ਸ਼ਾਮਲ ਹੋਣ ਤੋਂ ਪਹਿਲਾਂ, ਉਹ ਸੁਰੱਖਿਆ ਸੇਵਾਵਾਂ ਦਾ ਕਾਰੋਬਾਰ ਕਰਦਾ ਸੀ। ਚਾਰ ਸਾਲ ਪਹਿਲਾਂ ਉਸਨੇ ਅੰਬ ਦੀ ਖੇਤੀ ਦਾ ਕੰਮ ਸੰਭਾਲ ਲਿਆ, ਜੋ ਕਿ ਪਹਿਲਾਂ ਉਸਦਾ ਭਰਾ ਸੰਭਾਲਦਾ ਸੀ। ਹਰੀਸਿੰਘ ਦੀ ਜੱਦੀ ਜ਼ਮੀਨ 'ਤੇ ਪਹਿਲਾਂ ਹੀ ਅੰਬਾਂ ਦਾ ਬਾਗ ਸੀ, ਪਰ ਇਸ ਤੋਂ ਕੋਈ ਵਿਸ਼ੇਸ਼ ਆਮਦਨ ਨਹੀਂ ਹੋਈ। ਸੀਜ਼ਨ ਖ਼ਤਮ ਹੋਣ ਤੋਂ ਬਾਅਦ, ਜ਼ਿਆਦਾਤਰ ਸਮਾਂ ਵੇਹਲੇ ਹੀ ਬਹਿਣਾ ਪਿਆ। ਇਸ ਲਈ ਉਨ੍ਹਾਂ ਜਦ ਖੇਤੀ ਦੀ ਜ਼ਿੰਮੇਵਾਰੀ ਸੰਭਾਲ ਲਈ ਤਾਂ ਕੁਝ ਨਵਾਂ ਕਰਨ ਦੀ ਯੋਜਨਾ ਬਣਾਈ ਤਾਂ ਜੋ ਉਹਨਾਂ ਨੂੰ ਚੰਗੀ ਆਮਦਨੀ ਮਿਲ ਸਕੇ।

ਹੋਰ ਪੜ੍ਹੋ: ਬਗ਼ਦਾਦ ਵਿਚ ਈਦ ਤੋਂ ਪਹਿਲਾਂ ਬੰਬ ਧਮਾਕਾ, 25 ਲੋਕਾਂ ਦੀ ਮੌਤ

PHOTOPHOTO

ਹਰੀਸਿੰਘ ਦਾ ਕਹਿਣਾ ਹੈ ਕਿ 2017 ਵਿੱਚ ਅੰਬਾਂ ਦੇ ਸੀਜ਼ਨ ਵਿੱਚ ਚੰਗੀ ਵਿਕਰੀ ਹੋਈ ਅਤੇ ਠੀਕ ਆਮਦਨੀ ਵੀ ਸੀ। ਉਸੇ ਸਮੇਂ, ਇੱਕ ਵਪਾਰੀ ਨੇ ਮੇਰੇ ਤੋਂ ਅੰਬ ਖਰੀਦਿਆ ਅਤੇ ਇਸ ਦਾ ਰਸ ਕੱਢ ਕੇ ਅਤੇ ਇਸਨੂੰ ਆਪਣੇ ਬ੍ਰਾਂਡ ਦੇ ਨਾਮ ਹੇਠ ਜਰਮਨੀ ਅਤੇ ਹੋਰ ਦੇਸ਼ਾਂ ਵਿੱਚ ਭੇਜਿਆ। ਅਗਲੇ ਸੀਜ਼ਨ ਵਿਚ ਉਸਨੇ ਫਿਰ ਮੇਰੇ ਤੋਂ ਅੰਬਾਂ ਦੀ ਮੰਗ ਕੀਤੀ। ਫਿਰ ਮੈਂ ਸੋਚਿਆ ਕਿ ਜਦੋਂ ਵਪਾਰੀ ਮੇਰੇ ਤੋਂ ਖਰੀਦੇ ਅੰਬ ਵਿਚੋਂ ਰਸ ਕੱਢ ਕੇ ਚੰਗੀ ਕਮਾਈ ਕਰ ਸਕਦਾ ਹੈ, ਤਾਂ ਮੈਂ ਇਹ ਕੰਮ ਕਿਉਂ ਨਹੀਂ ਕਰ ਸਕਦਾ?

ਹੋਰ ਪੜ੍ਹੋ: ਸ਼ਿਲਪਾ ਸ਼ੈਟੀ ਦੇ ਪਤੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਅਸ਼ਲੀਲ ਫਿਲਮਾਂ ਬਣਾਉਣ ਦੇ ਲੱਗੇ ਆਰੋਪ

PHOTOPHOTO

ਹਰੀਸਿੰਘ ਨੂੰ ਅੰਬ ਵਿਚੋਂ ਰਸ ਕੱਢਣ ਦੀ ਤਕਨੀਕ ਦਾ ਪਤਾ ਨਹੀਂ ਸੀ। ਇਸ ਲਈ ਸ਼ੁਰੂਆਤ ਵਿਚ ਉਸਨੇ ਇਕ ਮਾਹਰ ਦੀ ਦੇਖ-ਰੇਖ ਹੇਠ ਰਸ ਤਿਆਰ ਕੀਤਾ ਅਤੇ ਇਸ ਨੂੰ ਜਰਮਨੀ ਭੇਜਿਆ। ਉਥੋਂ ਉਸਨੂੰ ਭਰਵਾਂ ਹੁੰਗਾਰਾ ਮਿਲਿਆ।  ਇਸ ਤੋਂ ਬਾਅਦ ਉਸਨੇ ਆਪਣੇ ਆਪ ਰਸ ਕੱਢਣਾ ਸ਼ੁਰੂ ਕੀਤਾ ਅਤੇ ਮਾਰਕੀਟਿੰਗ (Marketing) ਸ਼ੁਰੂ ਕਰ ਦਿੱਤੀ। ਜਦੋਂ ਅੰਬ ਦੇ ਰਸ ਨੂੰ ਚੰਗਾ ਹੁੰਗਾਰਾ ਮਿਲਿਆ ਤਾਂ ਉਨ੍ਹਾਂ ਇਸ ਦੀ ਪ੍ਰੋਸੈਸਿੰਗ (Processing) ਦੀ ਯੋਜਨਾ ਬਣਾਈ। 2018 ਦੇ ਅੰਤ ਵਿਚ, ਉਨ੍ਹਾਂ ਘਰ ਤੋਂ ਅੰਬ ਦਾ ਰਸ ਵੇਚਣਾ ਸ਼ੁਰੂ ਕਰ ਦਿੱਤਾ। ਫਿਰ ਇਸ ਤੋਂ ਪਾਪੜ ਅਤੇ ਕੈਂਡੀ (Candy) ਬਣਾਉਣੀ ਸ਼ੁਰੂ ਕੀਤੀ। ਇਸ ਤਰ੍ਹਾਂ ਹੌਲੀ ਹੌਲੀ ਉਨ੍ਹਾਂ ਦਾ ਤਜਰਬਾ ਵਧਿਆ ਅਤੇ ਕੰਮ ਦੀ ਸਮਝ ਆਉਣੀ ਸ਼ੁਰੂ ਹੋ ਗਈ। ਅੰਬਾਂ ਦੀ ਪ੍ਰੋਸੈਸਿੰਗ ਕਰਨ ਤੋਂ ਬਾਅਦ, ਉਨ੍ਹਾਂ ਨੇ ਆਈਸ ਕਰੀਮ, ਮਠਿਆਈਆਂ, ਪੇੜੇ (Ice cream, Sweets) ਵਰਗੇ ਉਤਪਾਦਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਉਹ ਚੰਗਾ ਕਮਾਉਣ ਲੱਗ ਗਏ। 

ਹੋਰ ਪੜ੍ਹੋ: 1984 ਸਿੱਖ ਕਤਲੇਆਮ ਮਾਮਲਾ: 11 ਮੁਕੱਦਮਿਆਂ ਦੀ ਪੜਤਾਲ ਹੋਈ ਮੁਕੰਮਲ, ਜਲਦ ਹੋਣਗੀਆਂ ਗ੍ਰਿਫ਼ਤਾਰੀਆਂ

PHOTOPHOTO

ਇਸ ਸਮੇਂ ਹਰੀਸਿੰਘ ਦੋ ਦਰਜਨ ਤੋਂ ਵੱਧ ਉਤਪਾਦ ਤਿਆਰ ਕਰ ਰਿਹਾ ਹੈ। ਇਸ ਦੇ ਲਈ ਉਹ ਕਿਸੇ ਕਿਸਮ ਦਾ ਰਸਾਇਣ ਨਹੀਂ ਮਿਲਾਉਂਦੇ। ਉਨ੍ਹਾਂ ਦਾਅਵਾ ਕੀਤਾ ਕਿ ਉਹ ਪੂਰੀ ਤਰ੍ਹਾਂ ਜੈਵਿਕ ਤਰੀਕੇ ਨਾਲ ਅੰਬਾਂ (Organic Mango Cultivation) ਦਾ ਰਸ ਤਿਆਰ ਕਰਦੇ ਹਨ। ਹਰੀਸਿੰਘ ਮਾਰਕੀਟਿੰਗ ਲਈ ਆਨਲਾਈਨ ਅਤੇ ਆਫਲਾਈਨ ਦੋਵੇਂ ਪਲੇਟਫਾਰਮ ਵਰਤਦਾ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਇਕ ਪੇਜ ਬਣਾਇਆ ਹੈ, ਜਿਸ ਦੇ ਜ਼ਰੀਏ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਉਨ੍ਹਾਂ ਕੋਲ ਆਰਡਰ ਆਉਂਦੇ ਹਨ। ਉਹ ਵਟਸਐਪ ਗਰੁੱਪ ਅਤੇ ਫੋਨ ਰਾਹੀਂ ਮਾਰਕੀਟਿੰਗ ਵੀ ਕਰਦੇ ਹਨ। ਹਰ ਸਾਲ ਉਹ ਲਗਭਗ 10 ਟਨ ਅੰਬਾਂ ਦਾ ਉਤਪਾਦਨ ਕਰਦੇ ਹਨ। ਉਨ੍ਹਾਂ ਨੇ ਆਪਣੀ ਆਸ਼ਾਪੁਰਾ ਕੇਸਰ ਜੈਵਿਕ ਫਾਰਮ (Ashapura Kesar Organic Farm) ਨਾਮ ਦੀ ਆਪਣੀ ਕੰਪਨੀ ਰਜਿਸਟਰ ਕੀਤੀ ਹੈ, ਜਿਸ ਨੂੰ FSSI ਦਾ ਲਾਇਸੈਂਸ ਵੀ ਮਿਲ ਗਿਆ ਹੈ।

Location: India, Gujarat

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement