
ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਸੰਭਾਵਿਤ ਖਤਰੇ ਦੇ ਚਲਦਿਆਂ ਅੱਜ ਤੋਂ ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਅਨਲਾਕ ਦੀ ਇਕ ਹੋਰ ਪ੍ਰਕਿਰਿਆ ਦੀ ਸ਼ੁਰੂਆਤ ਹੋਈ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਸੰਭਾਵਿਤ ਖਤਰੇ ਦੇ ਚਲਦਿਆਂ ਅੱਜ ਤੋਂ ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਅਨਲਾਕ (Delhi Unlock) ਦੀ ਇਕ ਹੋਰ ਪ੍ਰਕਿਰਿਆ ਦੀ ਸ਼ੁਰੂਆਤ ਹੋਈ ਹੈ। ਅੱਜ ਤੋਂ ਦਿੱਲੀ ਮੈਟਰੋ (Delhi Metro to Operate With 100 percent Seating Capacity) ਅਪਣੀ ਪੂਰੀ ਸਮਰੱਥਾ ਨਾਲ ਦੌੜ ਰਹੀ ਹੈ, ਅਜਿਹਾ ਕਰੀਬ ਇਕ ਸਾਲ ਬਾਅਦ ਹੋ ਰਿਹਾ ਹੈ। ਅਨਲਾਕ 8 ਦੇ ਪਹਿਲੇ ਦਿਨ ਹੀ ਦਿੱਲੀ ਵਿਚ ਵੱਖ-ਵੱਖ ਮੈਟਰੋ ਸਟੇਸ਼ਨਾਂ ’ਤੇ ਕਾਫੀ ਭੀੜ ਦੇਖਣ ਨੂੰ ਮਿਲੀ ਅਤੇ ਇਸ ਦੌਰਾਨ ਸ਼ਰੇਆਮ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਦੇਖਣ ਨੂੰ ਮਿਲੀ।
Delhi Unlock
ਹੋਰ ਪੜ੍ਹੋ: ਉਲੰਪਿਕ: ਹਾਰ ਤੋਂ ਬਾਅਦ ਬੋਲੇ ਦਿਲਪ੍ਰੀਤ, ‘ਵੱਡਾ ਸਬਕ ਮਿਲਿਆ ਪਰ ਵਾਪਸੀ ਕਰਨ ਦਾ ਅਜੇ ਵੀ ਮੌਕਾ ਹੈ’
ਸਵੇਰ ਤੋਂ ਹੀ ਵੱਖ-ਵੱਖ ਮੈਟਰੋ ਸਟੇਸ਼ਨਾਂ ’ਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਬਦਰਪੁਰ ਬਾਰਡਰ ਮੈਟਰੋ ਸਟੇਸ਼ਨ, ਆਨੰਦ ਵਿਹਾਰ ਮੈਟਰੋ ਸਟੇਸ਼ਨ, ਨਿਰਮਾਣ ਵਿਹਾਰ ਮੈਟਰੋ ਸਟੇਸ਼ਨ ਸਮੇਤ ਦਿੱਲੀ ਦੇ ਵੱਖ-ਵੱਖ ਮੈਟਰੋ ਸਟੇਸ਼ਨਾਂ ’ਤੇ ਕਾਫੀ ਭੀੜ ਦਿਖਾਈ ਦਿੱਤੀ। ਇਸ ਦੌਰਾਨ ਮੈਟਰੋ ਵਿਚ ਕੁੱਝ ਸਮੱਸਿਆ ਹੋਣ ਕਾਰਨ ਸਟੇਸ਼ਨ ਦੇ ਗੇਟ ਵੀ ਨਹੀਂ ਖੁੱਲ੍ਹੇ। ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋਈ।
Delhi Unlock
ਹੋਰ ਪੜ੍ਹੋ: ਕਾਰਗਿਲ ਜਿੱਤ ਦੇ 22 ਸਾਲ: ਪੀਐਮ ਮੋਦੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ
ਦਿੱਲੀ ਮੈਟਰੋ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਵੀ ਦਿੱਤੀ ਸੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਲਿਖਿਆ ਕਿ ਸਵੇਰੇ 6.42 ਵਜੇ ਕੁਝ ਝਟਕੇ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਮੈਟਰੋ ਦੀ ਰਫ਼ਤਾਰ ਨੂੰ ਘੱਟ ਕਰਕੇ ਸਟੇਸ਼ਨ ਉੱਤੇ ਰੋਕ ਦਿੱਤਾ ਗਿਆ ਸੀ। ਹੁਣ ਸਾਰੀਆਂ ਸੇਵਾਵਾਂ ਆਮ ਤੌਰ ’ਤੇ ਕੰਮ ਕਰ ਰਹੀਆਂ ਹਨ। ਅਨਲਾਕ ਦੌਰਾਨ ਮੈਟਰੋ ਤੋਂ ਇਲਾਵਾ ਬੱਸ ਸਟੈਂਡ ਅਤੇ ਮੰਦਰਾਂ ਵਿਚ ਵੀ ਕਾਫੀ ਭੀੜ ਦੇਖਣ ਨੂੰ ਮਿਲੀ।
Delhi Unlock
ਹੋਰ ਪੜ੍ਹੋ: ਹਰਿਆਣਾ ਦੇ ਪੰਜ ਸਿੰਘਾਂ ਅਤੇ ਪੰਜ ਬੀਬੀਆਂ ਨੇ ਦਿਤੀ ਗ੍ਰਿਫ਼ਤਾਰੀ
ਜ਼ਿਕਰਯੋਗ ਹੈ ਕਿ ਅੱਜ ਤੋਂ ਦਿੱਲੀ ਸਰਕਾਰ ਨੇ 50 ਪ੍ਰਤੀਸ਼ਤ ਸਮਰੱਥਾ ਨਾਲ ਥੀਏਟਰ ਅਤੇ ਮਲਟੀਪਲੈਕਸ ਖੋਲ੍ਹਣ ਦੀ ਆਗਿਆ ਦਿੱਤੀ ਹੈ। ਹਾਲਾਂਕਿ ਵਿਦਿਅਕ ਅਦਾਰਿਆਂ ਨੂੰ ਕੋਈ ਨਵੀਂ ਢਿੱਲ ਨਹੀਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡੀਟੀਸੀ ਬੱਸਾਂ ਵੀ ਪੂਰੀ ਯਾਤਰੀ ਸਮਰੱਥਾ ਨਾਲ ਚੱਲ ਸਕਣਗੀਆਂ। ਵਿਆਹ ਸਮਾਰੋਹ ਵਿਚ 50 ਲੋਕਾਂ ਦੀ ਗਿਣਤੀ ਵਧ ਕੇ ਹੁਣ 100 ਹੋ ਗਈ ਹੈ।