
ਦਿਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ, ‘ਆਸਟ੍ਰੇਲੀਆ ਖਿਲਾਫ਼ 7-1 ਨਾਲ ਹੋਈ ਭਾਰਤ ਦੀ ਸ਼ਰਮਨਾਕ ਹਾਰ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ’।
ਟੋਕੀਉ: ਟੋਕੀਉ ਉਲੰਪਿਕ (Tokyo Olympics) ਦੇ ਤੀਜੇ ਦਿਨ ਭਾਰਤੀ ਪੁਰਸ਼ ਹਾਕੀ ਟੀਮ ਨੂੰ ਮਿਲੀ ਹਾਰ ਤੋਂ ਬਾਅਦ ਟੀਮ ਦੇ ਮੁੱਖ ਮੈਂਬਰ ਦਿਲਪ੍ਰੀਤ ਸਿੰਘ (Dilpreet Singh ) ਦਾ ਕਹਿਣਾ ਹੈ ਕਿ, ‘ਆਸਟ੍ਰੇਲੀਆ ਖਿਲਾਫ਼ 7-1 ਨਾਲ ਹੋਈ ਭਾਰਤ ਦੀ ਸ਼ਰਮਨਾਕ ਹਾਰ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ’। ਇਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਦਿਲਪ੍ਰੀਤ ਨੇ ਕਿਹਾ ਕਿ, ‘ ਸਾਡੀ ਟੀਮ, ਟੀਮ ਦੀਆਂ ਗਲਤੀਆਂ ਨਾਲ ਹਾਰੀ। ਇਹ ਹਾਰ ਕਿਸੇ ਇਕ ਜਾਂ ਦੋ ਬੰਦਿਆਂ ਦੀ ਗਲਤੀ ਨਾਲ ਨਹੀਂ ਹੈ। ਇਸ ਤੋਂ ਵੱਡਾ ਸਬਕ ਮਿਲਿਆ ਹੈ। ਹਾਲਾਂਕਿ ਸਾਡੇ ਕੋਲ ਵਾਪਸੀ ਕਰਨ ਦੇ ਅਜੇ ਵੀ ਕਈ ਮੌਕੇ ਹਨ’।
Australia defeated India
ਹੋਰ ਪੜ੍ਹੋ: ਕਾਰਗਿਲ ਜਿੱਤ ਦੇ 22 ਸਾਲ: ਪੀਐਮ ਮੋਦੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ
ਪੰਜਾਬ ਦੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦੇ ਰਹਿਣ ਵਾਲੇ 21 ਸਾਲਾ ਦਿਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ, ‘ਫਿਨਿਸ਼ਿੰਗ ਅਤੇ ਸਟਰਾਈਕਿੰਗ ’ਤੇ ਥੋੜੀ ਮਿਹਨਤ ਕਰਨ ਦੀ ਲੋੜ ਹੈ। ਤਿੰਨ ਮੈਚ ਹੋਰ ਹਨ ਅਤੇ ਸਾਨੂੰ ਪਤਾ ਹੈ ਕਿ ਕੁਆਟਰ ਫ਼ਾਈਨਲ ਤੱਕ ਪਹੁੰਚਣ ਲਈ ਸਾਨੂੰ ਨੌਂ ਪੁਆਂਇੰਟ ਹੋਰ ਚਾਹੀਦੇ ਹਨ’। ਆਸਟ੍ਰੇਲੀਆ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ (Manpreet Singh Sandhu) ਨੇ ਕਿਹਾ ਕਿ ਟੀਮ "ਨਿਰਾਸ਼" ਸੀ।
Manpreet Singh
ਹੋਰ ਪੜ੍ਹੋ: ਹਰਿਆਣਾ ਦੇ ਪੰਜ ਸਿੰਘਾਂ ਅਤੇ ਪੰਜ ਬੀਬੀਆਂ ਨੇ ਦਿਤੀ ਗ੍ਰਿਫ਼ਤਾਰੀ
ਉਹਨਾਂ ਕਿਹਾ ਕਿ, "ਟੂਰਨਾਮੈਂਟ ਅਜੇ ਸ਼ੁਰੂ ਹੋਇਆ ਹੈ ਅਤੇ ਸਾਡੇ ਕੋਲ ਅਜੇ ਮੌਕੇ ਹਨ। ਜੇ ਅਸੀਂ ਇਸੇ ਮੈਚ ਬਾਰੇ ਸੋਚਦੇ ਰਹਾਂਗੇ ਤਾਂ ਅਸੀਂ ਅਗਲੀ ਗੇਮ ਵੱਲ ਧਿਆਨ ਨਹੀਂ ਲਗਾ ਸਕਾਂਗੇ। ਅਸੀਂ ਆਪਣੀ ਟੀਮ ਨੂੰ ਬਿਹਤਰ ਖੇਡਣ ਲਈ ਪ੍ਰੇਰਿਤ ਕਰਾਂਗੇ।" ਜ਼ਿਕਰਯੋਗ ਹੈ ਕਿ ਟੋਕੀਉ ਉਲੰਪਿਕ ਵਿਚ ਗਰੁੱਪ ਏ ਦੇ ਦੂਜੇ ਮੈਚ ਵਿਚ ਆਸਟ੍ਰੇਲੀਆ ਨੇ ਭਾਰਤੀ ਹਾਕੀ ਟੀਮ ਨੂੰ 7-1 ਨਾਲ ਹਰਾਇਆ।
Australia defeated India
ਹੋਰ ਪੜ੍ਹੋ: ਅੱਜ ਜੰਤਰ-ਮੰਤਰ ਵਿਖੇ ਔਰਤਾਂ ਚਲਾਉਣਗੀਆਂ ਕਿਸਾਨ-ਸੰਸਦ
ਪਹਿਲੇ ਮੈਚ ਵਿਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਉਣ ਵਾਲੀ ਭਾਰਤੀ ਟੀਮ ਇਸ ਮੈਚ ਵਿਚ ਪੂਰੀ ਤਰ੍ਹਾਂ ਪਛੜ ਗਈ। ਭਾਰਤ ਦੇ ਅਗਲੇ ਸਮੂਹ ਮੈਚ ਹੁਣ ਸਪੇਨ, ਅਰਜਨਟੀਨਾ, ਜਪਾਨ ਨਾਲ ਹੋਣਗੇ। ਅਜਿਹੀ ਸਥਿਤੀ ਵਿਚ ਇਸ ਹਾਰ ਤੋਂ ਸਬਕ ਲੈਂਦਿਆਂ ਟੀਮ ਨੂੰ ਜ਼ੋਰਦਾਰ ਵਾਪਸੀ ਕਰਨੀ ਪਵੇਗੀ ਅਤੇ ਅਗਲੇ ਤਿੰਨ ਮੈਚਾਂ ਵਿਚ ਜਿੱਤ ਦਰਜ ਕਰਵਾਉਣੀ ਪਵੇਗੀ।