
ਉਨਾਵ ਗੈਂਗਰੇਪ ਮਾਮਲੇ ਦੇ ਗਵਾਹ ਯੂਨੁਸ ਦੀ ਲਾਸ਼ ਸ਼ਨਿਚਰਵਾਰ ਦੇਰ ਰਾਤ ਕਬਰ ਤੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿਤਾ ਗਿਆ। ਬੀਤੇ ਬੁੱਧਵਾਰ ਨੂੰ ਸ਼ੱਕੀ ਹਾਲਾਤ ਵਿਚ...
ਉਨਾਵ/ਲਖਨਊ : ਉਨਾਵ ਗੈਂਗਰੇਪ ਮਾਮਲੇ ਦੇ ਗਵਾਹ ਯੂਨੁਸ ਦੀ ਲਾਸ਼ ਸ਼ਨਿਚਰਵਾਰ ਦੇਰ ਰਾਤ ਕਬਰ ਤੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿਤਾ ਗਿਆ। ਬੀਤੇ ਬੁੱਧਵਾਰ ਨੂੰ ਸ਼ੱਕੀ ਹਾਲਾਤ ਵਿਚ ਯੂਨੁਸ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੀ ਲਾਸ਼ ਨੂੰ ਸਥਾਨਕ ਕਬਰਸਤਾਨ ਵਿਚ ਹਵਾਲੇ-ਏ-ਮਿੱਟੀ ਕੀਤਾ ਗਿਆ ਸੀ। ਲਾਸ਼ ਦਾ ਅੰਤਮ ਸੰਸਕਾਰ ਕਰਨ ਤੋਂ ਪਹਿਲਾਂ ਪਰਵਾਰ ਨੇ ਪੁਲਿਸ ਦੀ ਇਜਾਜ਼ਤ ਨਹੀਂ ਲਈ ਸੀ, ਉਥੇ ਹੀ ਯੂਨੁਸ ਦੀ ਮੌਤ ਤੋਂ ਬਾਅਦ ਵਿਵਾਦ ਸ਼ੁਰੂ ਹੋਣ 'ਤੇ ਪੁਲਿਸ ਨੇ ਪੋਸਟਮਾਰਟਮ ਲਈ ਲਾਸ਼ ਨੂੰ ਕਬਰ ਤੋਂ ਕੱਢਵਾਉਣ ਦੀ ਬੇਨਤੀ ਕੀਤੀ ਸੀ।
Unnao Gangrape
ਇਸ 'ਤੇ ਪਰਵਾਰ ਨੇ ਲਾਸ਼ ਨੂੰ ਕਬਰ ਤੋਂ ਬਾਹਰ ਕੱਢਣ ਦਾ ਵਿਰੋਧ ਕਰਦੇ ਹੋਏ ਇਸ ਨੂੰ ਸ਼ੱਰਿਅਤ ਦੇ ਵਿਰੁਧ ਦੱਸਿਆ ਸੀ। ਇਸ ਤੋਂ ਬਾਅਦ ਪਰਵਾਰ ਵਾਲੇ ਸ਼ਨਿਚਰਵਾਰ ਨੂੰ ਸੀਐਮ ਯੋਗੀ ਨੂੰ ਮਿਲਣ ਲਖਨਊ ਪੁੱਜੇ ਸਨ। ਲਖਨਊ ਵਿਚ ਪਰਵਾਰ ਦੀ ਮੰਗ ਤੋਂ ਬਾਅਦ ਵੀ ਜਦੋਂ ਉਨ੍ਹਾਂ ਦੀ ਮੁਲਾਕਾਤ ਸੀਐਮ ਨਾਲ ਨਹੀਂ ਹੋਈ ਤਾਂ ਪਰਵਾਰ ਵਾਲਿਆਂ ਨੇ ਮੁੱਖ ਮੰਤਰੀ ਘਰ ਦੇ ਸਾਹਮਣੇ ਹੀ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਲਖਨਊ ਪੁਲਿਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ।
Yogi Adityanath
ਲਖਨਊ ਵਿਚ ਇਸ ਪੂਰੇ ਘਟਨਾਕ੍ਰਮ 'ਚ ਹੀ ਪੁਲਿਸ ਅਤੇ ਉਨਾਵ ਜਿਲ੍ਹਾ ਪ੍ਰਸ਼ਾਸਨ ਨੇ ਜਾਂਚ ਲਈ ਸ਼ਨਿਚਰਵਾਰ ਦੇਰ ਰਾਤ ਮੁਸਲਮਾਨ ਧਰਮਗੁਰੁ ਦੀ ਦੇਖਭਾਲ ਵਿਚ ਯੂਨੁਸ ਦੀ ਲਾਸ਼ ਕਬਰ ਤੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿਤਾ। ਉਥੇ ਹੀ ਇਸ ਕਾਰਵਾਈ ਤੋਂ ਬਾਅਦ ਮਾਖੀ ਵਿਚ ਤਨਾਅ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਥੇ ਵੱਡੀ ਗਿਣਤੀ ਵਿਚ ਪੁਲਿਸ ਬਲ ਨੂੰ ਤੈਨਾਤ ਕਰ ਦਿਤਾ ਗਿਆ।
Unnao Gangrape
ਸ਼ਨਿਚਰਵਾਰ ਦੇਰ ਰਾਤ ਹੋਈ ਇਸ ਕਾਰਵਾਈ ਦੇ ਬਾਰੇ ਉਨਾਵ ਦੇ ਏਡੀਐਮ ਬੀਐਨ ਯਾਦਵ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੁਸਲਮਾਨ ਧਰਮਗੁਰੂ ਦੀ ਦੇਖਭਾਲ ਵਿਚ ਯੂਨੁਸ ਦੀ ਲਾਸ਼ ਨੂੰ ਕਬਰ ਤੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਏਡੀਐਮ ਨੇ ਕਿਹਾ ਕਿ ਸਾਰੇ ਨਿਯਮਾਂ ਦਾ ਧਿਆਨ ਰੱਖਦੇ ਹੋਏ ਪੂਰੀ ਕਾਰਵਾਈ ਨੂੰ ਕਾਜੀ ਸਾਹਿਬ ਦੀ ਹਾਜ਼ਰੀ ਵਿਚ ਕਰਾਇਆ ਗਿਆ ਹੈ।