
ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿਚ ਡੀਜ਼ਲ ਦੇ ਭਾਅ ਹੁਣ ਤਕ ਦੇ ਉਪਰਲੇ ਪੱਧਰ 'ਤੇ ਪਹੁੰਚ ਗਏ ਹਨ। ਨਾਲ ਹੀ ਪਟਰੌਲ ਦੇ ਭਾਅ ਵੀ ...
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿਚ ਡੀਜ਼ਲ ਦੇ ਭਾਅ ਹੁਣ ਤਕ ਦੇ ਉਪਰਲੇ ਪੱਧਰ 'ਤੇ ਪਹੁੰਚ ਗਏ ਹਨ। ਨਾਲ ਹੀ ਪਟਰੌਲ ਦੇ ਭਾਅ ਵੀ ਇਸ ਸਾਲ 29 ਮਈ ਨੂੰ ਦਰਜ ਇਤਿਹਾਸਕ ਉਚ ਪੱਧਰ ਦੇ ਕਰੀਬ ਪਹੁੰਚ ਚੁੱਕੇ ਹਨ। ਦੇਸ਼ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਦਿੱਲੀ ਦੇ ਨਾਲ ਹੀ ਕੋਲਕਾਤਾ ਅਤੇ ਚੇਨੱਈ ਵਿਚ ਵੀ ਡੀਜ਼ਲ ਦੀ ਕੀਮਤ ਰਿਕਾਰਡ ਪੱਧਰ 'ਤੇ ਰਹੀ।
Petrol-Diesel Pumps
ਦਿੱਲੀ ਵਿਚ ਐਤਵਾਰ ਨੂੰ ਡੀਜ਼ਲ 14 ਪੈਸੇ ਮਹਿੰਗਾ ਹੋ ਕੇ 69.32 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ। ਇਸ ਦਾ ਪਿਛਲਾ ਉਪਰਲਾ ਪੱਧਰ ਬੀਤੀ 29 ਮਈ ਨੂੰ 69.31 ਰੁਪਏ ਪ੍ਰਤੀ ਰਿਹਾ ਸੀ। ਕੋਲਕਾਤਾ ਵਿਚ ਇਸ ਦੀ ਕੀਮਤ 14 ਪੈਸੇ ਵਧ ਕੇ ਰਿਕਾਰਡਤੋੜ 72.16 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ। ਚੇਨੱਈ ਵਿਚ ਡੀਜ਼ਲ 15 ਪੈਸੇ ਮਹਿੰਗਾ ਹੋਇਆ ਅਤੇ ਇਸ ਦੀ ਕੀਮਤ 73.23 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਪੱਧਰ 'ਤੇ ਰਹੀ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਵੀ 15 ਪੈਸੇ ਚੜ੍ਹ ਕੇ ਇਸ ਦੀ ਕੀਮਤ 73.59 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ।
Petrol-Diesel Pumps
ਇਹ ਇਕ ਜੂਨ ਤੋਂ ਬਾਅਦ ਦਾ ਉਪਰਲਾ ਪੱਧਰ ਹੈ। ਮੁੰਬਈ ਵਿਚ ਇਸ ਦੀ ਰਿਕਾਰਡ ਕੀਮਤ 29 ਮਈ ਨੂੰ 73.79 ਰੁਪਏ ਪ੍ਰਤੀ ਲੀਟਰ ਰਹੀ ਸੀ। ਪਟਰੌਲ ਦੇ ਭਾਅ ਦਿੱਲੀ, ਮੁੰਬਈ ਅਤੇ ਚੇਨੱਈ ਵਿਚ 11-11 ਪੈਸੇ ਵਧ ਕੇ ਕ੍ਰਮਵਾਰ 77.88 ਰੁਪਏ, 85.20 ਰੁਪਏ ਅਤੇ 80.80 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ। ਇਨ੍ਹਾਂ ਮਹਾਨਗਰਾਂ ਵਿਚ ਇਸ ਦੀ ਜ਼ਿਆਦਾਤਰ ਕੀਮਤ ਕ੍ਰਮਵਾਰ 78.43 ਰੁਪਏ, 86.24 ਰੁਪਏ ਅਤੇ 81.43 ਰੁਪਏ ਪ੍ਰਤੀ ਰਹੀ ਹੈ ਜੋ 29 ਮਈ ਨੂੰ ਰਹੀ ਸੀ। ਕੋਲਕਾਤਾ ਵਿਚ ਪਟਰੌਲ ਐਤਵਾਰ ਨੂੰ 10 ਪੈਸੇ ਮਹਿੰਗਾ ਹੋ ਕੇ 80.71 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ।
Petrol-Diesel Pumps
ਉਥੇ ਜ਼ਿਆਦਾਤਰ ਕੀਮਤ ਇਸ ਸਾਲ 29 ਮਈ ਨੂੰ 81.06 ਰੁਪਏ ਪ੍ਰਤੀ ਲੀਟਰ ਰਹੀ ਸੀ। ਦਸ ਦਈਏ ਕਿ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ ਵਧੇਗੀ, ਜਿਸ ਨਾਲ ਆਮ ਜਨਤਾ 'ਤੇ ਪ੍ਰਭਾਵ ਪਵੇਗਾ। ਸਰਕਾਰ ਭਾਵੇਂ ਮਹਿੰਗਾਈ ਘਟਾਉਣ ਦੇ ਦਾਅਵੇ ਕਰ ਰਹੀ ਹੈ ਪਰ ਜਿਸ ਹਿਸਾਬ ਨਾਲ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ, ਉਸ ਤੋਂ ਇੰਝ ਜਾਪਦਾ ਹੈ ਕਿ ਮਹਿੰਗਾਈ ਕਿਸੇ ਵੀ ਹਾਲਤ ਵਿਚ ਹਾਲੇ ਘਟ ਨਹੀਂ ਸਕਦੀ।