ਪ੍ਰਧਾਨ ਮੰਤਰੀ ਮੋਦੀ ਦੇ ਉਨ੍ਹਾਂ ਦੀ ਪਾਕਿਸਤਾਨੀ ਮੁਸਲਿਮ ਭੈਣ ਨੇ ਬੰਨ੍ਹੀ ਰੱਖੜੀ
Published : Aug 26, 2018, 5:47 pm IST
Updated : Aug 26, 2018, 5:47 pm IST
SHARE ARTICLE
PM Modi 's Sister Mohsin Shaikh
PM Modi 's Sister Mohsin Shaikh

ਰੱਖੜੀ ਦਾ ਤਿਓਹਾਰ ਪੂਰੇ ਦੇਸ਼ ਭਰ ਵਿਚ ਮਨਾਇਆ ਗਿਆ। ਇਸੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੂੰਹਬੋਲੀ ਮੁਸਲਿਮ ਭੈਣ ਕਮਰ ਮੋਹਸਿਨ ਸ਼ੇਖ਼...

ਨਵੀਂ ਦਿੱਲੀ : ਰੱਖੜੀ ਦਾ ਤਿਓਹਾਰ ਪੂਰੇ ਦੇਸ਼ ਭਰ ਵਿਚ ਮਨਾਇਆ ਗਿਆ। ਇਸੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੂੰਹਬੋਲੀ ਮੁਸਲਿਮ ਭੈਣ ਕਮਰ ਮੋਹਸਿਨ ਸ਼ੇਖ਼ ਨੇ ਵੀ ਉਨ੍ਹਾਂ ਦੇ ਰੱਖੜੀ ਬੰਨ੍ਹੀ। ਦਸ ਦਈਏ ਕਿ ਕਮਰ ਮੋਹਸਿਨ ਸ਼ੇਖ ਪਿਛਲੇ 24 ਸਾਲਾਂ ਤੋਂ ਨਰਿੰਦਰ ਮੋਦੀ ਨੂੰ ਰੱਖੜੀ ਬੰਨ੍ਹਦੀ ਆ ਰਹੀ ਹੈ। ਮੋਹਸਿਨ ਪੀਐੱਮ ਮੋਦੀ ਨੂੰ ਉਦੋਂ ਤੋਂ ਜਾਣਦੀ ਹੈ ਜਦੋਂ ਤੋਂ ਉਹ ਆਰਐੱਸਐੱਸ ਨਾਲ ਕੰਮ ਕਰਦੇ ਸਨ। 

PM ModiPM Modi

ਮੋਦੀ ਦੀ ਰੱਖੜੀ ਸਿਸਟਰ ਮੰਨੀ ਜਾਣ ਵਾਲੀ ਕਮਰ ਮੋਹਸਿਨ ਸ਼ੇਖ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਪਹਿਲੀ ਵਾਰ ਭਰਾ ਨਰਿੰਦਰ ਮੋਦੀ ਨੂੰ ਰੱਖੜੀ ਬੰਨ੍ਹੀ ਸੀ ਤਾਂ ਉਸ ਸਮੇਂ ਉਹ ਆਰਐੱਸਐੱਸ ਦੇ ਇਕ ਵਰਕਰ ਸਨ। ਉਨ੍ਹਾਂ ਨੂੰ ਰੱਖੜੀ ਬੰਨ੍ਹਦੇ ਹੋਏ 24 ਸਾਲ ਹੋ ਗਏ ਹਨ। ਉਨ੍ਹਾਂ ਦੇ ਵਿਵਹਾਰ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਉਹ ਸਿਰਫ਼ ਪਹਿਲਾਂ ਨਾਲੋਂ ਜ਼ਿਆਦਾ ਰੁੱਝ ਗਏ ਹਨ। ਇਸ ਲਈ ਸਾਨੂੰ ਮਿਲਣ ਦਾ ਸਮਾਂ ਨਹੀਂ ਮਿਲਦਾ। ਇਸ ਦੇ ਇਲਾਵਾ ਬਾਕੀ ਸਭ ਕੁਝ ਓਵੇਂ ਜਿਵੇਂ ਹੈ। 

PM Narender ModiPM Narender Modi

ਕਮਰ ਮੋਹਸਿਨ ਸ਼ੇਖ ਚਿੱਤਰਕਾਰ ਮੋਹਸਿਨ ਸ਼ੇਖ ਦੀ ਪਤਨੀ ਅਤੇ ਸਵੀਮਰ ਸੂਫੀਆਨ ਸ਼ੇਖ ਦੀ ਮਾਂ ਹੈ। ਪਾਕਿਸਤਾਨ ਦੀ ਕਮਰ ਸ਼ੇਖ ਦਾ ਵਿਆਹ 1981 ਵਿਚ ਹੋਇਆ ਸੀ। ਇਸ ਤੋਂ ਬਾਅਦ ਉਹ ਅਹਿਮਦਾਬਾਦ ਵਿਖੇ ਆ ਕੇ ਰਹਿਣ ਲੱਗ ਗਈ ਸੀ। 1995 ਵਿਚ ਉਨ੍ਹਾਂ ਦੀ ਮੁਲਾਕਾਤ ਗੁਜਰਾਤ ਦੇ ਉਸ ਸਮੇਂ ਰਾਜਪਾਲ ਡਾ. ਸਵਰੂਪ ਸਿੰਘ ਨਾਲ ਹੋਈ। ਉਹ ਉਨ੍ਹਾਂ ਨੂੰ ਆਪਣੀ ਬੇਟੀ ਮੰਨਦੇ ਸਨ। ਇਸੀ ਦੌਰਾਨ ਜਦੋਂ ਉਹ ਪਾਕਿਸਤਾਨ ਜਾ ਰਹੀ ਸੀ ਉਦੋਂ ਖੁਦ ਸਵਰੂਪ ਸਿੰਘ ਉਨ੍ਹਾਂ ਨੂੰ ਏਅਰਪੋਰਟ ਤਕ ਛੱਡਣ ਗਏ ਸਨ। 

pm modi 's pkaistani muslim rakhi sister mohsin shaikhpm modi 's pkaistani muslim rakhi sister mohsin shaikh

ਉਸ ਸਮੇਂ ਉਨ੍ਹਾਂ ਦੇ ਨਾਲ ਨਰਿੰਦਰ ਮੋਦੀ ਵੀ ਸਨ। ਉਸ ਸਮੇਂ ਮੋਦੀ ਭਾਜਪਾ ਦੇ ਸੂਬਾਈ ਪ੍ਰਧਾਨ ਸਨ। ਉਨ੍ਹਾਂ ਨੇ ਦਸਿਆ ਕਿ ਮੈਨੂੰ ਵਿਦਾ ਕਰਦੇ ਸਮੇਂ ਸਵਰੂਪ ਸਿੰਘ ਨੇ ਮੋਦੀ ਨੂੰ ਕਿਹਾ ਕਿ ਇਹ ਮੇਰੀ ਬੇਟੀ ਹੈ, ਇਸ ਦਾ ਹਮੇਸ਼ਾ ਖ਼ਿਆਲ ਰੱਖਣਾ। ਇਸ 'ਤੇ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਜੇਕਰ ਇਹ ਤੁਹਾਡੀ ਬੇਟੀ ਹੈ ਤਾਂ ਫਿਰ ਮੇਰੀ ਭੈਣ ਵੀ ਹੈ।

PM Modi PM Modi

ਇਸ ਦੇ ਬਾਅਦ ਤੋਂ ਮੈਂ ਰੱਖੜੀ ਦੇ ਤਿਓਹਾਰ ਮੌਕੇ ਮੋਦੀ ਨੂੰ ਭਰਾ ਮੰਨਦੇ ਹੋਏ ਰੱਖੜੀ ਬੰਨ੍ਹਣੀ ਸ਼ੁਰੂ ਕਰ ਦਿਤੀ। ਦਸ ਦਈਏ ਕਿ ਰੱਖੜੀ ਦੇ ਤਿਓਹਾਰ ਮੌਕੇ ਮੋਹਸਿਨ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੱਚਿਆਂ ਅਤੇ ਹੋਰ ਔਰਤਾਂ ਨੇ ਵੀ ਰੱਖੜੀ ਬੰਨ੍ਹੀ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement