ਜ਼ਮਾਨਤ 'ਤੇ ਬਾਹਰ ਆਏ ਬੁਲੰਦਸ਼ਹਿਰ ਹਿੰਸਾ ਦੇ 6 ਮੁਲਜ਼ਮ
Published : Aug 26, 2019, 12:14 pm IST
Updated : Aug 26, 2019, 12:14 pm IST
SHARE ARTICLE
6 accused in Bulandshahr violence out on bail
6 accused in Bulandshahr violence out on bail

ਫੁੱਲਾਂ ਦੇ ਹਾਰ ਪਾ ਤੇ ਜੈ ਸ੍ਰੀਰਾਮ ਦੇ ਨਾਅਰਿਆਂ ਨਾਲ ਸਵਾਗਤ

ਉੱਤਰ ਪ੍ਰਦੇਸ਼- ਉਤਰ ਪ੍ਰਦੇਸ਼ ਵਿਚ ਹਿੰਸਾ ਕਰਨ ਵਾਲਿਆਂ ਨੂੰ ਬੜ੍ਹਾਵਾ ਦੇਣ ਵਾਲੀ ਘਟਨਾ ਉਸ ਸਮੇਂ ਫਿਰ ਤੋਂ ਦੇਖਣ ਨੂੰ ਮਿਲੀ। ਜਦੋਂ ਬੁਲੰਦ ਸ਼ਹਿਰ ਹਿੰਸਾ ਦੇ ਮੁਲਜ਼ਮਾਂ ਦਾ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਉਣ 'ਤੇ ਫੁੱਲਾਂ ਦੇ ਹਾਰ ਪਾ ਕੇ ਇੰਝ ਸਵਾਗਤ ਕੀਤਾ ਗਿਆ ਜਿਵੇਂ ਉਹ ਮੁਲਜ਼ਮ ਨਹੀਂ ਕੋਈ 'ਹੀਰੋ' ਹੋਣ। ਇਸ ਮੌਕੇ ਜਿੱਥੇ ਇਕੱਠੇ ਲੋਕਾਂ ਵੱਲੋਂ ਜੈ ਸ੍ਰੀਰਾਮ ਅਤੇ ਵੰਦੇ ਮਾਤਰਮ ਦੇ ਨਾਅਰੇ ਲਗਾਏ ਗਏ।

ਉਥੇ ਹੀ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨਾਲ ਸੈਲਫੀਆਂ ਵੀ ਖਿਚਵਾਈਆਂ। ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਚ ਪਿਛਲੇ ਸਾਲ ਦਸੰਬਰ ਮਹੀਨੇ ਵਿਚ ਸਿਆਨਾ ਦੇ ਚਿੰਗਰਾਵਟੀ ਪਿੰਡ ਵਿਚ ਗਊ ਹੱਤਿਆ ਦੀ ਅਫ਼ਵਾਹ ਤੋਂ ਬਾਅਦ ਇਲਾਕੇ ਵਿਚ ਹਿੰਸਾ ਭੜਕ ਗਈ ਸੀ। ਜਿਸ ਵਿਚ ਇੰਸਪੈਕਟਰ ਸੁਬੋਧ ਕੁਮਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਿੰਸਾ ਦਾ ਅਜਿਹਾ ਨੰਗਾ ਨਾਚ ਹੋਇਆ ਕਿ ਪੂਰਾ ਪਿੰਡ ਅਗਜ਼ਨੀ ਅਤੇ ਭੰਨਤੋੜ ਦੀ ਭੇਂਟ ਚੜ੍ਹ ਗਿਆ ਸੀ।

Out on bail, Bulandshahr violence accused welcomed with garlands, chants of ‘Jai Shri Ram’Out on bail, Bulandshahr violence accused welcomed with garlands, chants of ‘Jai Shri Ram’

ਭੜਕੇ ਲੋਕਾਂ ਨੇ ਸਰਕਾਰੀ ਵਾਹਨ ਅਤੇ ਪੁਲਿਸ ਚੌਂਕੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਹੋਰ ਤਾਂ ਹੋਰ ਲੋਕਾਂ ਨੇ ਪੁਲਿਸ 'ਤੇ ਹੀ ਗੋਲੀਆਂ ਚਲਾ ਦਿੱਤੀਆਂ ਸਨ। ਉਤਰ ਪ੍ਰਦੇਸ਼ ਪੁਲਿਸ ਨੇ ਉਸ ਸਮੇਂ ਇਸ ਮਾਮਲੇ ਵਿਚ 38 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਵਿਚੋਂ 6 ਮੁਲਜ਼ਮ ਜ਼ਮਾਨਤ 'ਤੇ ਰਿਹਾਅ ਹੋ ਕੇ ਬਾਹਰ ਨਿਕਲੇ ਹਨ। ਜਿਨ੍ਹਾਂ ਵਿਚ ਸ਼ਿਖ਼ਰ ਅਗਰਵਾਲ ਭਾਜਪਾ ਯੂਥ ਮੋਰਚਾ ਸਿਆਨਾ ਦੇ ਸਾਬਕਾ ਨਗਰ ਪ੍ਰਧਾਨ ਹਨ।

ਜਦਕਿ ਉਪੇਂਦਰ ਸਿੰਘ ਰਾਘਵ ਕੌਮਾਂਤਰੀ ਹਿੰਦੂ ਪ੍ਰੀਸ਼ਦ ਦੇ ਵਿਭਾਗ ਪ੍ਰਧਾਨ ਹਨ। ਇਸ ਤੋਂ ਇਲਾਵਾ ਬਾਕੀ ਤਿੰਨ ਦੀ ਪਛਾਣ ਜੀਤੂ ਫ਼ੌਜੀ, ਸੌਰਵ ਅਤੇ ਰੋਹਿਤ ਰਾਘਵ ਦੇ ਰੂਪ ਵਿਚ ਹੋਈ ਸੀ। ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਇਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਦੱਸ ਦਈਏ ਕਿ ਮੋਦੀ ਸਰਕਾਰ ਵਿਚ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਹਿੰਸਾ ਕਰਨ ਵਾਲੇ ਮੁਲਜ਼ਮਾਂ ਦਾ ਇਸ ਤਰ੍ਹਾਂ ਸਵਾਗਤ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਪਿਛਲੇ ਕੇਂਦਰੀ ਮੰਤਰੀ ਜੈਯੰਤ ਸਿਨ੍ਹਾ ਵੱਲੋਂ ਵੀ ਮਾਬ ਲਿੰਚਿੰਗ ਕਰਨ ਵਾਲਿਆਂ ਦਾ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement