
ਚੰਬਾ 'ਚ ਮਣੀਮਹੇਸ਼ ਯਾਤਰਾ ਰੋਕੀ
ਚੰਬਾ : ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਿਸ਼ ਦਾ ਕਹਿਰ ਜਾਰੀ ਹੈ। ਬਧਾਲ 'ਚ ਬੱਦਲ ਫ਼ਟਣ ਕਾਰਨ ਘਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਨੈਸ਼ਨਲ ਹਾਈਵੇਅ ਠੱਪ ਹੋ ਗਿਆ ਹੈ।ਇਸ ਤੋਂ ਇਲਾਵਾ ਚੰਬਾ 'ਚ ਮਣੀਮਹੇਸ਼ ਯਾਤਰਾ ਰੋਕ ਦਿਤੀ ਗਈ ਹੈ।
Manimahesh Yatra suspended after heavy rainfall
ਮਿਲੀ ਜਾਣਕਾਰੀ ਅਨੁਸਾਰ ਸ਼ਿਮਲਾ ਦੇ ਰਾਮਪੁਰ ਦੇ ਪਿੰਡ ਬਧਾਲ 'ਚ ਬੱਦਲ ਫ਼ਟਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਸੜਕ 'ਤੇ ਕਾਫੀ ਮਲਬਾ ਇੱਕਠਾ ਹੋ ਗਿਆ ਹੈ।ਜ਼ਿਕਰਯੋਗ ਹੈ ਕਿ ਇਸ ਹਾਦਸੇ 'ਚ ਇੱਕ ਛੋਟੀ ਗੱਡੀ ਵੀ ਗ਼ਾਇਬ ਹੈ, ਜਿਸ ਦਾ ਹੁਣ ਤੱਕ ਕੁਝ ਪਤਾ ਨਹੀਂ ਲੱਗਿਆ ਹੈ। ਇਸ ਤੋਂ ਇਲਾਵਾ ਮਣੀਮਹੇਸ਼ ਯਾਤਰਾ ਲਈ ਆਏ ਸੈਂਕੜੇ ਸ਼ਰਧਾਲੂ ਹੜਸਰ ਦੇ ਕੋਲ ਫਸੇ ਹੋਏ ਹਨ।
Manimahesh Yatra suspended after heavy rainfall
ਐਤਵਾਰ ਦੇਰ ਰਾਤ ਹੋਈ ਭਾਰੀ ਬਾਰਿਸ਼ ਨਾਲ ਭਰਮੌਰ-ਮਣੀਮਹੇਸ਼ ਮਾਰਗ 'ਤੇ ਪਰਨਾਲਾ ਨੇੜੇ ਪੁਲ ਰੁੜ੍ਹ ਗਿਆ ਜਿਸ ਕਾਰਨ ਰਸਤਾ ਬੰਦ ਹੋ ਗਿਆ ਹੈ। ਇਸ ਦੇ ਮੱਣੇਨਜ਼ਰ ਸ਼ਰਧਾਲੂਆਂ ਨੂੰ ਪੂਰੀ ਰਾਤ ਬਾਰਿਸ਼ 'ਚ ਬਿਤਾਉਣੀ ਪਈ। ਜਾਣਕਾਰੀ ਮਿਲਦਿਆਂ ਹੀ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ। ਫਿਲਹਾਲ ਮਣੀਮਹੇਸ਼ ਯਾਤਰਾ ਨੂੰ ਅਸਥਾਈ ਰੂਪ ਨਾਲ ਰੱਦ ਕਰ ਦਿਤਾ ਗਿਆ ਹੈ।
Manimahesh Yatra suspended after heavy rainfall
ਜ਼ਿਕਰਯੋਗ ਹੈ ਕਿ ਕਿ ਮੌਸਮ ਵਿਭਾਗ ਨੇ 26 ਤੋਂ 28 ਅਗੱਸਤ ਤੱਕ ਸੂਬੇ ਦੇ ਕਈ ਇਲਾਕਿਆਂ ਵਿਚ ਭਾਰੀ ਬਾਰਸ਼ ਦੀ ਸੰਭਾਵਨਾ ਜਤਾਈ ਹੈ। ਸੂਬੇ 'ਚ ਇਸ ਵਾਰ ਬਰਸਾਤ ਕਾਰਨ ਹੁਣ ਤੱਕ ਕਾਫੀ ਜਾਨੀ-ਮਾਲੀ ਨੁਕਸਾਨ ਹੋਇਆ ਹੈ।