ਅੰਮ੍ਰਿਤ ਮਾਨ ਦੇ ਘਰ 'ਤੇ ਛਾਏ ਦੁਖ ਦੇ ਬੱਦਲ਼
Published : Aug 8, 2019, 12:02 pm IST
Updated : Aug 8, 2019, 12:04 pm IST
SHARE ARTICLE
Amrit maan grandmother death
Amrit maan grandmother death

ਦੁਖ ਦੀ ਘੜੀ ਵਿਚ ਗੁਜ਼ਰ ਰਿਹਾ ਹੈ ਅੰਮ੍ਰਿਤ ਮਾਨ ਦਾ ਪਰਵਾਰ

ਜਲੰਧਰ: ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਅੰਮ੍ਰਿਤ ਮਾਨ ਦੇ ਘਰ ਸੋਗ ਦੀ ਲਹਿਰ ਛਾ ਗਈ ਹੈ। ਅਸਲ ਵਿਚ ਉਹਨਾਂ ਦੀ ਦਾਦੀ ਦਾ ਦੇਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਅੰਮ੍ਰਿਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਤਸਵੀਰ ਸ਼ੇਅਰ ਕਰ ਦੇ ਹੋਏ ਲਿਖਿਆ ਹੈ  ਮੇਰੀ ਪਿਆਰੀ ਦਾਦੀ ਮਾਂ ਸਾਨੂੰ ਛੱਡ ਕੇ ਚਲੀ ਗਈ... ਗੱਲਾਂ ਤਾਂ ਬਹੁਤ ਕਰਨੀਆਂ ਸੀ ਹਾਲੇ ਤੇਰੇ ਨਾਲ ਦਾਦੀ ਪਰ ਪ੍ਰਮਾਤਮਾ ਨੂੰ ਸ਼ਾਇਦ ਮਨਜ਼ੂਰ ਨਹੀਂ ਸੀ... ਸਾਡੇ ਦਿਲਾਂ ਵਿਚ ਹਮੇਸ਼ਾ ਤੇਰੀ ਯਾਦ ਤੇ ਪਿਆਰ ਰਹੇਗਾ... ਤੇਰੀਆਂ ਅਸੀਸਾਂ ਕਰ ਕੇ ਈ ਇੱਥੇ ਕਰ ਪਹੁੰਚਿਆ ਆ...ਆਰ.ਆਈ.ਪੀ. ਦਾਦੀ ਮਾਂ...”।

 

 

ਦਸ ਦਈਏ ਕਿ ਅੰਮ੍ਰਿਤ ਮਾਨ ਦੀ ਇਸ ਪੋਸਟ ਤੋਂ ਬਾਅਦ ਪੰਜਾਬੀ ਸਿਤਾਰੇ ਉਹਨਾਂ ਦੇ ਇਸ ਦੁੱਖ ਦੀ ਘੜੀ ਵਿਚ ਹੌਂਸਲਾ ਦੇ ਰਹੇ ਹਨ। ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਜੈਜ਼ੀ ਬੀ ਨੇ ਪੋਸਟ ਤੇ ਕੁਮੈਂਟ ਕੀਤਾ ਹੈ, ਜਿਸ ਵਿਚ ਉਹਨਾਂ ਲਿਖਿਆ ਕਿ ਵਾਹਿਗੁਰੂ ਜੀ ਉਹਨਾਂ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖਸ਼ਣ। ਉਹਨਾਂ ਦੇ ਚਹੇਤੇ ਵੀ ਅੰਮ੍ਰਿਤ ਮਾਨ ਨੂੰ ਹੌਂਸਲਾ ਦੇ ਰਹੇ ਹਨ। ਅੰਮ੍ਰਿਤ ਮਾਨ ਨੇ ਹੁਣ ਤਕ ਬਹੁਤ ਸਾਰੇ ਸੁਪਰਹਿਟ ਗੀਤ ਦਰਸ਼ਕਾਂ ਦੀ ਝੋਲੀ ਵਿਚ ਪਾ ਚੁੱਕੇ ਹਨ।

Amrit Maan's Grandmother Amrit Maan's Grandmother

ਗਾਇਕੀ ਦੇ ਨਾਲ ਨਾਲ ਉਹਨਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਵੀ ਤਰੱਕੀ ਕੀਤੀ ਹੈ। ਉਹਨਾਂ ਨੇ 'ਚੰਨਾ ਮੇਰਿਆ' ਨਾਲ ਅਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਰ ਇਸ ਤੋਂ ਬਾਅਦ ਉਹਨਾਂ ਨੇ 'ਦੋ ਦੂਣੀ ਪੰਜ' ਤੇ 'ਆਟੇ ਦੀ ਚੀੜੀ' ਫ਼ਿਲਮ ਵਿਚ ਕੰਮ ਕੀਤਾ। ਉਹਨਾਂ ਦੀ ਅਦਾਕਾਰੀ ਲੋਕਾਂ ਵੱਲੋਂ ਪਸੰਦ ਕੀਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement