ਅਫ਼ਗਾਨ MP ਦਾ ਦਾਅਵਾ, 'ਦਿੱਲੀ ਏਅਰਪੋਰਟ ਤੋਂ ਕੀਤਾ ਗਿਆ ਡਿਪੋਰਟ, ਹੋਇਆ ਅਪਰਾਧੀਆਂ ਵਰਗਾ ਸਲੂਕ'
Published : Aug 26, 2021, 4:33 pm IST
Updated : Aug 26, 2021, 4:33 pm IST
SHARE ARTICLE
Afghan woman MP says flew to Delhi last week, deported
Afghan woman MP says flew to Delhi last week, deported

ਅਫ਼ਗਾਨਿਸਤਾਨ ਦੀ ਇਕ ਮਹਿਲਾ ਸੰਸਦ ਮੈਂਬਰ ਨੇ ਭਾਰਤ ’ਤੇ ਉਹਨਾਂ ਨਾਲ ਅਪਰਾਧੀਆਂ ਵਰਗਾ ਸਲੂਕ ਕਰਨ ਦਾ ਆਰੋਪ ਲਗਾਇਆ ਹੈ।

ਨਵੀਂ ਦਿੱਲੀ: ਅਫ਼ਗਾਨਿਸਤਾਨ ਦੀ ਇਕ ਮਹਿਲਾ ਸੰਸਦ (Afghan woman MP) ਮੈਂਬਰ ਨੇ ਭਾਰਤ ’ਤੇ ਉਹਨਾਂ ਨਾਲ ਅਪਰਾਧੀਆਂ ਵਰਗਾ ਸਲੂਕ ਕਰਨ ਦਾ ਆਰੋਪ ਲਗਾਇਆ ਹੈ। ਮਹਿਲਾ ਨੇ ਕਿਹਾ ਕਿ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਪੰਜ ਦਿਨ ਬਾਅਦ 20 ਅਗਸਤ ਨੂੰ ਉਹਨਾਂ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਡਿਪੋਰਟ ਕਰ ਦਿੱਤਾ ਗਿਆ। ਫਰਿਆਬ ਪ੍ਰਾਂਤ ਦੀ ਨੁਮਾਇੰਦਗੀ ਕਰਨ ਵਾਲੀ ਮੈਂਬਰ ਰੰਗੀਨਾ ਕਾਰਗਰ (Rangina Kargar) ਨੇ ਕਿਹਾ ਕਿ ਉਹ 20 ਅਗਸਤ ਨੂੰ ਇਸਤਾਂਬੁਲ ਤੋਂ ਫਲਾਈ ਦੁਬਈ ਉਡਾਣ ਰਾਹੀਂ ਦਿੱਲੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (Indira Gandhi International Airport ) 'ਤੇ ਪਹੁੰਚੀ ਸੀ। ਉਸ ਕੋਲ ਇਕ ਡਿਪਲੋਮੈਟਿਕ/ਅਧਿਕਾਰਤ ਪਾਸਪੋਰਟ ਸੀ ਜੋ ਭਾਰਤ ਦੇ ਨਾਲ ਆਪਸੀ ਪ੍ਰਬੰਧਾਂ ਦੇ ਅਧੀਨ ਵੀਜ਼ਾ-ਮੁਕਤ ਯਾਤਰਾ ਦੀ ਸਹੂਲਤ ਦਿੰਦਾ ਹੈ।

Afghan woman MP says flew to Delhi last week, deportedAfghan woman MP says flew to Delhi last week, deported

ਹੋਰ ਪੜ੍ਹੋ: ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਯੋਗੀ 'ਤੇ ਭੜਕੀ ਪ੍ਰਿਯੰਕਾ, ਕਿਹਾ ਕਿਸਾਨਾਂ ਨਾਲ ਇਹ ਬੇਇਨਸਾਫੀ ਕਿਉਂ?

ਇਕ ਦਿਨ ਪਹਿਲਾਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਦਾ ਧਿਆਨ ਅਫਗਾਨਿਸਤਾਨ (Afghanistan Crisis) ਅਤੇ ਇਸ ਦੇ ਲੋਕਾਂ ਦੇ ਨਾਲ ਉਸ ਦੇ ਇਤਿਹਾਸਕ ਸਬੰਧਾਂ ਨੂੰ ਕਾਇਮ ਰੱਖਣ ਉੱਤੇ ਰਹੇਗਾ। 2010 ਤੋਂ ਅਫ਼ਗਾਨ ਸੰਸਦ ਮੈਂਬਰ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਵੀ ਇਸ ਪਾਸਪੋਸਟ ’ਤੇ ਕਈ ਵਾਰ ਭਾਰਤ ਦੀ ਯਾਤਰਾ ਕੀਤੀ ਹੈ। ਉਹਨਾਂ ਕਿਹਾ ਕਿ ਪਹਿਲਾਂ ਕਦੀ ਕੋਈ ਸਮੱਸਿਆ ਨਹੀਂ ਹੋਈ ਪਰ ਇਸ ਵਾਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਹਨਾਂ ਨੂੰ ਰੋਕ ਲਿਆ ਅਤੇ ਇੰਤਜ਼ਾਰ ਕਰਨ ਲਈ ਕਿਹਾ।

Afghan woman MP says flew to Delhi last week, deportedAfghan woman MP says flew to Delhi last week, deported

ਹੋਰ ਪੜ੍ਹੋ: ਹਰੀਸ਼ ਰਾਵਤ ਦਾ ਸਿੱਧੂ ਨੂੰ ਅਲਟੀਮੇਟਮ, 'ਸਲਾਹਕਾਰਾਂ ਨੂੰ ਬਰਖ਼ਾਸਤ ਕਰੋ, ਨਹੀਂ ਤਾਂ ਮੈਂ ਕਰ ਦੇਵਾਂਗਾ'

ਰੰਗੀਨਾ ਕਾਰਗਰ ਨੇ ਕਿਹਾ ਕਿ ਅਧਿਕਾਰੀਆਂ ਨੇ ਉਹਨਾਂ ਨੂੰ ਕਿਹਾ ਕਿ ਇਸ ਨੂੰ ਲੈ ਕੇ ਅਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਨੀ ਹੋਵੇਗੀ। 2 ਘੰਟੇ ਦੇ ਇੰਤਜ਼ਾਰ ਤੋਂ ਬਾਅਦ ਉਹਨਾਂ ਨੂੰ ਦੁਬਈ ਦੇ ਰਾਸਤੇ ਇਸਤਾਂਬੁਲ ਵਾਪਸ ਭੇਜ ਦਿੱਤਾ ਗਿਆ। ਮਹਿਲਾ ਨੇ ਦੱਸਿਆ, ‘ਉਹਨਾਂ ਨੇ ਮੈਨੂੰ ਡਿਪੋਰਟ ਕਰ ਦਿੱਤਾ, ਮੇਰੇ ਨਾਲ ਇਕ ਅਪਰਾਧੀ ਵਰਗਾ ਸਲੂਕ ਕੀਤਾ ਗਿਆ। ਮੈਨੂੰ ਦੁਬਈ ਵਿਚ ਮੇਰਾ ਪਾਸਪੋਰਟ ਨਹੀਂ ਦਿੱਤਾ ਗਿਆ। ਇਹ ਮੈਨੂੰ ਇਸਤਾਂਬੁਲ ਵਿਚ ਵਾਪਸ ਦਿੱਤਾ ਗਿਆ’।

 12 countries will provide asylum to those deported from Afghanistan Afghanistan Crisis 

ਹੋਰ ਪੜ੍ਹੋ: 4 ਸਾਲ ਪੁਰਾਣੇ ਡਰੱਗ ਮਾਮਲੇ 'ਚ ED ਦੀ ਕਾਰਵਾਈ, ਰਕੁਲਪ੍ਰੀਤ ਤੇ ਚਾਰਮੀ ਕੌਰ ਸਣੇ 12 ਨੂੰ ਸੰਮਨ

ਕਾਰਗਰ ਨੇ ਕਿਹਾ, ‘ਉਹਨਾਂ ਨੇ ਮੇਰੇ ਨਾਲ ਜੋ ਕੀਤਾ ਉਹ ਚੰਗਾ ਨਹੀਂ ਸੀ। ਕਾਬੁਲ ਵਿਚ ਸਥਿਤੀ ਬਦਲ ਗਈ ਹੈ ਅਤੇ ਮੈਨੂੰ ਉਮੀਦ ਹੈ ਕਿ ਭਾਰਤ ਸਰਕਾਰ ਔਰਤਾਂ ਦੀ ਮਦਦ ਕਰੇਗੀ’। ਉਹਨਾਂ ਦੱਸਿਆ ਕਿ ਡਿਪੋਰਟ ਕਰਨ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਗਿਆ ਪਰ ਇਹ ਸ਼ਾਇਦ ਕਾਬੁਲ ਵਿਚ ਬਦਲੀ ਹੋਈ ਸਿਆਸੀ ਸਥਿਤੀ ਅਤੇ ਸੁਰੱਖਿਆ ਨਾਲ ਸਬੰਧਤ ਸੀ।

Afghan woman MP says flew to Delhi last week, deportedAfghan woman MP says flew to Delhi last week, deported

ਹੋਰ ਪੜ੍ਹੋ: ਨਵਜੋਤ ਸਿੱਧੂ ਦਾ ਮਜੀਠੀਆ ’ਤੇ ਹਮਲਾ, ਨਸ਼ਾ ਤਸਕਰੀ ਸਬੰਧੀ ਕੋਰਟ ਦੀ ਸੁਣਵਾਈ ਨੂੰ ਲੈ ਕੇ ਜਤਾਈ ਉਮੀਦ

ਮਹਿਲਾ ਸੰਸਦ ਮੈਂਬਰ ਨੇ ਕਿਹਾ, ‘ਮੈਂ ਗਾਂਧੀ ਜੀ ਦੇ ਭਾਰਤ ਵਿਚ ਇਸ ਦੀ ਕਦੀ ਉਮੀਦ ਨਹੀਂ ਕੀਤੀ ਸੀ। ਅਸੀਂ ਹਮੇਸ਼ਾਂ ਭਾਰਤ ਦੇ ਦੋਸਤ ਹਾਂ, ਭਾਰਤ ਦੇ ਨਾਲ ਸਾਡੇ ਰਣਨੀਤਕ ਅਤੇ ਇਤਿਹਾਸਕ ਸੰਬੰਧ ਹਨ। ਪਰ ਇਸ ਸਥਿਤੀ ਵਿਚ ਉਹਨਾਂ ਨੇ ਇਕ ਮਹਿਲਾ ਅਤੇ ਸੰਸਦ ਮੈਂਬਰ ਨਾਲ ਅਜਿਹਾ ਵਰਤਾਅ ਕੀਤਾ ਹੈ’।ਕਾਰਗਰ ਨੇ ਦੱਸਿਆ ਕਿ ਉਹਨਾਂ ਨੂੰ ਹਵਾਈ ਅੱਡੇ ਉੱਤੇ ਕਿਹਾ ਗਿਆ, ‘ਮਾਫ ਕਰਨਾ, ਅਸੀਂ ਤੁਹਾਡੇ ਲਈ ਕੁਝ ਨਹੀਂ ਕਰ ਸਕਦੇ’।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement