ਹਰੀਸ਼ ਰਾਵਤ ਦਾ ਸਿੱਧੂ ਨੂੰ ਅਲਟੀਮੇਟਮ, 'ਸਲਾਹਕਾਰਾਂ ਨੂੰ ਬਰਖ਼ਾਸਤ ਕਰੋ, ਨਹੀਂ ਤਾਂ ਮੈਂ ਕਰ ਦੇਵਾਂਗਾ'
Published : Aug 26, 2021, 2:30 pm IST
Updated : Aug 26, 2021, 2:30 pm IST
SHARE ARTICLE
I will remove Navjot Sidhu’s advisors if he doesn’t-Harish Rawat
I will remove Navjot Sidhu’s advisors if he doesn’t-Harish Rawat

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਨਿਯੁਕਤ ਕੀਤੇ ਗਏ ਸਲਾਹਕਾਰਾਂ ਸਬੰਧੀ ਪੰਜਾਬ ਮਾਮਲਿਆਂ ਇੰਚਾਰਜ ਹਰੀਸ਼ ਰਾਵਤ ਨੇ ਅਹਿਮ ਬਿਆਨ ਦਿੱਤਾ ਹੈ।

ਨਵੀਂ ਦਿੱਲੀ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਵੱਲੋਂ ਨਿਯੁਕਤ ਕੀਤੇ ਗਏ ਸਲਾਹਕਾਰਾਂ ਸਬੰਧੀ ਪੰਜਾਬ ਮਾਮਲਿਆਂ ਇੰਚਾਰਜ ਹਰੀਸ਼ ਰਾਵਤ (Harish Rawat) ਨੇ ਅਹਿਮ ਬਿਆਨ ਦਿੱਤਾ ਹੈ। ਦਰਅਸਲ ਇਕ ਇੰਟਰਵਿਊ ਦੌਰਾਨ ਹਰੀਸ਼ ਰਾਵਤ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਨੂੰ ਅਪਣੇ ਸਲਾਹਕਾਰਾਂ ਨੂੰ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਖੁਦ ਉਹਨਾਂ ਨੂੰ ਬਰਖ਼ਾਸਤ ਕਰ ਦੇਣਗੇ।

Harish Rawat Harish Rawat

ਹੋਰ ਪੜ੍ਹੋ: 4 ਸਾਲ ਪੁਰਾਣੇ ਡਰੱਗ ਮਾਮਲੇ 'ਚ ED ਦੀ ਕਾਰਵਾਈ, ਰਕੁਲਪ੍ਰੀਤ ਤੇ ਚਾਰਮੀ ਕੌਰ ਸਣੇ 12 ਨੂੰ ਸੰਮਨ

ਹਰੀਸ਼ ਰਾਵਤ ਨੇ ਕਿਹਾ ਕਿ ਸਿੱਧੂ ਦੇ ਸਲਾਹਕਾਰਾਂ ਦੇ ਬਿਆਨ ਕਾਂਗਰਸ ਪਾਰਟੀ ਦੇ ਬਿਆਨ ਨਹੀਂ ਹਨ। ਉਹਨਾਂ ਨੇ ਇਹਨਾਂ ਬਿਆਨਾਂ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਰਾਵਤ ਨੇ ਕਿਹਾ ਕਿ ਇਹਨਾਂ ਬਿਆਨਾਂ ਨੂੰ ਲੈ ਪੂਰੀ ਪਾਰਟੀ ਅਤੇ ਸੂਬੇ ਨੂੰ ਇਤਰਾਜ਼ ਹੈ। ਜੰਮੂ-ਕਸ਼ਮੀਰ ਭਾਰਤ ਦਾ ਅਹਿਮ ਹਿੱਸਾ ਹੈ।

Navjot Sidhu Navjot Sidhu

ਹੋਰ ਪੜ੍ਹੋ: ਨਵਜੋਤ ਸਿੱਧੂ ਦਾ ਮਜੀਠੀਆ ’ਤੇ ਹਮਲਾ, ਨਸ਼ਾ ਤਸਕਰੀ ਸਬੰਧੀ ਕੋਰਟ ਦੀ ਸੁਣਵਾਈ ਨੂੰ ਲੈ ਕੇ ਜਤਾਈ ਉਮੀਦ

ਸਲਾਹਕਾਰਾਂ ਦੇ ਮਸਲੇ ਨਾਲ ਨਜਿੱਠਣ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਹਰੀਸ਼ ਰਾਵਤ ਨੇ ਕਿਹਾ ਕਿ, ‘ਇਹਨਾਂ ਸਲਾਹਕਾਰਾਂ ਨੂੰ ਪਾਰਟੀ ਵੱਲੋਂ ਨਿਯੁਕਤ ਨਹੀਂ ਕੀਤਾ ਗਿਆ ਸੀ। ਅਸੀਂ ਸਿੱਧੂ ਨੂੰ ਉਹਨਾਂ ਨੂੰ ਬਰਖ਼ਾਸਤ ਕਰਨ ਲਈ ਕਿਹਾ ਹੈ, ਜੇਕਰ ਸਿੱਧੂ ਅਜਿਹਾ ਨਹੀਂ ਕਰਦੇ ਤਾਂ ਮੈਂ ਕਰ ਦੇਵਾਂਗਾ। ਅਸੀਂ ਅਜਿਹੇ ਲੋਕ ਨਹੀਂ ਚਾਹੁੰਦੇ ਜੋ ਪਾਰਟੀ ਨੂੰ ਸ਼ਰਮਿੰਦਾ ਕਰਨ’।

Malwinder Singh MaliMalwinder Singh Mali

ਹੋਰ ਪੜ੍ਹੋ: ਅਕਤੂਬਰ ਤੋਂ 12 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਨੂੰ ਲੱਗੇਗੀ Zycov-D ਵੈਕਸੀਨ

ਦੱਸ ਦਈਏ ਕਿ ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਸੰਵਿਧਾਨ ਦੀ ਧਾਰਾ 370 ਖ਼ਤਮ ਕਰਨ ਦੇ ਮੁੱਦੇ 'ਤੇ ਗੱਲ ਕੀਤੀ ਸੀ ਜਿਸ ਦੇ ਤਹਿਤ ਸਾਬਕਾ ਰਾਜ ਜੰਮੂ -ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਮਿਲਿਆ ਸੀ। ਉਹਨਾਂ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਜੇ ਕਸ਼ਮੀਰ ਭਾਰਤ ਦਾ ਹਿੱਸਾ ਸੀ ਤਾਂ ਧਾਰਾ 370 ਅਤੇ 35 ਏ ਹਟਾਉਣ ਦੀ ਕੀ ਲੋੜ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਕਿਹਾ ਸੀ ਕਿ ਉਹ ਆਪਣੇ ਸਲਾਹਕਾਰਾਂ ਨੂੰ ਅਜਿਹੀਆਂ ਟਿੱਪਣੀਆਂ ਕਰਨ 'ਤੇ ਕਾਬੂ ਹੇਠ ਰੱਖਣ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement