
ਉੱਤਰ ਪ੍ਰਦੇਸ਼ ਵਿਚ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ।
ਨਵੀਂ ਦਿੱਲੀ: ਉੱਤਰ ਪ੍ਰਦੇਸ਼ (Uttar Pradesh Farmers) ਵਿਚ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ (Priyanka Gandhi slams Yogi over farmers' issues) ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਹਨਾਂ ਕਿਹਾ ਕਿ ਯੂਪੀ ਵਿਚ ਕਿਸਾਨਾਂ ਲਈ ਬਿਜਲੀ ਦੀਆਂ ਕੀਮਤਾਂ ਕਈ ਵਾਰ ਵਧ ਚੁੱਕੀਆਂ ਹਨ। ਡੀਜ਼ਲ ਦੀਆਂ ਕੀਮਤਾਂ ਤਾਂ 100 ਤੋਂ ਜ਼ਿਆਦਾ ਵਾਰ ਵਧ ਚੁੱਕੀਆਂ ਹਨ ਪਰ ਕਿਸਾਨਾਂ ਦੇ ਗੰਨੇ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਹੋਇਆ।
Priyanka Gandhi vadra
ਹੋਰ ਪੜ੍ਹੋ: ਹਰੀਸ਼ ਰਾਵਤ ਦਾ ਸਿੱਧੂ ਨੂੰ ਅਲਟੀਮੇਟਮ, 'ਸਲਾਹਕਾਰਾਂ ਨੂੰ ਬਰਖ਼ਾਸਤ ਕਰੋ, ਨਹੀਂ ਤਾਂ ਮੈਂ ਕਰ ਦੇਵਾਂਗਾ'
ਪ੍ਰਿਯੰਕਾ ਗਾਂਧੀ (Priyanka Gandhi vadra Tweet) ਨੇ ਸਰਕਾਰ ਨੂੰ ਸਵਾਲ ਕੀਤਾ, ‘ਆਖਿਰ ਕਿਸਾਨਾਂ ਦੇ ਨਾਲ ਇਹ ਬੇਇਨਸਾਫੀ ਕਿਉਂ?’ ਦੱਸ ਦਈਏ ਕਿ ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਨਰੇਸ਼ ਟਿਕੈਤ ਨੇ ਵੀ ਮਿੱਲਾਂ ਵੱਲੋਂ ਗੰਨਾ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਘੱਟੋ ਘੱਟ ਮੁੱਲ ਵਿਚ ਵਾਧੇ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦੇ ਮੱਦੇਨਜ਼ਰ ‘ਨਾਕਾਫ਼ੀ’ ਦੱਸਿਆ ਹੈ।
Tweet
ਹੋਰ ਪੜ੍ਹੋ: 4 ਸਾਲ ਪੁਰਾਣੇ ਡਰੱਗ ਮਾਮਲੇ 'ਚ ED ਦੀ ਕਾਰਵਾਈ, ਰਕੁਲਪ੍ਰੀਤ ਤੇ ਚਾਰਮੀ ਕੌਰ ਸਣੇ 12 ਨੂੰ ਸੰਮਨ
ਕੇਂਦਰ ਦੇ ਫੈਸਲੇ ਤੋਂ ਬਾਅਦ ਹੁਣ ਮਿੱਲਾਂ ਨੂੰ ਗੰਨਾ ਕਿਸਾਨਾਂ (Sugarcane farmers) ਨੂੰ ਪ੍ਰਤੀ ਕੁਇੰਟਲ ਪੰਜ ਰੁਪਏ ਜ਼ਿਆਦਾ ਦੇਣੇ ਹੋਣਗੇ। ਉਹਨਾਂ ਨੇ ਮੰਗ ਕੀਤੀ ਕਿ ਗੰਨੇ ਦਾ ਉਚਿਤ ਅਤੇ ਲਾਭਕਾਰੀ ਮੁੱਲ ਪੈਟਰੋਲ, ਡੀਜ਼ਲ ਅਤੇ ਉਹਨਾਂ ਹੋਰ ਕੀਮਤਾਂ ਵਿਚ ਵਾਧੇ ਦੇ ਅਨੁਸਾਰ ਹੋਣਾ ਚਾਹੀਦਾ ਹੈ ਜੋ ਕਿਸਾਨ ਫਸਲ ਉਗਾਉਣ ਵਿਚ ਵਰਤਦੇ ਹਨ।