ਨੀਰਜ ਚੋਪੜਾ ਦੀ ਅਪੀਲ- 'ਆਪਣੇ ਗੰਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਮੇਰੇ ਕਮੈਂਟ ਨੂੰ ਜ਼ਰੀਆ ਨਾ ਬਣਾਓ'
Published : Aug 26, 2021, 5:06 pm IST
Updated : Aug 26, 2021, 5:06 pm IST
SHARE ARTICLE
Neeraj Chopra
Neeraj Chopra

ਪਾਕਿਸਤਾਨੀ ਖਿਡਾਰੀ ਦੇ ਨਾਂ ਦੇ ਕਾਰਨ ਹੀ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਏਜੰਡਾ ਚਲਾਉਣਾ ਸ਼ੁਰੂ ਕਰ ਦਿੱਤਾ।

ਨਵੀਂ ਦਿੱਲੀ: ਟੋਕੀਉ ਉਲੰਪਿਕ 'ਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ (Neeraj Chopra) ਨੇ ਇਕ ਵੀਡੀਓ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਪਾਕਿ ਖਿਡਾਰੀ ਤੋਂ ਜੈਵਲਿਨ ਲੈਣ ਸਬੰਧੀ ਵਿਵਾਦ 'ਤੇ ਆਪਣੀ ਗੱਲ ਰੱਖੀ ਹੈ। ਉਨ੍ਹਾਂ ਨੇ ਟਵੀਟ ਵਿਚ ਲਿਖਿਆ ਕਿ, “ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਗੰਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਮੇਰੇ ਕਮੈਂਟ ਨੂੰ ਜ਼ਰੀਆ ਨਾ ਬਣਾਉ। ਖੇਡਾਂ ਸਾਨੂੰ ਸਾਰਿਆਂ ਨੂੰ ਇਕਜੁੱਟ ਰਹਿਣਾ ਸਿਖਾਉਂਦੀਆਂ ਹਨ ਅਤੇ ਕਮੈਂਟ ਕਰਨ ਤੋਂ ਪਹਿਲਾਂ ਖੇਡ ਦੇ ਨਿਯਮਾਂ ਨੂੰ ਜਾਣਨਾ ਜ਼ਰੂਰੀ ਹੈ।”

ਹੋਰ ਪੜ੍ਹੋ: ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਯੋਗੀ 'ਤੇ ਭੜਕੀ ਪ੍ਰਿਯੰਕਾ, ਕਿਹਾ ਕਿਸਾਨਾਂ ਨਾਲ ਇਹ ਬੇਇਨਸਾਫੀ ਕਿਉਂ?

PHOTOPHOTO

ਨੀਰਜ ਚੋਪੜਾ ਨੇ ਜਾਰੀ ਕੀਤੀ ਆਪਣੀ ਵੀਡੀਓ ਵਿਚ ਕਿਹਾ ਕਿ, “ਮੈਂ ਸਭ ਦਾ ਧੰਨਵਾਦ ਕਰਦਾ ਹਾਂ, ਤੁਸੀਂ ਸਭ ਨੇ ਇੰਨਾ ਪਿਆਰ ਦਿੱਤਾ। ਇਕ ਇੰਟਰਵਿਊ ਵਿਚ ਮੈਂ ਕਿਹਾ ਕਿ ਪਹਿਲਾ ਥ੍ਰੋ ਕਰਨ ਤੋਂ ਪਹਿਲਾਂ, ਮੈਂ ਪਾਕਿਸਤਾਨੀ ਖਿਡਾਰੀ ਅਰਸ਼ਦ ਨਦੀਮ ਤੋਂ ਜੈਵਲਿਨ ਲਿਆ ਸੀ। ਕੁਝ ਲੋਕਾਂ ਨੇ ਇਸ ਨੂੰ ਇਕ ਵੱਡਾ ਮੁੱਦਾ ਬਣਾਇਆ ਹੈ, ਜੋ ਕਿ ਇਕ ਬਹੁਤ ਹੀ ਸਧਾਰਨ ਚੀਜ਼ ਹੈ। ਜਿਸਦੇ ਕੋਲ ਵੀ ਇਕ ਨਿੱਜੀ ਜੈਵਲਿਨ ਹੁੰਦਾ ਹੈ, ਉਸ ਨੂੰ ਹਰ ਕੋਈ ਵਰਤ ਸਕਦਾ ਹੈ, ਇਹ ਨਿਯਮ ਹੈ। ਇਸ ਵਿਚ ਕੁਝ ਵੀ ਗਲਤ ਨਹੀਂ ਹੈ। ਇਹ ਕੋਈ ਵੱਡੀ ਗੱਲ ਨਹੀਂ ਹੈ। ਅਜਿਹੀਆਂ ਗੱਲਾਂ ਨਾ ਕਹੋ ਜੋ ਸਾਨੂੰ ਦੁਖੀ ਕਰਦੀਆਂ ਹਨ।”

ਹੋਰ ਪੜ੍ਹੋ: ਹਰੀਸ਼ ਰਾਵਤ ਦਾ ਸਿੱਧੂ ਨੂੰ ਅਲਟੀਮੇਟਮ, 'ਸਲਾਹਕਾਰਾਂ ਨੂੰ ਬਰਖ਼ਾਸਤ ਕਰੋ, ਨਹੀਂ ਤਾਂ ਮੈਂ ਕਰ ਦੇਵਾਂਗਾ'

TweetTweet

ਤੁਹਾਨੂੰ ਦੱਸ ਦੇਈਏ ਕਿ ਨੀਰਜ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਫਾਈਨਲ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਆਪਣੀ ਜੈਵਲਿਨ ਦੀ ਭਾਲ ਕਰ ਰਿਹਾ ਸੀ, ਜੋ ਮੈਨੂੰ ਇਹ ਨਹੀਂ ਮਿਲ ਰਿਹਾ ਸੀ। ਅਚਾਨਕ ਮੈਂ ਦੇਖਿਆ ਨਦੀਮ ਮੇਰਾ ਜੈਵਲਿਨ ਲੈ ਕੇ ਘੁੰਮ ਰਿਹਾ ਸੀ ਤਾਂ ਮੈਂ ਉਸਨੂੰ ਕਿਹਾ ਕਿ ਮੇਰਾ ਜੈਵਲਿਨ ਦੇ ਦਵੋ, ਮੈਂ ਇਸ ਨੂੰ ਥ੍ਰੋ ਕਰਨਾ ਹੈ।” ਇਸ ਤਰ੍ਹਾਂ ਪਾਕਿਸਤਾਨੀ ਖਿਡਾਰੀ ਦੇ ਨਾਂ ਦੇ ਕਾਰਨ ਹੀ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਏਜੰਡਾ ਚਲਾਉਣਾ ਸ਼ੁਰੂ ਕਰ ਦਿੱਤਾ।

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement