
ਅਪਣੇ ਵੀਡੀਉ ਬਣਾ ਸੋਸ਼ਲ ਮੀਡੀਆ 'ਤੇ ਸਾਂਝੇ ਕਰ ਬਣੋ ਮੁਹਿੰਮ ਦਾ ਹਿੱਸਾ
ਨਵੀਂ ਦਿੱਲੀ, 26 ਸਤੰਬਰ : ਕਾਂਗਰਸ ਨੇ ਖੇਤੀਬਾੜੀ ਸਬੰਧੀ ਬਿਲਾਂ ਵਿਰੁਧ ਅੱਜ ਸੋਸ਼ਲ ਮੀਡੀਆ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ 'ਤੇ ਹੋ ਰਹੇ ਅੱਤਿਆਚਾਰ ਵਿਰੁਧ ਸਾਰਿਆਂ ਨੂੰ ਮਿਲ ਕੇ ਆਵਾਜ਼ ਚੁੱਕਣੀ ਚਾਹੀਦੀ ਹੈ।
ਉਨ੍ਹਾਂ ਲੋਕਾਂ ਨੂੰ ਇਸ ਮੁਹਿਮ ਨਾਲ ਜੁੜਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਖੇਤੀਬਾੜੀ ਸਬੰਧੀ ਬਿਲਾਂ ਵਿਰੋਧੀ 'ਚ 'ਸਪੀਕ ਅਪ ਫ਼ਾਰ ਫ਼ਾਰਮਜ਼' ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੇ ਅਧੀਨ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਕਈ ਹੋਰ ਸੀਨੀਅਰ ਨੇਤਾਵਾਂ ਨੇ ਵੀਡੀਊ ਜਾਰੀ ਕਰ ਕੇ ਇਨ੍ਹਾਂ ਬਿਲਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਰਾਹੁਲ ਨੇ ਟਵੀਟ ਕੀਤਾ,''ਮੋਦੀ ਸਰਕਾਰ ਵਲੋਂ ਕਿਸਾਨਾਂ 'ਤੇ ਕੀਤੇ ਜਾ ਰਹੇ ਅੱਤਿਆਚਾਰ ਅਤੇ ਸੋਸ਼ਣ ਵਿਰੁਧ, ਆਉ ਨਾਲ ਮਿਲ ਕੇ ਆਵਾਜ਼ ਚੁਕੀਏ। ਅਪਣੇ ਵੀਡੀਊ ਦੇ ਮਾਧਿਅਮ ਨਾਲ ਇਸ ਮੁਹਿੰਮ ਨਾਲ ਜੁੜੀਏ।''
ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਕਿਹਾ ਕਿ ਖੇਤੀਬਾੜੀ ਉਪਜ ਮਾਰਕੀਟਿੰਗ ਕਾਨੂੰਨ ਅੱਜ ਕਿਸਾਨਾਂ ਦੇ ਵੱਡੇ ਤਬਕੇ ਲਈ ਇਕ ਸੁਰੱਖਿਆ ਹੈ। ਐਮ.ਐਸ.ਪੀ. ਮੁੱਲ ਤੈਅ ਦਾ ਇਕ ਇਕ ਸੰਕੇਤ ਹੈ, ਜਿਸ ਦੇ ਆਧਾਰ 'ਤੇ ਬਜ਼ਾਰ ਕੀਮਤਾਂ ਤੈਅ ਕਰਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਇਹ ਬਿਲ ਐਮ.ਐਸ.ਪੀ. ਦੇ ਇਸ ਮਹੱਤਵ ਨੂੰ ਖ਼ਤਮ ਕਰ ਦੇਣਗੇ ਅਤੇ ਏ.ਪੀ.ਐਮ.ਸੀ. ਕਾਨੂੰਨ ਵੀ ਬੇਅਸਰ ਹੋ ਜਾਵੇਗਾ। (ਏਜੰਸੀ)