Elvish Yadav Threat News: ਐਲਵਿਸ਼ ਯਾਦਵ ਤੋਂ ਫਿਰੌਤੀ ਮੰਗਣ ਵਾਲਾ ਗੁਜਰਾਤ ਤੋਂ ਗ੍ਰਿਫ਼ਤਾਰ, ਕਿਹਾ- ਕਰੋੜਪਤੀ ਬਣਨ ਲਈ ਮੰਗੇ ਸੀ ਪੈਸੇ
Published : Oct 26, 2023, 2:35 pm IST
Updated : Oct 26, 2023, 3:06 pm IST
SHARE ARTICLE
Elvish Yadav Threat News: Man held for bid to extort Rs 1 crore from YouTuber
Elvish Yadav Threat News: Man held for bid to extort Rs 1 crore from YouTuber

ਗ੍ਰਿਫਤਾਰ ਮੁਲਜ਼ਮ 24 ਸਾਲਾ ਸਾਕਿਰ ਮਕਰਾਨੀ ਗੁਜਰਾਤ ਦਾ ਰਹਿਣ ਵਾਲਾ ਹੈ।

 

Elvish Yadav Threat Latest News in Punjabi: ਹਰਿਆਣਾ ਦੇ ਗੁਰੂਗ੍ਰਾਮ ਵਿਚ ਰਹਿਣ ਵਾਲੇ ਬਿੱਗ ਬੌਸ OTT-2 ਦੇ ਜੇਤੂ ਐਲਵਿਸ਼ ਯਾਦਵ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਜਿਸ ਤੋਂ ਬਾਅਦ ਐਲਵਿਸ਼ ਨੇ ਗੁਰੂਗ੍ਰਾਮ ਪੁਲਿਸ ਕੋਲ ਐਫ.ਆਈ.ਆਰ. ਦਰਜ ਕਰਵਾਈ। ਜਾਂਚ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮ 24 ਸਾਲਾ ਸਾਕਿਰ ਮਕਰਾਨੀ ਗੁਜਰਾਤ ਦਾ ਰਹਿਣ ਵਾਲਾ ਹੈ। ਉਸ ਨੇ ਦਸਿਆ ਕਿ ਉਹ ਐਲਵਿਸ਼ ਯਾਦਵ ਦੀ ਜੀਵਨ ਸ਼ੈਲੀ ਨੂੰ ਦੇਖ ਕੇ ਬਹੁਤ ਪ੍ਰਭਾਵਤ ਹੋਇਆ ਹੈ। ਜਿਸ ਤੋਂ ਬਾਅਦ ਉਸ ਨੇ ਕਰੋੜਪਤੀ ਬਣਨ ਲਈ ਵਟਸਐਪ ਰਾਹੀਂ ਐਲਵਿਸ਼ ਤੋਂ ਫਿਰੌਤੀ ਮੰਗਣੀ ਸ਼ੁਰੂ ਕਰ ਦਿਤੀ।

ਇਹ ਵੀ ਪੜ੍ਹੋ: Meet Hayer Marriage Date: ਪੰਜਾਬ ਦੇ ਮੰਤਰੀ ਮੀਤ ਹੇਅਰ ਦੇ ਵਿਆਹ ਦੀ ਤਰੀਕ ਆਈ ਸਾਹਮਣੇ

ਗੁਰੂਗ੍ਰਾਮ ਦੇ ਏਸੀਪੀ ਕ੍ਰਾਈਮ ਵਰੁਣ ਦਹੀਆ ਨੇ ਦਸਿਆ ਕਿ ਐਲਵਿਸ਼ ਯਾਦਵ ਕੁੱਝ ਸਮਾਂ ਪਹਿਲਾਂ ਵਿਦੇਸ਼ ਦੌਰੇ 'ਤੇ ਸੀ। ਇਸ ਦੌਰਾਨ ਐਲਵਿਸ਼ ਅਤੇ ਉਸ ਦੇ ਮੈਨੇਜਰ ਦੇ ਫੋਨ 'ਤੇ ਵਟਸਐਪ ਮੈਸੇਜ ਆਏ। ਜਿਸ ਵਿਚ ਪਹਿਲਾਂ 40 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਜਿਸ ਤੋਂ ਬਾਅਦ ਇਹ ਮੰਗ ਵਧਾ ਕੇ ਇਕ ਕਰੋੜ ਕਰ ​​ਦਿਤੀ ਗਈ। ਐਲਵਿਸ਼ ਯਾਦਵ ਜਦੋਂ ਵਿਦੇਸ਼ ਤੋਂ ਪਰਤਿਆ ਤਾਂ ਉਹ ਗੁਰੂਗ੍ਰਾਮ ਦੇ ਸੈਕਟਰ 53 ਥਾਣੇ ਆਇਆ। ਜਿਥੇ ਉਸ ਨੇ ਅਪਣੀ ਸੁਰੱਖਿਆ ਸਬੰਧੀ ਸ਼ਿਕਾਇਤ ਦਰਜ ਕਰਵਾਈ।

ਇਸ ਤੋਂ ਬਾਅਦ ਪੁਲਿਸ ਨੇ ਉਸ ਨੰਬਰ ਦੀ ਜਾਂਚ ਸ਼ੁਰੂ ਕਰ ਦਿਤੀ ਜਿਸ ਨਾਲ ਐਲਵਿਸ਼ ਨੂੰ ਵਟਸਐਪ ਮੈਸੇਜ ਭੇਜਿਆ ਗਿਆ ਸੀ। ਫਿਰ ਪਤਾ ਲੱਗਿਆ ਕਿ ਉਹ ਗੁਜਰਾਤ ਤੋਂ ਚੱਲ ਰਿਹਾ ਹੈ। ਗੁਰੂਗ੍ਰਾਮ ਪੁਲਿਸ ਨੇ ਗੁਜਰਾਤ ਪੁਲਿਸ ਨਾਲ ਸੰਪਰਕ ਕੀਤਾ। ਗੁਜਰਾਤ ਪੁਲਿਸ ਤੋਂ ਪੂਰਾ ਸਹਿਯੋਗ ਮਿਲਿਆ ਅਤੇ ਦੋਸ਼ੀ ਸਾਕਿਰ ਮਕਰਾਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਉਥੇ ਆਰਟੀਓ ਏਜੰਟ ਵਜੋਂ ਕੰਮ ਕਰਦਾ ਹੈ। ਉਸ ਨੂੰ ਟਰਾਂਜ਼ਿਟ ਰਿਮਾਂਡ 'ਤੇ ਗੁਰੂਗ੍ਰਾਮ ਲਿਆਂਦਾ ਜਾ ਰਿਹਾ ਹੈ। ਇਥੇ ਉਸ ਕੋਲੋਂ ਪੁੱਛ-ਪੜਤਾਲ ਕੀਤੀ ਜਾਵੇਗੀ ਕਿ ਉਸ ਨੇ ਇਹ ਕਾਲ ਕਿਸੇ ਦੇ ਕਹਿਣ 'ਤੇ ਨਹੀਂ ਕੀਤੀ ਜਾਂ ਫਿਰ ਉਸ ਦੇ ਨਾਲ ਫਿਰੌਤੀ ਮੰਗਣ 'ਚ ਹੋਰ ਕੌਣ-ਕੌਣ ਸ਼ਾਮਲ ਹੈ।

ਇਹ ਵੀ ਪੜ੍ਹੋ: Chandigarh News : ਚੰਡੀਗੜ੍ਹ 'ਚ ਪਾਰਕਾਂ 'ਚੋਂ ਡਸਟਬਿਨ ਹੋਏ ਚੋਰੀ, ਨਿਗਮ ਨੇ ਲਗਾਏ ਸਨ 3300 ਡਸਟਬਿਨ

ਕੌਣ ਹੈ ਐਲਵਿਸ਼ ਯਾਦਵ?

ਐਲਵਿਸ਼ ਯਾਦਵ ਇਕ ਸੋਸ਼ਲ ਮੀਡੀਆ ਇੰਫਲੂਐਂਸਰ ਹੈ, ਜਿਸ ਦਾ ਜਨਮ ਗੁਰੂਗ੍ਰਾਮ, ਹਰਿਆਣਾ ਵਿਚ ਹੋਇਆ ਸੀ। ਉਸ ਦੇ ਯੂਟਿਊਬ ਚੈਨਲ ਐਲਵਿਸ਼ ਯਾਦਵ ਦੇ ਇਸ ਸਮੇਂ ਲਗਭਗ 14.5 ਮਿਲੀਅਨ ਸਬਸਕ੍ਰਾਈਬਰ ਹਨ। ਐਲਵਿਸ਼ ਯਾਦਵ ਵਾਈਲਡ ਕਾਰਡ ਐਂਟਰੀ ਲੈ ਕੇ ਬਿੱਗ ਬੌਸ ਓਟੀਟੀ-2 ਦਾ ਵਿਜੇਤਾ ਬਣ ਗਿਆ ਹੈ। ਬਿੱਗ ਬੌਸ OTT-2 ਜਿੱਤਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਕਾਫੀ ਵਧ ਗਈ ਹੈ।

ਇਹ ਵੀ ਪੜ੍ਹੋ: Saumya Vishwanathan Murder Case News: ਸੌਮਿਆ ਵਿਸ਼ਵਨਾਥਨ ਹਤਿਆ ਮਾਮਲੇ ਵਿਚ ਦੋਸ਼ੀਆਂ ਦੀ ਸਜ਼ਾ ’ਤੇ ਨਵੰਬਰ ’ਚ ਹੋਵੇਗੀ ਬਹਿਸ

ਐਲਵਿਸ਼ ਨੂੰ ਫਿਲਮਾਂ 'ਚ ਕੰਮ ਕਰਨ ਦੇ ਆਫਰ ਵੀ ਆ ਰਹੇ ਹਨ। ਹਾਲ ਹੀ ਵਿਚ ਉਸ ਦਾ ਮਿਊਜ਼ਿਕ ਵੀਡੀਓ ਵੀ ਆਇਆ ਹੈ। ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਸਨਮਾਨਤ ਕੀਤਾ ਸੀ ਉਸ ਨੇ ਦੁਬਈ ਵਿਚ ਇਕ ਆਲੀਸ਼ਾਨ ਘਰ ਅਤੇ ਕਾਰ ਵੀ ਖਰੀਦੀ ਹੈ। ਹਾਲਾਂਕਿ, ਉਸ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਉਸ ਨੂੰ ਬਿੱਗ ਬੌਸ ਵਿਚ ਜਿੱਤੇ ਗਏ 25 ਲੱਖ ਰੁਪਏ ਦੀ ਰਕਮ ਅਜੇ ਤਕ ਨਹੀਂ ਮਿਲੀ ਹੈ।

(For more latest news in Punjabi apart from Man held for bid to extort Rs 1 crore from YouTuber , Stay Tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement