NCP ਸ਼ਰਦ ਧੜੇ ਦੀ ਦੂਜੀ ਸੂਚੀ ਜਾਰੀ, 22 ਉਮੀਦਵਾਰਾਂ ਦਾ ਕੀਤਾ ਐਲਾਨ
Published : Oct 26, 2024, 6:46 pm IST
Updated : Oct 26, 2024, 6:46 pm IST
SHARE ARTICLE
NCP Sharad faction's second list released, 22 candidates announced
NCP Sharad faction's second list released, 22 candidates announced

ਪਾਰਟੀ ਹੁਣ ਤੱਕ 67 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ

ਮਹਾਰਾਸ਼ਟਰ: ਸ਼ਰਦ ਪਵਾਰ ਧੜੇ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਨੇ ਸ਼ਨੀਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਦੂਜੀ ਸੂਚੀ ਜਾਰੀ ਕੀਤੀ। ਇਸ ਵਿੱਚ 22 ਉਮੀਦਵਾਰਾਂ ਦੇ ਨਾਂ ਹਨ। ਪਾਰਟੀ ਨੇ 25 ਅਕਤੂਬਰ ਨੂੰ ਪਹਿਲੀ ਸੂਚੀ ਜਾਰੀ ਕੀਤੀ ਸੀ। ਜਿਸ ਵਿੱਚ 45 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਪਾਰਟੀ ਹੁਣ ਤੱਕ 67 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ।

ਐਨਸੀਪੀ ਸ਼ਰਦ ਧੜੇ ਨੇ ਬਾਰਾਮਤੀ ਤੋਂ ਯੁਗੇਂਦਰ ਪਵਾਰ ਨੂੰ ਟਿਕਟ ਦਿੱਤੀ ਹੈ। ਉਹ ਚਾਚਾ ਅਜੀਤ ਪਵਾਰ ਦੇ ਖਿਲਾਫ ਚੋਣ ਲੜਨਗੇ। ਅਨਿਲ ਦੇਸ਼ਮੁਖ ਨੂੰ ਕਾਟੋਲ, ਜਿਤੇਂਦਰ ਅਵਹਾਦ ਨੂੰ ਮੁੰਬਰਾ ਕਾਲਵਾ ਅਤੇ ਜਯੰਤ ਪਾਟਿਲ ਨੂੰ ਇਸਲਾਮਪੁਰ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਐਨਸੀਪੀ ਸ਼ਰਦ ਕਾਂਗਰਸ-ਸ਼ਿਵ ਸੈਨਾ ਊਧਵ ਨਾਲ ਮਹਾ ਵਿਕਾਸ ਅਘਾੜੀ (ਐਮਵੀਏ) ਗਠਜੋੜ ਦਾ ਹਿੱਸਾ ਹੈ। 23 ਅਕਤੂਬਰ ਨੂੰ ਤਿੰਨਾਂ ਪਾਰਟੀਆਂ ਨੇ 85-85-85 ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕੀਤਾ ਸੀ। ਇਹ ਕਿਹਾ ਗਿਆ ਸੀ ਕਿ 18 ਸੀਟਾਂ ਸਮਾਜਵਾਦੀ ਪਾਰਟੀ, SWP ਅਤੇ CPI(M) ਸਮੇਤ I.N.D.I.A. ਬਲਾਕ ਦੀਆਂ ਹੋਰ ਪਾਰਟੀਆਂ ਨੂੰ ਦਿੱਤੀਆਂ ਜਾਣਗੀਆਂ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement