ਮੁੱਖ ਮੰਤਰੀ ਵਲੋਂ ਪਹਿਲੇ ਵਿਸ਼ਵ ਯੁੱਧ ਦੇ 152 ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ
Published : Nov 21, 2018, 8:17 pm IST
Updated : Nov 21, 2018, 8:17 pm IST
SHARE ARTICLE
Punjab CM honours 15 of 152 descendants of WW I Martyrs
Punjab CM honours 15 of 152 descendants of WW I Martyrs

ਪਹਿਲੇ ਵਿਸ਼ਵ ਯੁੱਧ ਵਿਚ ਬਹਾਦਰੀ ਨਾਲ ਲੜ੍ਹਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਰਤੀ ਫ਼ੌਜ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ...

ਲੁਧਿਆਣਾ (ਸਸਸ) : ਪਹਿਲੇ ਵਿਸ਼ਵ ਯੁੱਧ ਵਿਚ ਬਹਾਦਰੀ ਨਾਲ ਲੜ੍ਹਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਰਤੀ ਫ਼ੌਜ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਸ ਯੁੱਧ ਵਿਚ ਬੇਮਿਸਾਲ ਬਹਾਦਰੀ ਦੀ ਮਿਸਾਲ ਪੇਸ਼ ਕਰਨ ਵਾਲੇ ਯੋਧਿਆਂ ਦੇ ਇਤਿਹਾਸ ਤੋਂ ਜਾਣੂ ਕਰਾਉਣ ਦੀ ਲੋੜ ਹੈ।

aCommemoration Ceremonyਮੁੱਖ ਮੰਤਰੀ ਅੱਜ ਸਥਾਨਕ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਵਿਖੇ ਪਹਿਲੇ ਵਿਸ਼ਵ ਯੁੱਧ ਦੇ 100 ਸਾਲ ਪੂਰੇ ਹੋਣ 'ਤੇ ਰਾਜ ਪੱਧਰੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ, ਜਿਸ ਦੌਰਾਨ ਇਸ ਯੁੱਧ ਵਿਚ ਸ਼ਹੀਦੀ ਪ੍ਰਾਪਤ ਕਰਨ ਵਾਲੇ 152 ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਦੀ ਉਸ ਅਮੀਰ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ, ਜਿਸ ਵਿਚ ਭਾਰਤੀ ਫੌਜਾਂ ਨੇ ਫਰਾਂਸੀਸੀ ਅਤੇ ਬਰਤਾਨਵੀ ਫੌਜਾਂ ਨਾਲ ਮਿਲ ਕੇ ਪਹਿਲੇ ਵਿਸ਼ਵ ਯੁੱਧ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ।

bCommemoration Ceremonyਉਨ੍ਹਾਂ ਕਿਹਾ ਕਿ ਇਸ ਇਤਿਹਾਸਕਤਾ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਾਉਣ ਦਾ ਅੱਜ ਉੱਚਿਤ ਸਮਾਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਫਰਾਂਸ ਅਤੇ ਬੈਲਜੀਅਮ ਦੇ ਵਾਰ ਮਿਊਜ਼ੀਅਮਾਂ ਦਾ ਦੌਰਾ ਕੀਤਾ ਸੀ। ਪਿਛਲੇ ਸਮੇਂ ਦੌਰਾਨ ਹੀ ਉਨ੍ਹਾਂ ਨੇ ਤੁਰਕੀ ਵਿਖੇ ਰਾਸ਼ਟਰਮੰਡਲ ਦੇਸ਼ਾਂ ਦੇ ਇਸ ਯੁੱਧ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਸਨ।

cWWI Commemoration Ceremony ​ਉਨ੍ਹਾਂ ਕਿਹਾ ਕਿ ਇਸ ਵਿਸ਼ਵ ਯੁੱਧ ਦੀ ਇਤਿਹਾਸਕਤਾ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਅਤੀਤ ਤੋਂ ਜਾਣੂ ਕਰਵਾਇਆ ਜਾਂਦਾ ਰਹੇ। ਇਸ ਯੁੱਧ ਵਿੱਚ ਭਾਰਤੀ ਫੌਜੀਆਂ ਵੱਲੋਂ ਦਿਖਾਏ ਹੈਰਤਅੰਗੇਜ਼ ਹੌਂਸਲੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਇਸ ਤੋਂ ਪਹਿਲਾਂ ਉਨ੍ਹਾਂ 25 ਭਾਰਤੀ ਕੈਵਲਰੀ ਦੇ ਨਰੈਣ ਸਿੰਘ (ਪੁੱਤ ਦੀ ਨੂੰਹ ਹਰਜਿੰਦਰ ਕੌਰ ਨੇ ਸਨਮਾਨ ਪ੍ਰਾਪਤ ਕੀਤਾ), ਸਿਪਾਹੀ ਗਣੇਸ਼ਾ ਸਿੰਘ (ਪੋਤਰੀ ਹਰਦੀਪ ਕੌਰ ਨੇ),

dWWI Commemoration Ceremonyਸਿਪਾਹੀ ਸੁੰਦਰ ਸਿੰਘ (ਪੜਪੋਤ ਨੂੰਹ ਜਸਵਿੰਦਰ ਕੌਰ), ਦਲੀਪ ਸਿੰਘ (ਪੋਤਰੀ ਵੀਰ ਕੌਰ), ਸਿਪਾਹੀ ਮੇਲਾ ਸਿੰਘ (ਪੋਤਰੀ ਬਲਬੀਰ ਕੌਰ), ਸਿਪਾਹੀ ਦੇਵਾ ਸਿੰਘ (ਪੋਤਰੀ ਰਾਜ ਕੁਮਾਰੀ), ਲਾਂਸ ਨਾਇਕ ਕੁੰਢਾ ਸਿੰਘ (ਪੋਤਰਾ ਪਾਖ਼ਰ ਸਿੰਘ), ਹੌਲਦਾਨ ਕਾਲਾ ਸਿੰਘ (ਪੜਪੋਤਰਾ ਹਰਪ੍ਰੀਤ ਸਿੰਘ), ਸਿਪਾਹੀ ਸੁੰਦਰ ਸਿੰਘ (ਪੜਪੋਤਰੀ ਨਰਿੰਦਰ ਕੌਰ), ਸਿਪਾਹੀ ਲਾਭ ਸਿੰਘ (ਪੋਤਰਾ ਰਜਿੰਦਰ ਸਿੰਘ), ਲਾਂਸ ਦਫ਼ਾਦਾਰ ਹਰਨਾਮ ਸਿੰਘ ਬਡਿਆਲ (ਪੋਤਰੀ ਮਨਜੀਤ ਬੈਂਸ), ਦਫ਼ਾਦਾਰ ਹਰਨਾਮ ਸਿੰਘ (ਕੈਪਟਨ ਹਰਚਰਨ ਸਿੰਘ),

eCommemoration Ceremony at Ludhianaਸੂਬੇਦਾਰ ਸਾਵਨ ਸਿੰਘ ਬਹਾਦਰ (ਪੋਤਰਾ ਕੈਪਟਨ ਅਵਤਾਰ ਸਿੰਘ), ਹੌਲਦਾਰ ਸੋਹਨ ਸਿੰਘ (ਪੋਤਰਾ ਨਛੱਤਰ ਸਿੰਘ), ਹੌਲਦਾਰ ਸੁੰਦਰ ਸਿੰਘ (ਪੋਤਰਾ ਅਜੀਤ ਸਿੰਘ) ਅਤੇ ਹੌਲਦਾਰ ਅਰਜੁਨ ਸਿੰਘ (ਪੋਤਰਾ ਨਵਜੋਤ ਸਿੰਘ ਨੇ ਸਨਮਾਨ ਪ੍ਰਾਪਤ ਕੀਤਾ) ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੌਰ 'ਤੇ ਹੱਥੀਂ ਸਨਮਾਨਿਤ ਕੀਤਾ। 
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ. ਐੱਸ. ਸ਼ੇਰਗਿੱਲ ਨੇ ਪੰਜਾਬ ਸਰਕਾਰ ਵਲੋਂ ਇਨ੍ਹਾਂ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ

ਕਿ ਭਾਰਤੀ ਫੌਜ ਦੇ ਅਮੀਰ ਇਤਿਹਾਸ ਨੂੰ ਸਾਂਭਣ ਅਤੇ ਪ੍ਰੇਰਨਾ ਲੈਣ ਲਈ ਅੱਗੇ ਆਉਣ। ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਸਕੱਤਰ ਸ੍ਰ. ਗੁਰਕਿਰਤ ਕ੍ਰਿਪਾਲ ਸਿੰਘ ਨੇ ਸੰਬੋਧਨ ਕਰਦਿਆਂ ਵਚਨਬੱਧਤਾ ਪ੍ਰਗਟਾਈ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦੇ ਸਰਬਪੱਖੀ ਵਿਕਾਸ ਅਤੇ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਵਿਧਾਇਕ ਸ੍ਰੀ ਸੁਰਿੰਦਰ ਡਾਵਰ, ਵਿਧਾਇਕ ਸ੍ਰ. ਅਮਰੀਕ ਸਿੰਘ ਢਿੱਲੋਂ, ਵਿਧਾਇਕ ਸ੍ਰੀ ਸੰਜੇ ਤਲਵਾੜ, ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ ਅਤੇ ਵੱਡੀ ਗਿਣਤੀ ਵਿੱਚ ਸ਼ਹੀਦ ਪਰਿਵਾਰਾਂ ਦੇ ਮੈਂਬਰ, ਗਾਰਡੀਅਨਜ਼ ਆਫ਼ ਗਵਰਨੈਂਸ ਦੇ ਮੈਂਬਰ ਅਤੇ ਹੋਰ ਹਾਜ਼ਰ ਸਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement