ਇੰਜਣ ਤੋਂ ਬਗੈਰ ਪਹਿਲੀ ਰੇਲਗੱਡੀ ਦਾ ਟ੍ਰਾਇਲ ਸਫਲ, ਹੁਣ 160 ਕਿਮੀ ਪ੍ਰਤੀ ਘੰਟਾ ਦੀ ਤਿਆਰੀ
Published : Nov 26, 2018, 7:42 pm IST
Updated : Nov 26, 2018, 7:43 pm IST
SHARE ARTICLE
Train 18
Train 18

ਬਗੈਰ ਇੰਜਣ ਤੋਂ ਚਲਣ ਵਾਲੀ ਟ੍ਰੇਨ 18 ਨੇ ਮੁਰਾਦਾਬਾਦ ਡਿਵੀਜ਼ਨ ਵਿਚ 115 ਕਿਮੀ ਪ੍ਰਤੀ ਘੰਟੇ ਦੀ ਗਤੀ ਨਾਲ ਅਪਣਾ ਟ੍ਰਾਇਲ ਕਾਮਯਾਬੀ ਨਾਲ ਪੂਰਾ ਕੀਤਾ ਹੈ।

ਮੁਰਾਦਾਬਾਦ ,  ( ਪੀਟੀਆਈ ) : ਭਾਰਤੀ ਰੇਲਵੇ ਨੇ ਦੇਸ਼ ਦੀ ਪਹਿਲੀ ਲੰਮੀ ਦੂਰੀ ਦੀ ਬਗੈਰ ਇੰਜਣ ਵਾਲੀ ਟ੍ਰੇਨ 18 ਦੇ ਪਹਿਲੇ ਟ੍ਰਾਇਲ ਦਾ ਐਲਾਨ ਕੀਤਾ ਸੀ। ਆਰਡੀਐਸਓ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਗੈਰ ਇੰਜਣ ਤੋਂ ਚਲਣ ਵਾਲੀ ਟ੍ਰੇਨ 18 ਨੇ ਮੁਰਾਦਾਬਾਦ ਡਿਵੀਜ਼ਨ ਵਿਚ 115 ਕਿਮੀ ਪ੍ਰਤੀ ਘੰਟੇ ਦੀ ਗਤੀ ਨਾਲ ਅਪਣਾ ਟ੍ਰਾਇਲ ਕਾਮਯਾਬੀ ਨਾਲ ਪੂਰਾ ਕੀਤਾ ਹੈ। ਇਸ ਟ੍ਰਾਇਲ ਤੋਂ ਬਾਅਦ ਹੁਣ ਟ੍ਰੇਨ 18 ਨੂੰ ਕੋਟਾ ਡਿਵੀਜ਼ਨ ਵਿਖੇ ਟੈਸਟ ਲਈ ਭੇਜਿਆ ਜਾਵੇਗਾ,

RDSORDSO

ਜਿਥੇ ਇਸ ਟ੍ਰੇਨ ਨੂੰ 160 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਾ ਕੇ ਪ੍ਰਯੋਗ ਕੀਤਾ ਜਾਵੇਗਾ। ਇਸ ਪ੍ਰਯੋਗ ਲਈ ਜਿਸ ਰੂਟ ਦੀ ਚੋਣ ਕੀਤੀ ਗਈ ਹੈ ਉਹ ਦਿੱਲੀ-ਮੁੰਬਈ ਰਾਜਧਾਨੀ ਐਕਸਪ੍ਰੈਸ ਦੇ ਰੂਟ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਮੇਕ ਇਨ ਇੰਡੀਆ ਅਧੀਨ ਬਣਾਈ ਗਈ ਟ੍ਰੇਨ 18 ਨੂੰ ਚੇਨਈ ਦੀ ਇੰਡੀਅਨ ਕੋਚ ਫੈਕਟਰੀ ਵਿਚ ਵਿਕਸਤ ਕੀਤਾ ਗਿਆ ਹੈ। ਟ੍ਰੇਨ 18 ਨੂੰ ਭਾਰਤੀ ਰੇਲਵੇ ਵੱਲੋਂ ਤਕਨੀਕ ਦੀ ਦੁਨੀਆ ਵਿਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਅਜੇ ਆਰਡੀਐਸਓ ਟ੍ਰੇਨ 18 ਦਾ ਪ੍ਰਯੋਗ ਕਰ ਰਿਹਾ ਹੈ।

Commission Of Railway SafetyCommission Of Railway Safety

ਇਸ ਪ੍ਰਯੋਗ ਵਿਚ ਸਫਲ ਰਹਿਣ ਤੋਂ ਬਾਅਦ ਹੀ ਰੇਲਵੇ ਸੁਰੱਖਿਆ ਆਯੋਗ ਇਸ ਨੂੰ ਹਰੀ ਝੰਡੀ ਦੇਵੇਗਾ। ਟ੍ਰੇਨ 18 ਪੂਰੀ ਤਰ੍ਹਾਂ ਏਸੀ, ਚੇਅਰ ਕਾਰ ਟ੍ਰੇਨ ਹੈ। ਇਸ ਦੀ ਖਾਸੀਅਤ ਤੇਜੀ ਨਾਲ ਵਧਣ ਅਤੇ ਘਟਣ ਵਾਲੀ ਇਸ ਟ੍ਰੇਨ ਦੀ ਰਫਤਾਰ ਹੈ। ਇਸ ਟ੍ਰੇਨ ਵਿਚ ਯਾਤਰੀਆਂ ਨੂੰ ਝਟਕੇ ਘੱਟ ਲਗਣਗੇ। ਇਸ ਤੋਂ ਇਲਾਵਾ ਤੇਜ ਰਫ਼ਤਾਰ  ਨਾਲ ਯਾਤਰੀਆਂ ਨੂੰ ਸਫਰ ਵਿਚ 15 ਫ਼ੀ ਸਦੀ ਸਮਾਂ ਵੀ ਘੱਟ ਲਗੇਗਾ। ਨਵੀਂ ਟ੍ਰੇਨ ਨਾਲ ਯਾਤਰੀਆਂ ਨੂੰ ਹਵਾਈ ਜਹਾਜ਼ ਵਰਗੀਆਂ ਸਹੂਲਤਾਂ ਮਿਲਣਗੀਆਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement