
ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਪੁਲਿਸ ਵਲੋਂ ਜੰਮੂ ਤੋਂ ਦਿੱਲੀ ਜਾਣ ਵਾਲੀ ਪੂਜਾ ਐਕਸਪ੍ਰੈੱਸ ਵਿਚੋਂ ਛੇ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ...
ਪਠਾਨਕੋਟ (ਭਾਸ਼ਾ) : ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਪੁਲਿਸ ਵਲੋਂ ਜੰਮੂ ਤੋਂ ਦਿੱਲੀ ਜਾਣ ਵਾਲੀ ਪੂਜਾ ਐਕਸਪ੍ਰੈੱਸ ਵਿਚੋਂ ਛੇ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ, ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਰੇਲਗੱਡੀ ਵਿਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਜਿਸਦੇ ਚਲਦੇ ਗੱਡੀ ਨੂੰ ਕੈਂਟ ਸਟੇਸ਼ਨ ਤੇ ਰੋਕ ਕਿ ਸਵਾਰੀਆਂ ਦੀ ਅਤੇ ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਹਿਰਾਸਤ 'ਚ ਲਏ ਗਏ ਵਿਅਕਤੀਆਂ ਤੋਂ ਫਿਲਹਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਤੋਂ ਮਹਿਜ਼ ਕੁਝ ਘੰਟੇ ਪਹਿਲਾਂ ਅਜਿਹੀਆਂ ਗਤੀਵਿਧੀਆਂ ਸ਼ੱਕ ਜ਼ਰੂਰ ਪ੍ਰਗਟਾਉਂਦਿਆਂ ਹਨ। ਕਰਤਾਰਪੁਰ ਸਾਹਿਬ ਲੰਘੇ ਦੇ ਉਦਘਾਟਨ ਨੂੰ ਧਿਆਨ 'ਚ ਰੱਖਦਿਆਂ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਵਿਚ ਕਾਫ਼ੀ ਸਖ਼ਤਾਈ ਕੀਤੀ ਗਈ ਹੈ।