
ਮੱਧ ਪ੍ਰਦੇਸ਼ ਦੇ ਭਿੰਡ 'ਚ ਗਜਬ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਹ ਮਾਮਲਾ ਕਾਫੀ ਸਮੇਂ ਪਹਿਲੇ ਦਾ ਹੈ ਪਰ ਹੁਣ ਮਾਮਲੇ ਦੀ ਜਾਣਕਾਰੀ
ਆਲਮਪੁਰ : ਮੱਧ ਪ੍ਰਦੇਸ਼ ਦੇ ਭਿੰਡ 'ਚ ਗਜਬ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਹ ਮਾਮਲਾ ਕਾਫੀ ਸਮੇਂ ਪਹਿਲੇ ਦਾ ਹੈ ਪਰ ਹੁਣ ਮਾਮਲੇ ਦੀ ਜਾਣਕਾਰੀ ਸਾਹਮਣੇ ਤੋਂ ਬਾਅਦ ਇਹ ਚਰਚਾ 'ਚ ਬਣਿਆ ਹੋਇਆ ਹੈ। ਇੱਥੇ ਸਟੇਟ ਬੈਂਕ ਆਫ ਇੰਡੀਆ ਦੀ ਆਲਮਪੁਰ ਸ਼ਾਖਾ ਨੇ ਇਕ ਵੱਡੀ ਲਾਪਰਵਾਹੀ ਕਰ ਦਿੱਤੀ। ਬੈਂਕ ਨੇ ਦੋ ਵੱਖ-ਵੱਖ ਗ੍ਰਾਹਕਾਂ ਨੂੰ ਇਕ ਹੀ ਖਾਤਾ ਨੰਬਰ ਦੇ ਦਿੱਤਾ। ਬੈਂਕ ਵੱਲੋਂ ਦੀ ਗਈ ਪਾਸਬੁੱਕ 'ਚ ਗ੍ਰਾਹਕ ਗਿਣਤੀ ਵੀ ਇਕ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਇਕ ਗ੍ਰਾਹਕ ਖ਼ਾਤੇ 'ਚ ਪੈਸੇ ਜਮਾ ਕਰਾਉਂਦਾ ਰਿਹਾ ਤੇ ਦੂਜਾ ਗ੍ਰਾਹਕ ਉਸ ਨੂੰ ਕੱਢਦਾ ਰਿਹਾ।
SBI
ਅਜਿਹਾ ਇਕ ਵਾਰ ਨਹੀਂ ਬਲਕਿ ਪੂਰੇ ਛੇ ਮਹੀਨੇ ਤਕ ਚੱਲਦਾ ਰਿਹਾ। ਨਤੀਜਾ ਇਹ ਆਇਆ ਕਿ ਜਮਾ ਕਰਨ ਵਾਲੇ ਗ੍ਰਾਹਕ ਦੇ 89 ਹਜ਼ਾਰ ਰੁਪਏ, ਦੂਜੇ ਖਾਤਾ ਧਾਰਕ ਨੇ ਕੱਢ ਲਏ। ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਪੀੜਤ ਨੇ ਬੈਂਕ ਮੈਨੇਜਰ ਨਾਲ ਗੱਲ ਕੀਤੀ, ਜਿੱਥੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੈਂਕ ਪ੍ਰਬੰਧਨ ਹੱਕਾ-ਬੱਕਾ ਰਹਿ ਗਿਆ। ਆਲਮਪੁਰੂ ਦੇ ਰੁਰਈ ਪਿੰਡ 'ਚ ਰਹਿਣ ਵਾਲੇ ਹੁਕੁਮ ਸਿੰਘ ਕੁਸ਼ਵਾਹ ਪੁੱਤਰ ਹਰਵਿਲਾਸ ਕੁਸ਼ਵਾਹ ਹਰਿਆਣਾ 'ਚ ਕੰਮ ਕਰਦੇ ਹਨ। ਹੁਕੁਮ ਸਿੰਘ ਦਾ ਖਾਤਾ ਆਲਮਪੁਰ ਦੀ ਐੱਸਬੀਆਈ ਸ਼ਾਖਾ 'ਚ ਹੈ।
account number
ਬੈਂਕ ਵੱਲੋਂ ਉਨ੍ਹਾਂ ਨੂੰ 12 ਨਵੰਬਰ 2018 ਨੂੰ ਪਾਸਬੁੱਕ ਜਾਰੀ ਕੀਤੀ ਗਈ। ਉਨ੍ਹਾਂ ਦੀ ਗ੍ਰਾਹਕ ਗਿਣਤੀ 88613177424 ਤੇ ਬਚਤ ਖਾਤਾ ਗਿਣਤੀ 20313782314 ਹੈ। ਖਾਤਾ ਖੁਲ੍ਹਵਾਉਣ ਤੋਂ ਬਾਅਦ ਹੁਕੁਮ ਹਰਿਆਣਾ ਚੱਲੇ ਗਏ। ਉਹ ਆਪਣੇ ਅਕਾਊਂਟ 'ਚ ਰੁਪਏ ਜਮਾ ਕਰਵਾਉਂਦੇ ਰਹੇ। ਜਦੋਂ ਹਰਿਆਣਾ ਤੋਂ ਵਾਪਸ ਆ ਕੇ ਹੁਕੁਮ 16 ਅਕਤੂਬਰ ਨੂੰ ਆਪਣੇ ਖਾਤੇ ਤੋਂ ਰੁਪਏ ਕੱਢਵਾਉਣ ਬੈਂਕ ਪਹੁੰਚੇ ਤਾਂ ਉਸ 'ਚ ਸਿਰਫ 35 ਹਜ਼ਾਰ ਰੁਪਏ ਹੀ ਸਨ। ਦੱਸਿਆ ਗਿਆ ਕਿ ਖਾਤੇ ਚੋਂ 7 ਦਸੰਬਰ 2018 ਤੋਂ 7 ਮਈ 2019 ਦੌਰਾਨ ਵੱਖ-ਵੱਖ ਤਰੀਕਾਂ 'ਚ 89 ਹਜ਼ਾਰ ਰੁਪਏ ਨੂੰ ਕੱਢਿਆ ਗਿਆ। ਹੁਕੁਮ ਨੇ ਮੈਨੇਜਰ ਰਾਜੇਸ਼ ਸੋਨਕਰ ਨੇ ਸ਼ਿਕਾਇਤ ਕੀਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।