
ਅੱਠ ਸੌ ਸਾਲ ਪਹਿਲਾਂ ਜਿਸ ਅਸ਼ੋਕ ਸਿਤੰਭ ਨੂੰ ਫਿਰੋਜ਼ਸ਼ਾਹ ਤੁਗਲਕ ਯਮੁਨਾ ਨਗਰ ਤੋਂ ਚੁੱਕ ਕੇ ਦਿੱਲੀ ਲੈ ਗਿਆ ਸੀ। ਉਹ ਅੱਜ ਫਿਰ ਬਣ ਕੇ ਤਿਆਰ...
ਹਰਿਆਣਾ (ਭਾਸ਼ਾ) : ਅੱਠ ਸੌ ਸਾਲ ਪਹਿਲਾਂ ਜਿਸ ਅਸ਼ੋਕ ਸਿਤੰਭ ਨੂੰ ਫਿਰੋਜ਼ਸ਼ਾਹ ਤੁਗਲਕ ਯਮੁਨਾ ਨਗਰ ਤੋਂ ਚੁੱਕ ਕੇ ਦਿੱਲੀ ਲੈ ਗਿਆ ਸੀ। ਉਹ ਅੱਜ ਫਿਰ ਬਣ ਕੇ ਤਿਆਰ ਹੋ ਗਿਆ ਹੈ ਪਰ ਇਸ ਵਿਚ ਇਕ ਖ਼ਾਸ ਗੱਲ ਹੈ। ਇਹ ਅਸ਼ੋਕ ਚੱਕਰ ਦੇਸ਼ ਦਾ ਸਭ ਤੋਂ ਵੱਡਾ ਅਸ਼ੋਕ ਚੱਕਰ ਹੈ। ਇਸ ਨੂੰ 12 ਕਾਰੀਗਰਾਂ ਨੇ ਛੇ ਮਹੀਨਿਆਂ ਵਿਚ ਤਿਆਰ ਕੀਤਾ ਅਤੇ ਲੱਖਾਂ ਦੀ ਲਾਗਤ ਨਾਲ ਬਣਿਆ ਹੈ। ਅਸ਼ੋਕ ਚੱਕਰ ਦੀ ਉਸਾਰੀ ਹਰਿਆਣਾ ਦੇ ਯਮੁਨਾ ਨਗਰ ਵਿਚ ਹੋਈ ਹੈ।
Ashok Chakraਇੱਥੋਂ ਦੇ ਟੋਪਰਾ ਕਲਾਂ ਪਿੰਡ ਦੇ ਲੋਕ ਉਸ ਨੂੰ ਵਾਪਸ ਤਾਂ ਨਹੀਂ ਲਿਆ ਸਕੇ ਪਰ 45 ਲੱਖ ਦੀ ਲਾਗਤ ਨਾਲ ਇਸ ਦਾ ਧਰਮ ਚੱਕਰ ਬਣਾ ਦਿਤਾ। ਅਸ਼ੋਕ ਸਿਤੰਭ ਦੀ ਆਕ੍ਰਿਤੀ ਵਿਚ ਹੋਣ ਦੀ ਵਜ੍ਹਾ ਕਰਕੇ ਧਰਮ ਚੱਕਰ ਨੂੰ ਅਸ਼ੋਕ ਚੱਕਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 30 ਫੁੱਟ ਉੱਚਾ ਸੁਨਿਹਰੇ ਰੰਗ ਦਾ ਇਹ ਚੱਕਰ ਅਸ਼ੋਕਾ ਐਡਿਕਟ ਪਾਰਕ ਵਿਚ ਅੱਠ ਫੁੱਟ ਉੱਚੇ ਪਲੇਟਫਾਰਮ ਉਤੇ ਸਥਾਪਤ ਕਰ ਦਿਤਾ ਗਿਆ ਹੈ।
ਗਰਾਮ ਪੰਚਾਇਤ ਅਤੇ ‘ਦੀ ਬੁੱਧਿਸਟ ਫੋਰਮ’ ਨੇ 12 ਕਾਰੀਗਰਾਂ ਵਲੋਂ ਛੇ ਮਹੀਨੇ ਵਿਚ ਇਸ ਨੂੰ ਤਿਆਰ ਕਰਵਾਇਆ ਹੈ। ਗਰਾਮੀਣਾਂ ਦੇ ਜਜ਼ਬੇ ਨੂੰ ਵੇਖਦੇ ਹੋਏ ਹਾਲ ਹੀ ਵਿਚ ਪ੍ਰਦੇਸ਼ ਦੇ ਟੂਰਿਜ਼ਮ ਡਿਪਾਰਟਮੈਂਟ ਨੇ ਅਸ਼ੋਕਾ ਐਡਿਕਟ ਪਾਰਕ ਵਿਕਸਿਤ ਕਰਨ ਲਈ ਦੋ ਕਰੋੜ ਰੁਪਏ ਦੀ ਗਰਾਂਟ ਵੀ ਮਨਜ਼ੂਰ ਕੀਤੀ ਹੈ। 24 ਤਿੱਲੀ ਵਾਲੇ ਇਸ ਧਰਮ ਚੱਕਰ ਦਾ ਪੰਜ ਜਨਵਰੀ ਨੂੰ ਸਹੀ ਢੰਗ ਅਤੇ ਰਸਮਾਂ ਨਾਲ ਉਦਘਾਟਨ ਕੀਤਾ ਜਾਵੇਗਾ।
Ashok Chakraਉਦਘਾਟਨ ਪ੍ਰੋਗਰਾਮ ਵਿਚ ਰਾਜ ਸਭਾ ਸੰਸਦ ਡਾ. ਸੁਭਾਸ਼ ਚੰਦਰ, ਪ੍ਰਦੇਸ਼ ਦੇ ਟੂਰਿਜ਼ਮ ਮੰਤਰੀ ਰਾਮਬਿਲਾਸ ਸ਼ਰਮਾ ਸਮੇਤ ਕਈ ਵੱਡੀਆਂ ਹਸਤੀਆਂ ਪਹੁੰਚਣੀਆਂ। ਦਰਅਸਲ ‘ਦੀ ਬੁੱਧਿਸਟ ਫੋਰਮ’ ਦੇ ਮੈਂਬਰ ਡਾਕਟਰ ਸਤਦੀਪ ਨੀਲ ਗੌਰੀ ਫ਼ਿਲਹਾਲ ਆਸਟਰੇਲੀਆ ਵਿਚ ਰਹਿੰਦੇ ਹਨ ਅਤੇ ਉਥੇ ਡੈਂਟਿਸਟ ਹਨ। ਉਨ੍ਹਾਂ ਦੇ ਮਨ ਵਿਚ ਅਸ਼ੋਕ ਚੱਕਰ ਸਥਾਪਿਤ ਕਰਨ ਦਾ ਵਿਚਾਰ ਆਇਆ। ਇੰਜੀਨੀਅਰ ਅਨਿਲ ਕੁਮਾਰ ਨੇ ਇਸ ਨੂੰ ਬਣਾਉਣ ਦੀ ਹਾਮੀ ਭਰੀ ਅਤੇ ਕਈ ਪ੍ਰਯੋਗਾਂ ਤੋਂ ਬਾਅਦ ਇਸ ਨੂੰ ਬਣਾਇਆ ਗਿਆ।
ਬੋਧ ਫ਼ਿਲੌਸਫ਼ੀ ਦੇ ਮੁਤਾਬਕ ਧਰਮ ਚੱਕਰ ਦੀਆਂ 24 ਤਿੱਲੀਆਂ ਵਿਚ 12 ਮਨ ਨੂੰ ਕਾਬੂ ਵਿਚ ਕਰਨ ਦੀ ਤਰਜ਼ਮਾਨੀ ਕਰਦੀਆਂ ਹਨ। 12 ਕਰਮ ਅਤੇ ਅਚਾਰ ਸੁਭਾਅ ਨੂੰ ਦਰਸਾਉਂਦੀਆਂ ਹਨ। ਇਹ ਰੂਹਾਨੀਅਤ ਅਤੇ ਤਿਆਗ ਦਾ ਸੁਨੇਹਾ ਦਿੰਦੀਆਂ ਹਨ। ਇਸ ਨੂੰ ਉੱਤਰ-ਪੱਛਮ ਮੈਗਨੈਟਿਕ ਫੀਲਡ ਗਰੈਵਿਟੀ ਦੇ ਹਿਸਾਬ ਨਾਲ ਰੱਖਿਆ ਗਿਆ ਹੈ। ਇਸ ਅਸ਼ੋਕ ਚੱਕਰ ਦਾ ਖ਼ਾਸੀਅਤ ਇਹ ਹੈ ਕਿ ਇਹ 6 ਟਨ ਲੋਹਾ ਅਤੇ 3 ਟਨ ਹੋਰ ਸਮੱਗਰੀ ਨਾਲ ਤਿਆਰ ਕੀਤਾ ਗਿਆ ਹੈ।
Ashok Chakraਇਸ ਉਤੇ 45 ਲੱਖ ਰੁਪਏ ਦਾ ਖ਼ਰਚ ਆਇਆ ਹੈ। ਲਿੰਕਾ ਬੁੱਕ ਆਫ਼ ਰਿਕਾਰਡ ਵਿਚ ਇਸ ਦਾ ਨਾਮ ਦਰਜ ਕਰਵਾਉਣ ਦੀ ਤਿਆਰੀ ਹੈ ਅਤੇ ਇਸ ਨੂੰ ਗੋਲਡਨ ਕਲਰ ਨਾਲ ਰੰਗ ਕੀਤਾ ਹੈ। ਪਿੰਡ ਸਾਬਾਪੁਰ ਨਿਵਾਸੀ ਅਤੇ ਗੋਲਡ ਇੰਡੀਆ ਲੈਮੀਨੇਸ਼ਨ ਦੇ ਫਾਊਂਡਰ ਰੋਸ਼ਨ ਲਾਲ ਕੰਬੋਜ਼ ਨੇ ਦੱਸਿਆ ਕਿ ਸਮਰਾਟ ਅਸ਼ੋਕ ਨੇ 2300 ਸਾਲ ਪਹਿਲਾਂ ਗੁਜਰਾਤ ਵਿਚ ਗਿਰਨਾਰ ਦੀਆਂ ਪਹਾੜੀਆਂ ਵਿਚ ਇਸ ਸਿਤੰਭ ਨੂੰ ਬਣਵਾ ਕੇ ਟੋਪਰਾ ਕਲਾਂ ਵਿਚ ਸਥਾਪਿਤ ਕੀਤਾ ਸੀ।
ਜਿਸ ਦੀ ਲੰਬਾਈ 42 ਫੁੱਟ ਅਤੇ ਚੌੜਾਈ 2.5 ਫੁੱਟ ਸੀ। ਇਸ ਉਤੇ ਪ੍ਰਾਚੀਨ ਬ੍ਰਾਹਮੀ ਲਿਪੀ ਅਤੇ ਪ੍ਰਾਕ੍ਰਿਤ ਭਾਸ਼ਾ ਵਿਚ ਲਿਖੀ ਗਈ ਉਨ੍ਹਾਂ ਦੀਆਂ ਸੱਤ ਰਾਜਸ਼ਾਹੀਆਂ ਉਕਰੀਆਂ ਹੋਈਆਂ ਹਨ। ਦੇਸ਼ ਦਾ ਇਹ ਇਕਮਾਤਰ ਸਿਤੰਭ ਹੈ, ਜਿਸ ਉਤੇ ਸੱਤ ਬਾਦਸ਼ਾਹੀਆਂ ਉਕਰੀਆਂ ਹੋਈਆਂ ਹਨ। 1453 ਵਿਚ ਫਿਰੋਜ਼ਸ਼ਾਹ ਤੁਗਲਕ ਜਦੋਂ ਟੋਪਰਾ ਕਲਾਂ ਵਿਚ ਸ਼ਿਕਾਰ ਲਈ ਆਏ ਤੱਦ ਉਸ ਦੀ ਨਜ਼ਰ ਇਸ ਸਿਤੰਭ ਉਤੇ ਪਈ।
ਇਤਿਹਾਸਕਾਰ ਸ਼ਿਆਮੇ ਸਿਰਾਜ ਨੇ ਲਿਖਿਆ ਹੈ ਕਿ ਯਮੁਨਾ ਦੇ ਰਸਤੇ ਇਸ ਸਿਤੰਭ ਨੂੰ ਦਿੱਲੀ ਲਿਜਾਣ ਲਈ ਇਕ ਵੱਡੀ ਕਿਸ਼ਤੀ ਤਿਆਰ ਕੀਤੀ ਗਈ ਸੀ, ਜਿਸ ਵਿਚ ਸਿਤੰਭ ਨੂੰ ਲਿਜਾਇਆ ਗਿਆ ਸੀ।