
ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਕੋਰਟ ਜੇਕਰ ਸਾਨੂੰ ਇਹ ਮਾਮਲਾ ਸੌਪ ਦੇਵੇ ਤਾਂ ਅਸੀਂ 24 ਘੰਟੇ ਵਿਚ ਇਸ ਦਾ ਨਿਪਟਾਰਾ ਕਰ ਦਈਏ।
ਲਖਨਊ : ਅਯੁੱਧਿਆ ਵਿਵਾਦ ਨੂੰ ਲੈ ਕੇ ਇਕ ਵਾਰ ਫਿਰ ਤੋਂ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਕੋਰਟ ਜੇਕਰ ਸਾਨੂੰ ਇਹ ਮਾਮਲਾ ਸੌਪ ਦੇਵੇ ਤਾਂ ਅਸੀਂ 24 ਘੰਟੇ ਵਿਚ ਇਸ ਦਾ ਨਿਪਟਾਰਾ ਕਰ ਦਈਏ। ਇਕ ਇੰਟਵਿਊ ਦੌਰਾਨ ਮੁੱਖ ਮੰਤਰੀ ਯੋਗੀ ਨੇ ਇਹ ਵੀ ਕਿਹਾ ਕਿ ਰਾਮ ਮੰਦਰ 'ਤੇ ਜਨਤਾ ਦਾ ਸਬਰ ਤੇਜ਼ੀ ਨਾਲ ਖਤਮ ਹੋ ਰਿਹਾ ਹੈ।
Supreme Court
ਜੇਕਰ ਸੁਪਰੀਮ ਕੋਰਟ ਇਸ ਵਿਵਾਦ ਨੂੰ ਛੇਤੀ ਖਤਮ ਕਰਨ ਵਿਚ ਅਸਮਰਥ ਹੈ ਤਾਂ ਇਹ ਮਾਮਲਾ ਸਾਨੂੰ ਸੌਂਪ ਦੇਵੇ, ਅਸੀਂ ਇਸ ਸਾਮਲੇ ਨੂੰ 24 ਘੰਟੇ ਦੇ ਅੰਦਰ ਸੁਲਝਾ ਲਵਾਂਗੇ। ਜਦੋਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਇਸ ਮਾਮਲੇ ਨੂੰ ਗੱਲਬਾਤ ਰਾਹੀਂ ਸੁਲਝਾਇਆ ਜਾਵੇਗਾ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ, ਤਾਂ ਉਹਨਾਂ ਨੇ ਜਵਾਬ ਦਿਤਾ ਕਿ ਪਹਿਲਾਂ ਕੋਰਟ ਨੂੰ ਇਸ ਮੁੱਦੇ ਨੂੰ ਸਾਨੂੰ ਸੌਂਪਣ ਦੇਵੋ।
Supreme court and Ayodhya
ਉਹਨਾਂ ਕਿਹਾ ਕਿ ਮੈਂ ਕੋਰਟ ਤੋਂ ਇਹ ਅਪੀਲ ਕਰਦਾ ਹਾਂ ਕਿ ਇਸ ਨੂੰ ਛੇਤੀ ਹੀ ਖਤਮ ਕਰ ਦੇਵੇ। ਸਾਲ 2010 ਵਿਚ ਇਲਾਹਾਬਾਦ ਹਾਈਕੋਰਟ ਨੇ ਵੀ ਅਪਣੇ ਫ਼ੈਸਲੇ ਵਿਚ ਇਹ ਮੰਨਿਆ ਸੀ ਕਿ ਬਾਬਰੀ ਢਾਂਚੇ ਨੂੰ ਹਿੰਦੂ ਮੰਦਰ ਜਾਂ ਸਮਾਰਕ ਤੋੜਨ ਤੋਂ ਬਾਅਦ ਬਣਾਇਆ ਗਿਆ ਸੀ। ਹਾਈਕੋਰਟ ਦੇ ਹੁਕਮ ਵਿਚ ਭਾਰਤੀ ਪੁਰਾਤੱਤਵ ਸਰਵੇਖਣ ਦੀ ਰੀਪੋਰਟ ਵਿਚ ਵੀ ਇਹ ਗੱਲ ਸਾਹਮਣੇ ਆਈ ਸੀ।